ਆਈ ਤਾਜਾ ਵੱਡੀ ਖਬਰ
ਨਜ਼ਰ ਹਟੀ,ਤੇ ਦੁਰਘਟਨਾ ਘਟੀ, ਜੀ ਹਾਂ ਅਜਿਹਾ ਹੀ ਹੁੰਦਾ ਹੈ ਕੁਝ ਕੇਸਾਂ ਵਿਚ,ਜਿਨ੍ਹਾਂ ਬਾਰੇ ਕੁਝ ਪਤਾ ਹੀ ਨਹੀਂ ਚਲਦਾ। ਬੁਹਤ ਸਾਰੇ ਇਹੋ ਜਿਹੇ ਹਾਦਸੇ ਸਾਹਮਣੇ ਆਉਂਦੇ ਹਨ ,ਜਿਨ੍ਹਾਂ ਨੂੰ ਸੁਣ ਕੇ ਇਨਸਾਨ ਹੈਰਾਨ ਰਹਿ ਜਾਂਦਾ ਹੈ। ਇਸ ਤਰ੍ਹਾਂ ਹੀ ਕੱਲ੍ਹ ਬਟਾਲਾ ਦੇ ਵਿੱਚ ਦੁਸਿਹਰਾ ਗਰਾਊਂਡ ਦੇ ਵਿਚ ਦੁਸਹਿਰਾ ਮਨਾਉਂਦੇ ਸਮੇਂ ਰਾਵਣ ਦੇ ਪੁਤਲੇ ਨੂੰ ਅੱਗ ਲਗਾਉਣ ਦੇ ਸਮੇਂ ਅਚਾਨਕ ਬਲਾਸਟ ਹੋ ਗਿਆ। ਜਿਸ ਵਿੱਚ ਸਭ ਨੇ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਈ ਸੀ।
ਇਸ ਤਰਾਂ ਹੀ ਇੱਕ ਘਟਨਾ ਅੱਜ ਫ਼ਿਰੋਜ਼ਪੁਰ ਵਿੱਚ ਸਾਹਮਣੇ ਆਈ ਹੈ ਜਿੱਥੇ ਲੱਗੀ ਭਿਆਨਕ ਅੱਗ ਕਾਰਨ ਕਈ ਗੱਡੀਆਂ ਸੜ ਕੇ ਸੁਆਹ ਹੋ ਗਈਆਂ। ਜਿਸ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਮਿਲੀ ਜਾਣਕਾਰੀ ਅਨੁਸਾਰ ਫ਼ਿਰੋਜ਼ਪੁਰ ਵਿੱਚ ਸਥਾਨਕ ਹਾਊਸਿੰਗ ਬੋਰਡ ਇਲਾਕੇ ਵਿੱਚ ਸੇਲ ਪ੍ਰਚੇਜ਼ ਦਾ ਕੰਮ ਕਰਨ ਵਾਲੇ ਡੀਲਰ ਦੀਆਂ ਕੁਝ ਗੱਡੀਆਂ ਨੂੰ ਅੱਗ ਲੱਗਣ ਕਾਰਨ ਇਹ ਦੁਰਘਟਨਾ ਘਟੀ ਹੈ। ਡੀਲਰ ਦੀ ਇਕ ਜਗ੍ਹਾ ਦੇ ਉੱਪਰ ਕੁਝ ਪੁਰਾਣੀਆਂ ਖੜ੍ਹੀਆਂ ਹੋਈਆਂ ਕਾਰਾਂ ਨੂੰ ਅਚਾਨਕ ਅੱਗ ਲੱਗ ਗਈ।
ਅੱਗ ਇੰਨੀ ਭਿਆਨਕ ਸੀ ਕਿ ਕਰੀਬ ਦੋ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦੀ ਸੂਚਨਾ ਮੌਜੂਦ ਲੋਕਾਂ ਵੱਲੋਂ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਦੇ ਉੱਪਰ ਪਹੁੰਚ ਗਈਆਂ। ਜਿਨ੍ਹਾਂ ਅੱਗ ਦੇ ਉਪਰ ਕਾਬੂ ਪਾਉਣਾ ਸ਼ੁਰੂ ਕੀਤਾ। 2 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ।
ਅੱਗ ਦੇ ਕਾਰਨਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦਸਿਆ ਹੈ ਕਿ ਅੱਗ ਕਾਫੀ ਭਿਆਨਕ ਸੀ। ਜਿਵੇਂ ਹੀ ਸੂਚਨਾ ਮਿਲੀ ਅਸੀਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਇਸ ਘਟਨਾ ਦੇ ਵਿਚ 4-5 ਪੁਰਾਣੀਆਂ ਕਾਰਾ ਸੜ ਕੇ ਸੁਆਹ ਹੋ ਗਈਆਂ ਦੱਸੀਆਂ ਗਈਆਂ ਹਨ। ਇਸ ਸਾਰੀ ਘਟਨਾ ਕਾਰਨ ਇਲਾਕੇ ਵਿਚ ਹਫੜਾ-ਦਫੜੀ ਮਚ ਗਈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਕਾਰਨ ਇਸ ਅੱਗ ਦੇ ਕਾਬੂ ਪਾਇਆ ਗਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਡਰ ਤੇ ਸਹਿਮ ਪੈਦਾ ਹੋ ਗਿਆ।
Previous Postਮਸ਼ਹੂਰ ਬੋਲੀਵੁਡ ਐਕਟਰ ਅਮਿਤਾਭ ਬੱਚਨ ਦੇ ਘਰ ਆਈ ‘ਗੁੱਡ ਨਿਊਜ਼’, ਮਿਲ ਰਹੀਆਂ ਨੇ ਸਾਰੇ ਪਾਸਿਓਂ ਵਧਾਈਆਂ
Next Postਹੁਣੇ ਹੁਣੇ ਪੰਜਾਬ ਦੇ ਇਸ ਚੋਟੀ ਦੇ ਦਿਗਜ ਲੀਡਰ ਦੀ ਅਚਾਨਕ ਸਿਹਤ ਵਿਗੜੀ – ਹਸਪਤਾਲ ਦਾਖਲ , ਹੋ ਰਹੀਆਂ ਦੁਆਵਾਂ