ਪੰਜਾਬ ਚ ਇਥੇ ਲੱਗੀ ਭਿਆਨਕ ਅੱਗ ਮੱਚੀ ਤਬਾਹੀ ਬਚਾਅ ਕਾਰਜ ਜੋਰਾਂ ਤੇ ਜਾਰੀ , 100 ਦੇ ਕਰੀਬ ਗੱਡੀਆਂ ਕਰ ਰਹੀਆਂ ਕੋਸ਼ਿਸ਼

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਇੱਕ ਤੋਂ ਬਾਅਦ ਇੱਕ ਕੋਈ ਨਾ ਕੋਈ ਹਾਦਸਾ ਵਾਪਰਣ ਦੀ ਖਬਰ ਸਾਹਮਣੇ ਆ ਹੀ ਜਾਂਦੀ ਹੈ। ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ ਅਤੇ ਉਨ੍ਹਾਂ ਦੇ ਮਨ ਅੰਦਰ ਡਰ ਦਾ ਮਾਹੌਲ ਪੈਦਾ ਕਰ ਦਿੰਦੀ ਹੈ। ਵਿਸ਼ਵ ਵਿਚ ਪਹਿਲਾਂ ਹੀ ਕਰੋਨਾ ਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਦੀ ਜਾਨ ਜਾ ਚੁੱਕੀ ਹੈ ਜਿਸ ਕਾਰਨ ਲੋਕ ਡਰ ਦੇ ਮਾਹੌਲ ਅੰਦਰ ਜੀ ਰਹੇ ਹਨ। ਦੇਸ਼ ਅੰਦਰ ਜਿੱਥੇ ਬਹੁਤ ਸਾਰੇ ਸੜਕ ਹਾਦਸੇ ਵਾਪਰ ਰਹੇ ਹਨ ਉਥੇ ਹੀ ਕੁੱਝ ਲੋਕ ਬਿਮਾਰੀਆਂ ਅਤੇ ਕਈ ਹੋਰ ਹਾਦਸਿਆਂ ਦੇ ਸ਼ਿਕਾਰ ਹੋ ਰਹੇ ਹਨ। ਇਕ ਤੋਂ ਬਾਅਦ ਇਕ ਪੰਜਾਬ ਵਿੱਚ ਕੋਈ ਨਾ ਕੋਈ ਮੁਸੀਬਤ ਸਾਹਮਣੇ ਆਈ ਹੈ ਜਿਸ ਨਾਲ ਭਾਰੀ ਜਾਨੀ ਮਾਲੀ ਨੁ-ਕ-ਸਾ-ਨ ਹੋ ਜਾਂਦਾ ਹੈ।

ਜਿਸ ਕਾਰਨ ਬਹੁਤ ਸਾਰੇ ਲੋਕਾਂ ਦੇ ਰੁਜ਼ਗਾਰ ਵੀ ਪ੍ਰਭਾਵਤ ਹੋ ਰਹੇ ਹਨ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਅੱਗ ਲੱਗਣ ਦੀਆਂ ਘਟਨਾਵਾਂ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਸਾਹਮਣੇ ਆ ਚੁੱਕੀਆਂ ਹਨ। ਪੰਜਾਬ ਵਿੱਚ ਇੱਥੇ ਭਿਆਨਕ ਲੱਗੀ ਅੱਗ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਬਚਾਅ ਕਾਰਜ ਜ਼ੋਰਾਂ ਸ਼ੋਰਾਂ ਤੇ ਚਲ ਰਹੇ ਹਨ ਅਤੇ ਸੌ ਦੇ ਕਰੀਬ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਮਹਾਂਨਗਰ ਲੁਧਿਆਣਾ ਤੋ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਸਥਾਨਕ ਤਾਜਪੁਰ ਰੋਡ ਤੇ ਸਥਿਤ ਆਰਐਸਐਸ ਇੰਡਸਟਰੀ ਦੇ ਗੁਦਾਮ ਵਿੱਚ ਵਾਪਰਿਆ ਹੈ। ਇਹ ਹਾਦਸਾ ਉਸ ਸਮੇਂ ਭਿਆਨਕ ਰੂਪ ਅਖਤਿਆਰ ਕਰ ਗਿਆ ਜਦੋਂ ਬੀਤੀ ਰਾਤ ਇਸ ਫੈਕਟਰੀ ਵਿੱਚ ਲੱਗੀ ਹੋਈ ਅੱਗ ਤੇ ਹਵਾ ਦੇ ਕਾਰਨ ਹੌਲੀ-ਹੌਲੀ ਸੁਲਗਦੀ ਗਈ ਅਤੇ ਭਿਆਨਕ ਰੂਪ ਧਾਰਨ ਕਰ ਲਿਆ। ਗੱਤੇ ਦੀ ਫੈਕਟਰੀ ਵਿੱਚ ਲੱਗੀ ਹੋਈ ਇਸ ਅੱਗ ਨਾਲ ਇਲਾਕੇ ਵਿੱਚ ਪੂਰੀ ਤਰਾ ਹਫੜਾ-ਦਫ਼ੜੀ ਵਾਲਾ ਮਾਹੌਲ ਬਣ ਗਿਆ।

ਸਵੇਰ ਤੱਕ ਇਹ ਅੱਗ ਇੰਨੀ ਜ਼ਿਆਦਾ ਫ਼ੈਲ ਗਈ ਹੈ ਇਸ ਉੱਪਰ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ। ਇਸ ਅੱਗ ਵਿੱਚ ਤੇਜ਼ ਹਵਾਵਾਂ ਚੱਲਣ ਕਰਕੇ ਵਧੇਰੇ ਵਾਧਾ ਹੋਇਆ ਹੈ। ਇਸ ਅੱਗ ਉੱਪਰ ਕਾਬੂ ਪਾਉਣ ਲਈ ਲਗਭਗ 100 ਗੱਡੀਆਂ ਮੌਕੇ ਉਪਰ ਪੁੱਜੀਆ ਹੋਈਆਂ ਹਨ ਅਤੇ ਅੱਗ ਉਪਰ ਕਾਬੂ ਕੀਤਾ ਜਾ ਰਿਹਾ ਹੈ। ਇਸ ਹਾਦਸੇ ਵਿਚ ਕੋਈ ਵੀ ਜਾਨੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉਥੇ ਹੀ ਅਜੇ ਹੋਏ ਨੁਕਸਾਨ ਬਾਰੇ ਵੀ ਕੁੱਝ ਦੱਸਿਆ ਨਹੀਂ ਗਿਆ ਹੈ।