ਪੰਜਾਬ ਚ ਇਥੇ ਵਾਪਰਿਆ ਕਹਿਰ, ਹੋਇਆ ਮੌਤ ਦਾ ਤਾਂਡਵ ਛਾਇਆ ਸੋਗ

ਤਾਜਾ ਵੱਡੀ ਖਬਰ

ਖ਼ੁਸ਼ੀਆਂ ਕਦੋਂ ਗਮ ਵਿੱਚ ਬਦਲ ਜਾਣ ਇਸਦਾ ਕੁਝ ਪਤਾ ਹੀ ਨਹੀਂ ਚਲਦਾ। ਇਨਸਾਨ ਦੀ ਜ਼ਿੰਦਗੀ ਵੀ ਪਾਣੀ ਦੇ ਬੁਲਬੁਲੇ ਦੀ ਤਰਾਂ ਹੈ, ਕਿਸ ਮੋੜ ਤੇ ਕਦੋਂ , ਕੀ ਹਾਦਸਾ ਵਾਪਰ ਜਾਵੇ,ਇਸ ਬਾਰੇ ਤਾਂ ਰੱਬ ਹੀ ਜਾਣ ਸਕਦਾ ਹੈ। ਇਸ ਵਰ੍ਹੇ ਦੇ ਵਿੱਚ ਪਤਾ ਨਹੀਂ ਕਿੰਨੇ ਇਹੋ ਜਿਹੇ ਹਾਦਸੇ ਸਾਹਮਣੇ ਆਏ ਹਨ, ਜਿਸ ਵਿੱਚ ਅਣਗਿਣਤ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਇਸ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਲੋਕ ਆਪਣੇ ਪਰਿਵਾਰ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇਸ ਸਾਲ ਦੇ ਵਿੱਚ ਤਾਂ ਦੁਖਦਾਈ ਖਬਰਾਂ ਅੰਤ ਹੁੰਦਾ ਨਜ਼ਰ ਨਹੀਂ ਆ ਰਿਹਾ। ਆਏ ਦਿਨ ਹੀ ਇਹੋ ਜਿਹੇ ਸੜਕ ਹਾਦਸੇ ਸਾਹਮਣੇ ਆਉਂਦੇ ਹਨ।

ਜਿਨ੍ਹਾਂ ਦੇ ਬਾਰੇ ਸੁਣ ਕੇ ਹਰ ਇਨਸਾਨ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਦੇਸ਼ ਵਿਚ ਰੋਜ਼ਾਨਾ ਹੀ ਹੋਣ ਵਾਲੇ ਸੜਕ ਹਾਦਸਿਆਂ ਵਿਚ ਵਾਧਾ ਹੋ ਰਿਹਾ ਹੈ।ਅਜਿਹੀ ਭਿਆਨਕ ਘਟਨਾ ਸਾਹਮਣੇ ਆਈ ਹੈ। ਜਿੱਥੇ ਵਿਆਹ ਦੀਆਂ ਖ਼ੁਸ਼ੀਆਂ ਤੋਂ ਵਾਪਸ ਘਰ ਪਰਤਦੇ ਸਮੇਂ ਰਸਤੇ ਵਿੱਚ ਹਾਦਸਾ ਵਾਪਰ ਗਿਆ। ਖੁਸ਼ੀ ਤੋਂ ਗਮੀ ਵਿੱਚ ਤਬਦੀਲ ਹੋਇਆ ਇਹ ਸਮਾਂ ਜਿਸ ਨੇ ਸਭ ਨੂੰ ਗ਼ਮਗੀਨ ਕੇ ਰੱਖ ਦਿੱਤਾ ਹੈ। ਦਿਨੋ ਦਿਨ ਵੱਧ ਰਹੇ ਸੜਕ ਹਾਦਸਿਆ ਦੇ ਕਾਰਨ ਇਹ ਖ਼ੁਸ਼ੀਆਂ ਗਮੀਆਂ ਵਿਚ ਤਬਦੀਲ ਹੋ ਜਾਂਦੀਆਂ ਹਨ।

ਸੁਲਤਾਨਪੁਰ ਲੋਧੀ ਨੇੜੇ ਹਾਦਸਾ ਵਾਪਰਨ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਕ ਘਟਨਾ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੰਗੂਵਾਲ ਦੇ ਨਜ਼ਦੀਕ ਦੀ ਹੈ। ਜਿੱਥੇ ਕੱਲ ਇਕ ਸੜਕ ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਦਾ ਸ਼ਿਕਾਰ ਹੋਈ ਕਾਰ ਵਿੱਚ ਸਵਾਰ ਜਸਵੰਤ ਸਿੰਘ ਪੁੱਤਰ ਜਗੀਰ ਸਿੰਘ, ਉਸ ਦੀ ਪਤਨੀ ਸਤਵੀਰ ਕੌਰ, ਸਾਲ਼ਾ ਪਰਗਟ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਮਲਸੀਆਂ ਸਵਾਰ ਸਨ।

ਇਹ ਸਭ ਅੰਮ੍ਰਿਤਸਰ ਤੋਂ ਵਿਆਹ ਦੇਖ ਕੇ ਵਾਪਸ ਆਪਣੇ ਘਰ ਸੁਲਤਾਨਪੁਰ ਲੋਧੀ ਆ ਰਹੇ ਸਨ। ਜਦੋਂ ਇਨ੍ਹਾਂ ਦੀ ਕਾਰ ਮੰਗੂਵਾਲ ਪਿੰਡ ਦੇ ਨਜ਼ਦੀਕ ਪਹੁੰਚੇ ਤਾਂ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਟਰੈਕਟਰ ਟਰਾਲੀ ਦੇ ਪਿੱਛੇ ਲੈਂਟਰ ਪਾਉਣ ਵਾਲੀ ਮਸ਼ੀਨ ਸੀ। ਜੋ ਹਨੇਰਾ ਜਿਆਦਾ ਹੋਣ ਕਾਰਨ ਦਿਖਾਈ ਨਹੀਂ ਦਿੱਤੀ। ਇਸ ਹਾਦਸੇ ਵਿਚ ਸਤਵੀਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਜਸਵੰਤ ਸਿੰਘ ਦੇ ਵਧੇਰੇ ਸੱਟਾਂ ਲੱਗਣ ਕਾਰਨ ਹਾਲਤ ਕਾਫੀ ਗੰਭੀਰ ਹੈ। ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਦੇ ਭਰਾ ਵੱਲੋਂ ਦਿੱਤੀ ਗਈ ਹੈ ਅਤੇ ਉਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।