ਆਈ ਤਾਜਾ ਵੱਡੀ ਖਬਰ
ਆਏ ਦਿਨ ਪੰਜਾਬ ਦੀਆਂ ਸੜਕਾਂ ਦੇ ‘ਤੇ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ। ਇਹ ਸੜਕੀ ਹਾਦਸੇ ਬੇਹੱਦ ਭਿਆਨਕ ਹੁੰਦੇ ਹਨ ਅਤੇ ਕਈ ਵਾਰ ਤਾਂ ਇਹ ਹਾਦਸੇ ਪੂਰੇ ਪਰਿਵਾਰ ਨੂੰ ਹੀ ਤਬਾਹ ਕਰ ਦਿੰਦੇ ਹਨ। ਭਾਰਤ ਵਿਚ ਜਿਆਦਾ ਮੌਤਾਂ ਸੜਕੀ ਹਾਦਸਿਆਂ ਦੇ ਕਾਰਨ ਹੁੰਦੀਆਂ ਨੇ ਅਤੇ ਜੇਕਰ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਆਏ ਦਿਨ ਕੋਈ ਨਾ ਕੋਈ ਸੜਕੀ ਹਾਦਸਾ ਵਾਪਰਦਾ ਰਹਿੰਦਾ ਹੈ। ਇਕ ਵਾਰ ਫਿਰ ਪੰਜਾਬ ਦੇ ਵਿਚ ਬੇਹੱਦ ਭਿਆਨਕ ਹਾਦਸਾ ਵਾਪਰਿਆ ਜਿਸ ਨੇ ਇਕੋ ਪਰਿਵਾਰ ਦੇ ਜੀਆਂ ਦੀ ਜਾਨ ਲੈ ਲਈ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਚੂਕੀ ਹੈ |ਅੰਮ੍ਰਿਤਸਰ ਦੇ ਗਿਆਰਾਂ ਕਿਲੋਮੀਟਰ ਪੱਛਮ ਵਿੱਚ ਸਥਿਤ ਰਾਮ ਤੀਰਥ ਵਿਖੇ ਇਹ ਹਾਦਸਾ ਵਾਪਰਿਆ ਹੈ।
ਅੱਡਾ ਬਾਉਲੀ ਵਿਖੇ ਬੇਹੱਦ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸਦੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਮ੍ਰਿਤਕ ਸੈਦੂ ਪੁਰਾ ਦੇ ਵਾਸੀ ਦੱਸੇ ਜਾ ਰਹੇ ਹਨ । ਇਸ ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਵਿੱਚ ਸੋਗ ਦੀ ਲਹਿਰ ਫ਼ੈਲ ਚੁੱਕੀ ਹੈ। ਅੱਡਾ ਬਾਉਲੀ ਵਿਖੇ ਵਾਪਰੇ ਇਸ ਸੜਕ ਹਾਦਸੇ ਦੇ ਵਿਚ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਰਾਜ ਕੌਰ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਕ ਸਵਿਫਟ ਗੱਡੀ ਦੇ ਵਲੋਂਮੋਟਰਸਾਇਕਲ ਸਵਾਰ ਜੋੜੇ ਨੂੰ ਟੱਕਰ ਮਾਰੀ ਗਈ । ਕਾਰ ਕਈ ਕਿਲੋਮੀਟਰ ਤਕ ਜੋੜੇ ਨੂੰ ਘੜੀਸਦੀ ਹੋਈ ਆਪਣੇ ਨਾਲ ਲੈ ਗਈ।
ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਕੰਬੋਅ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਦੱਸਿਆ ਗਿਆ ਕਿ ਕਾਰ ਦੇ ਵਿਚ ਸਵਾਰ ਵਿਅਕਤੀ ਕਾਰ ਛੱਡ ਕੇ ਫਰਾਰ ਹੋ ਚੁੱਕੇ ਸਨ। ਪੁਲਿਸ ਦੇ ਮੁਤਾਬਿਕ ਕਾਰ ਵਿਚ ਤਿੰਨ ਲੋਕ ਸਵਾਰ ਸਨ।
ਇੱਥੇ ਬੇਹੱਦ ਅਹਿਮ ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਕਾਰ ਦੇ ‘ਤੇ ਪੁਲਿਸ ਦਾ ਸਟੀਕਰ ਲੱਗਾ ਹੋਇਆ ਸੀ ਅਤੇ ਕਾਰ ਵਿਚੋਂ ਸ਼ਰਾਬ ਦੀਆਂ ਬੋਤਲਾਂ ਵੀ ਬਰਾਮਦ ਹੋਇਆ ਹਨ। ਫਿਲਹਾਲ ਪੁਲਿਸ ਵਲੋਂ ਇਸ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਇਸ ਹਾਦਸੇ ਵਿਚ ਬਜ਼ੁਰਗ ਜੋੜਾ ਆਪਣੀ ਜਾਨ ਗਵਾ ਚੁੱਕਾ ਹੈ ਅਤੇ ਇਸ ਘਟਨਾ ਨੇ ਫਿਰ ਕਈ ਸਵਾਲ ਖੜੇ ਕਰ ਦਿੱਤੇ ਹਨ |
Previous Postਸਾਵਧਾਨ ਪੰਜਾਬ ਚ ਇਸ ਰੂਟ ਤੇ ਸਫ਼ਰ ਕਰਨ ਵਾਲੇ- ਕਿਸਾਨਾਂ ਨੇ ਕਰਤੀ ਇਸ ਕਾਰਨ ਆਵਾਜਾਈ ਠੱਪ
Next Postਪੰਜਾਬ ਚ ਹੁਣ ਇਹਨਾਂ ਵਲੋਂ 7 ਅਗਸਤ ਤੋਂ 26 ਸਤੰਬਰ ਤੱਕ ਇਹਨਾਂ ਵਲੋਂ ਹੋ ਗਿਆ ਇਹ ਵੱਡਾ ਐਲਾਨ , ਸਰਕਾਰ ਪਈ ਸੋਚਾਂ ਚ