ਪੰਜਾਬ ਚ ਇਥੇ ਵਾਪਰਿਆ ਕਹਿਰ ਸਾਰੇ ਇਲਾਕੇ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਸੜਕ ਦੁਰਘਟਨਾਵਾਂ ਅੱਜ ਦੇ ਸਮੇਂ ਵਿਚ ਜ਼ਿਆਦਾ ਹੀ ਵਾਪਰ ਰਹੀਆਂ ਹਨ। ਜਿਥੇ ਇਨ੍ਹਾਂ ਦਾ ਕਾਰਨ ਸਰਦੀ ਦੇ ਮੌਸਮ ਵਿੱਚ ਤੜਕਸਾਰ ਅਤੇ ਰਾਤ ਸਮੇਂ ਪੈ ਰਹੀ ਸੰਘਣੀ ਧੁੰਦ ਹੈ ਓਥੇ ਹੀ ਸੜਕ ਉਪਰ ਵਾਹਨ ਚਲਾਉਣ ਸਮੇਂ ਕੀਤੀ ਜਾ ਰਹੀ ਲਾਪ੍ਰਵਾਹੀ ਵੀ ਇਹਨਾਂ ਵੱਡੀਆਂ ਦੁਰਘਟਨਾਵਾਂ ਨੂੰ ਜਨਮ ਦਿੰਦੀ ਹੈ। ਅਕਸਰ ਵੱਡੀ ਗੱਡੀ ਚਲਾਉਣ ਵਾਲਾ ਡਰਾਈਵਰ ਛੋਟੀ ਗੱਡੀ ਚਲਾਉਣ ਵਾਲੇ ਨੂੰ ਟਿੱਚ ਜਾਣ ਆਪਣੀ ਮਨਮਰਜ਼ੀ ਕਰਦਾ ਰਸਤੇ ਉਪਰ ਜਾਂਦਾ ਹੈ। ਪਰ ਇਨ੍ਹਾਂ ਹਾਲਾਤਾਂ ਵਿੱਚ ਕਈ ਵਾਰ ਇਨਸਾਨ ਦੀ ਜਾਨ ਤਕ ਚਲੀ ਜਾਂਦੀ ਹੈ।

ਇੱਕ ਅਜਿਹਾ ਹੀ ਹਾਦਸਾ ਜ਼ੀਰਾ ਲਾਗੇ ਵਾਪਰਿਆ ਜਿਸ ਵਿੱਚ ਇੱਕ ਟਰੱਕ ਡਰਾਈਵਰ ਵੱਲੋਂ ਇੱਕ ਗੱਡੀ ਨੂੰ ਟੱਕਰ ਮਾਰ ਦੇਣ ਤੋਂ ਬਾਅਦ ਗੱਡੀ ਵਿੱਚ ਸਵਾਰ ਵਿਅਕਤੀਆਂ ਵਿੱਚੋਂ ਇੱਕ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਘਟਨਾ ਇਥੋਂ ਦੇ ਜ਼ੀਰਾ ਲਹਿਰਾ ਬਾਈਪਾਸ ਉਪਰ ਵਾਪਰੀ। ਜਿੱਥੇ ਇੱਕ ਪਰਿਵਾਰ ਕਿਸੇ ਕੰਮ ਕਾਰਨ ਫਿਰੋਜ਼ਪੁਰ ਤੋਂ ਚੰਡੀਗੜ੍ਹ ਨੂੰ PB-05-AL-3404 ਨੰਬਰ ਦੀ ਸਵਿਫਟ ਕਾਰ ਵਿਚ ਸਵਾਰ ਹੋ ਕੇ ਜਾ ਰਹੇ ਸਨ। ਇਸੇ ਹੀ ਰੋਡ ਉੱਪਰ PB-12-N-9982 ਨੰਬਰ ਦੇ ਟਰੱਕ ਨੂੰ ਡਰਾਈਵਰ ਬੜੀ ਹੀ ਲਾ-ਪ-ਰ-ਵਾ-ਹੀ ਦੇ ਨਾਲ ਚਲਾ ਰਿਹਾ ਸੀ।

ਇਸੇ ਹੀ ਅਣਗਹਿਲੀ ਕਾਰਨ ਟਰੱਕ ਡਰਾਈਵਰ ਨੇ ਸਵਿਫਟ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਟਰੱਕ ਲੈ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਟੱਕਰ ਇੰਨੀ ਜ਼ਿਆਦਾ ਸੀ ਕਿ ਦੁਰਘਟਨਾ ਤੋਂ ਬਾਅਦ ਟਰੱਕ ਦੀ ਨੰਬਰ ਪਲੇਟ ਗੱਡੀ ਵਿੱਚ ਫਸ ਕੇ ਟੁੱਟ ਗਈ। ਇਸ ਦੁਰਘਟਨਾ ਦੌਰਾਨ ਗੱਡੀ ਵਿੱਚ ਸਵਾਰ ਹੋਏ ਲੋਕਾਂ ਨੂੰ ਰਾਹਗੀਰਾਂ ਵੱਲੋਂ ਕਾਰ ਵਿੱਚੋਂ ਬਾਹਰ ਕੱਢ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਆਂਦਾ ਗਿਆ। ਇਸ ਮੌਕੇ ਮਰੀਜ਼ਾਂ ਦਾ ਇਲਾਜ ਕਰ ਰਹੇ ਡਾਕਟਰ

ਹਰਸ਼ ਨੇ ਦੱਸਿਆ ਕਿ ਇਸ ਹਾਦਸੇ ਦੇ ਵਿਚ ਕਾਰ ਚਾਲਕ ਰਣਜੋਧ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਮਮਦੋਟ ਦੀ ਘਟਨਾ ਵਾਲੀ ਥਾਂ ਉਪਰ ਹੀ ਮੌਤ ਹੋ ਗਈ ਸੀ। ਜਦ ਕਿ ਇਸ ਘਟਨਾ ਦੇ ਵਿਚ ਚਾਰ ਜ਼ਖਮੀ ਹੋਏ ਲੋਕਾਂ ਦੀ ਗੰ-ਭੀ- ਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਜ਼ੀਰਾ ਤੋਂ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਵੱਲੋਂ ਮਾਮਲਾ ਦਰਜ ਕਰ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।