ਪੰਜਾਬ ਚ ਇਥੇ ਵਾਪਰਿਆ ਭਿਆਨਕ ਦਰਦਨਾਕ ਹਾਦਸਾ, ਹੋਈ 3 ਦੀ ਮੌਤ

ਆਈ ਤਾਜਾ ਵੱਡੀ ਖਬਰ

ਅੱਜਕਲ੍ਹ ਦੇ ਸਮੇਂ ਵਿੱਚ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਹਨ , ਸੜਕੀ ਹਾਦਸੇ ਵੱਧਣ ਦਾ ਕਾਰਨ ਲੋਕਾਂ ਦੀਆਂ ਅਣਗਹਿਲੀਆਂ ਤੇ ਲਾਹਪ੍ਰਵਾਹੀਆਂ ਹਨ l ਬੇਸ਼ੱਕ ਸੜਕਾਂ ਦੇ ਆਲੇ ਦੁਆਲੇ ਵੱਡੇ ਵੱਡੇ ਬੋਰਡ ਤੇ ਬੈਨਰ ਲੱਗੇ ਹੁੰਦੇ ਹਨ ਸੜਕੀ ਨਿਯਮਾਂ ਨੂੰ ਲੈ ਕੇ , ਪਰ ਲੋਕਾਂ ਤੇ ਫਿਰ ਵੀ ਕੋਈ ਅਸਰ ਨਹੀਂ , ਨਤੀਜੇ ਵਜੋਂ ਲੋਕ ਸੜਕੀ ਹਾਦਸਿਆਂ ਦੇ ਸ਼ਿਕਾਰ ਹੁੰਦੇ ਹਨ l ਇੱਕ ਅਜਿਹਾ ਹੀ ਸੜਕੀ ਹਾਦਸਾ ਦੱਸਾਂਗੇ ਜਿਸ ਵਿੱਚ 3 ਲੋਕਾਂ ਦੀ ਮੌਤ ਹੋ ਗਈ , ਜਦਕਿ ਕੋਈ ਲੋਕ ਜ਼ਖਮੀ ਹੋ ਗਏ l ਸੋ ਪੰਜਾਬ ਵਿੱਚ ਹਰ ਰੋਜ਼ ਸੜਕੀ ਹਾਦਸੇ ਵੱਧ ਰਹੇ ਹਨ , ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਜਿੱਥੇ ਖੰਨਾ ਵਿਖੇ ਵਾਪਰੇ ਭਿਆਨਕ ਸੜਕੀ ਹਾਦਸੇ ‘ਚ 3 ਲੋਕਾਂ ਦੀ ਮੌਤ ਹੋ ਗਈ ।

ਜਾਣਕਾਰੀ ਮੁਤਾਬਕ ਸਮਰਾਲਾ ਰੋਡ ‘ਤੇ ਸਲੌਦੀ ਪਿੰਡ ਕੋਲ ਟਿੱਪਰ ਤੇ ਟਰੱਕ ਵਿਚਾਲੇ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ‘ਚ ਟਰੱਕ ਡਰਾਈਵਰ, ਕੰਡਕਟਰ ਤੇ ਇੱਕ ਰਾਹਗੀਰ ਬਜ਼ੁਰਗ ਦੀ ਮੌਤ ਹੋ ਗਈ , ਇਸ ਘਟਨਾ ਨੇ ਤਿੰਨ ਪਰਿਵਾਰ ਉਜਾੜ ਕੇ ਰੱਖ ਦਿੱਤੇ ਹਨ । ਮਰਨ ਵਾਲਿਆਂ ਦੀ ਪਛਾਣ ਜਗਤਾਰ ਸਿੰਘ , ਹਰਿੰਦਰ ਯਾਦਵ ਤੇ ਸਤਨਾਮ ਸਿੰਘ ਵਜੋਂ ਹੋਈ।ਓਥੇ ਹੀ ਇਸ ਘਟਨਾ ਦੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ । ਖੰਨਾ ਸਿਵਲ ਹਸਪਤਾਲ ‘ਚ ਮੌਜੂਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ

ਜਾਣਕਾਰਾਂ ਨੇ ਦੱਸਿਆ ਕਿ ਇੱਕ ਟਰੱਕ ਸਮਰਾਲਾ ਤੋਂ ਖੰਨਾ ਵੱਲ ਜਾ ਰਿਹਾ ਸੀ ਤੇ ਟਿੱਪਰ ਖੰਨਾ ਤੋਂ ਆ ਰਿਹਾ ਸੀ। ਇਨ੍ਹਾਂ ਦੋਹਾਂ ਦੀ ਆਪਸ ‘ਚ ਸਮਰਾਲਾ ਰੋਡ ‘ਤੇ ਸਲੌਦੀ ਪਿੰਡ ਕੋਲ ਸਿੱਧੀ ਟੱਕਰ ਹੋ ਗਈ। ਜਿਸ ਦੌਰਾਨ 3 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ l ਉਥੇ ਹੀ ਇਸ ਦੌਰਾਨ ਇੱਕ ਰਾਹਗੀਰ ਸਤਨਾਮ ਸਿੰਘ ਜਿਹੜਾ ਸਾਇਕਲ ‘ਤੇ ਸਵਾਰ ਸੀ, ਉਹ ਵੀ ਇਸ ਸੜਕੀ ਘਟਨਾ ਦੀ ਲਪੇਟ ‘ਚ ਆ ਗਿਆ।l

ਟੱਕਰ ਇੰਨੀ ਭਿਆਨਕ ਸੀ ਕਿ ਜੇ. ਸੀ. ਬੀ. ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਣਾ ਪਿਆ। ਪਰ ਫਿਰ ਵੀ 3 ਲੋਕ ਨੇ ਦਮ ਤੋੜ ਦਿੱਤਾ , ਸਰਕਾਰੀ ਹਸਪਤਾਲ ਦੇ ਡਾਕਟਰ ਨਵਦੀਪ ਜੱਸਲ ਨੇ ਦੱਸਿਆ ਕਿ ਉਨ੍ਹਾਂ ਕੋਲ 4 ਜ਼ਖ਼ਮੀ ਆਏ ਸੀ।ਜ੍ਹਿਨਾਂ ਦਾ ਇਲਾਜ਼ ਚਲਦਾ ਪਿਆ ਹੈ l