ਆਈ ਤਾਜਾ ਵੱਡੀ ਖਬਰ
ਆਏ ਦਿਨ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆ ਜਾਂਦੀ ਹੈ ਜਿਸ ਨੂੰ ਸੁਣ ਕੇ ਲੋਕ ਹੈਰਾਂਨ ਰਹਿ ਜਾਂਦੇ ਹਨ। ਜਿੱਥੇ ਇਨਸਾਨ ਸਾਇੰਸ ਨਾਲ ਤਰੱਕੀ ਕਰਕੇ ਚੰਦ ਤੱਕ ਪਹੁੰਚ ਗਏ ਹਨ ਉਥੇ ਹੀ ਕੁਝ ਲੋਕ ਅੰਧ ਵਿਸ਼ਵਾਸ ਨਾਲ ਲੈ ਕੇ ਕੁਝ ਘਟਨਾਵਾਂ ਨੂੰ ਲੋਕਾ ਸਾਹਮਣੇ ਪੇਸ਼ ਕਰਦੇ ਹਨ ਜਿਸ ਨਾਲ ਅੰਧ ਵਿਸ਼ਵਾਸ ਪੈਦਾ ਕੀਤਾ ਜਾਂਦਾ ਹੈ। ਕੁਝ ਲੋਕਾਂ ਵੱਲੋਂ ਅੰਧ ਵਿਸ਼ਵਾਸ ਦੇ ਜ਼ਰੀਏ ਹੀ ਲੋਕਾਂ ਦੇ ਮਨਾਂ ਉਪਰ ਡਰ ਪੈਦਾ ਕਰ ਕੇ ਆਪਣਾ ਬਿਜਨਸ ਕੀਤਾ ਜਾਂਦਾ ਹੈ। ਉੱਥੇ ਹੀ ਕਈ ਅਜਿਹੇ ਮਾਮਲੇ ਸਾਹਮਣੇ
ਆਉਦੇ ਹਨ ਕਿ ਉਹ ਲੋਕਾਂ ਦੀ ਸੋਚ ਨੂੰ ਉਲਝਾ ਕੇ ਰੱਖ ਦਿੰਦੇ ਹਨ। ਹੁਣ ਤੱਕ ਅਜਿਹੇ ਬਹੁਤ ਸਾਰੇ ਕੇਸ ਦੁਨੀਆਂ ਵਿੱਚ ਸਾਹਮਣੇ ਆ ਚੁੱਕੇ ਹਨ ਜੋ ਗੁੰਝਲਦਾਰ ਹੁੰਦੇ ਹਨ। ਪੰਜਾਬ ਵਿੱਚ ਇੱਥੇ ਲੋਕਾਂ ਨੂੰ ਇੱਕ ਦੂਜੇ ਨੂੰ ਛੂਹਣ ਤੇ ਪੈ ਰਿਹਾ ਹੈ ਕਰੰਟ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਖੰਨਾ ਸ਼ਹਿਰ ਤੋਂ ਸਾਹਮਣੇ ਆਈ ਹੈ। ਜਿੱਥੇ ਕੁਝ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਇੱਕ-ਦੂਜੇ ਦੇ ਛੂਹਣ ਤੇ ਕਿਸੇ ਵਸਤੂ ਨੂੰ ਛੋਹਣ ਨਾਲ ਕਰੰਟ ਲੱਗ ਰਿਹਾ ਹੈ। ਖਬਰਾਂ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ
ਹਨ। ਖੰਨਾ ਸ਼ਹਿਰ ਦੇ ਗੋਲਡਨ ਸਿਟੀ ਦੇ ਨਿਵਾਸੀ ਆਸ਼ੀਸ਼ ਨੇ ਦੱਸਿਆ ਕਿ ਉਹ ਜਦੋਂ ਵੀ ਆਪਣੀ ਕਾਰ ਨੂੰ ਹੱਥ ਪਾਉਂਦੇ ਹਨ ਤਾਂ ਕਰੰਟ ਲੱਗਦਾ ਹੈ । ਇਸ ਤਰ੍ਹਾਂ ਦੀ ਘਟਨਾ ਸ਼ਹਿਰ ਅੰਦਰ ਕਈ ਲੋਕਾਂ ਨਾਲ ਹੋ ਰਹੀ ਹੈ। ਪ੍ਰੋਫੈਸਰ ਸੇਠੀ ਵੱਲੋਂ ਮੌਸਮ ਦੀ ਤਬਦੀਲੀ ਕਾਰਨ ਵੀ ਇਹ ਘਟਨਾ ਹੋਣ ਦਾ ਕਾਰਨ ਦੱਸਿਆ ਗਿਆ ਹੈ। ਏ ਐਸ ਦੇ ਪ੍ਰੋਫ਼ੈਸਰ ਗਗਨ ਸੇਠੀ ਵੱਲੋਂ ਆਖਿਆ ਗਿਆ ਹੈ ਕਿ ਪਲਾਸਟਿਕ ਦੀ ਕੁਰਸੀ ਨਾਲ ਬੈਠ ਕੇ ਉੱਠਣ ਤੇ ਕਰੰਟ ਮਹਿਸੂਸ ਹੁੰਦਾ ਹੈ। ਸੇਠੀ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ
ਕੇਵਲ ਖੰਨਾ ਵਿੱਚ ਹੀ ਨਹੀਂ ਸੋਸ਼ਲ ਮੀਡੀਆ ਤੇ ਹੋਰ ਸ਼ਹਿਰਾਂ ਦੇ ਲੋਕਾਂ ਵੱਲੋਂ ਵੀ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਗਈ ਹੈ। ਬਹੁਤ ਸਾਰੇ ਲੋਕਾਂ ਵੱਲੋਂ ਕਰੰਟ ਲੱਗਣ ਦੀ ਘਟਨਾ ਦੱਸੀ ਗਈ ਹੈ ਜਿਸ ਨੂੰ ਦੇਖਦੇ ਹੋਏ ਡਾਕਟਰ ਅਸ਼ੋਕ ਬੱਤਰਾ ਨੇ ਵੀ ਕਰੰਟ ਲੱਗਣ ਦੀ ਪੁਸ਼ਟੀ ਕੀਤੀ ਗਈ ਹੈ। ਸ਼ਹਿਰ ਵਿੱਚ ਪਹਿਲਾਂ ਹੀ ਗੁਰੂ ਤੇਗ ਬਹਾਦਰ ਨਗਰ ਵਿਚ ਅੱਗ ਲੱਗਣ ਦੀ ਘਟਨਾ ਅਜੇ ਤੱਕ ਹੱਲ ਨਹੀਂ ਹੋ ਸਕੀ ਹੈ ਕਿ ਉਸ ਤੋਂ ਬਾਅਦ ਇਹ ਕਰੰਟ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ।
Previous Postਕਨੇਡਾ ਤੋਂ ਆ ਗਈ ਵੱਡੀ ਖਬਰ – ਠਾਹ ਠਾਹ ਲੱਗਣਗੇ ਵੀਜੇ ਪੰਜਾਬੀਆਂ ਨੂੰ ਲੱਗਣ ਗੀਆਂ ਮੌਜਾਂ
Next Postਪੰਜਾਬ ਚ ਵਾਪਰਿਆ ਕਹਿਰ ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ , ਇਲਾਕੇ ਵਿਚ ਛਾਈ ਸੋਗ ਦੀ ਲਹਿਰ