ਪੰਜਾਬ ਚ ਇਥੇ ਰਾਤੋ ਰਾਤ ਦਿਹਾੜੀਦਾਰ ਹੋ ਗਿਆ ਮਾਲੋ ਮਾਲ – ਕਿਸਮਤ ਦੇਖ ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਾਮਯਾਬੀ ਹੱਥਕੰਡੇ ਅਪਨਾਉਂਦਾ ਹੈ , ਵੱਖੋ ਵੱਖਰੀ ਤਰੀਕੇ ਆਪਣੀ ਜ਼ਿੰਦਗੀ ਵਿੱਚ ਮਨੁੱਖ ਅਪਣਾ ਕੇ ਵੱਧ ਤੋਂ ਵੱਧ ਪੈਸਾ ਕਮਾ ਕੇ ਆਪਣਾ ਨਾਂ ਪੂਰੀ ਦੁਨੀਆਂ ਦੇ ਵਿੱਚ ਰੌਸ਼ਨ ਕਰਦਾ ਹੈ । ਪਰ ਕਈ ਵਾਰ ਮਨੁੱਖ ਦੀ ਕਿਸਮਤ ਏਨੀ ਜ਼ਿਆਦਾ ਚਮਕ ਜਾਦੀ ਹੈ ਕਿ ਰਾਤੋ ਰਾਤ ਇਕ ਮਜ਼ਦੂਰ ਵੀ ਮਾਲੋ ਮਾਲ ਹੋ ਜਾਂਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਦਾ ਰਹਿਣ ਵਾਲਾ ਇਕ ਅੰਗਦ ਨਾਮ ਦਾ ਵਿਅਕਤੀ ਜੋ ਕਿ ਇਕ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਤੇ ਫੇਰੀ ਲਗਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਸੀ ।

ਅੰਗਦ ਦੇ ਘਰ ਵਿੱਚ ਉਸ ਦੀ ਪਤਨੀ ਉਹ ਅਤੇ ਉਸ ਦੀਆਂ ਤਿੰਨ ਬੇਟੀਆਂ ਹਨ । ਹਰ ਵਾਰ ਉਹ ਲਾਟਰੀਆਂ ਪਾ ਕੇ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਕਰਦਾ ਸੀ । ਪਰ ਇਸ ਵਾਰ ਉਸ ਦੀ ਕਿਸਮਤ ਨੂੰ ਉਸ ਦਾ ਸਾਥ ਦਿੱਤਾ ਅਤੇ ਉਸ ਦੀ ਇਕ ਕਰੋਡ਼ ਵੀਹ ਲੱਖ ਰੁਪਏ ਦੀ ਲਾਟਰੀ ਆਖ਼ਿਰਕਾਰ ਨਿਕਲ ਹੀ ਗਈ ਅੰਗਦ ਨੇ ਚੰਡੀਗਡ਼੍ਹ ਪੰਜਾਬ ਸਰਕਾਰ ਦੇ ਯੋਜਨਾ ਭਵਨ ਚ ਪਹੁੰਚ ਕੇ ਆਪਣੀ ਲਾਟਰੀ ਦਾ ਦਾਅਵਾ ਕੀਤਾ ਅਤੇ ਕਾਗਜ਼ੀ ਕਾਰਵਾਈ ਪੂਰੀ ਕਰ ਦਿੱਤੀ ਹੈ । ਜਦੋਂ ਹੀ ਇਸ ਦੀ ਜਾਣਕਾਰੀ ਅੰਗਦ ਅਤੇ ਅੰਗਦ ਦੇ ਪਰਿਵਾਰ ਨੂੰ ਮਿਲੀ ਉਨ੍ਹਾਂ ਦੇ ਪਰਿਵਾਰ ਵਿਚ ਖੁਸ਼ੀ ਦੀ ਲਹਿਰ ਹੈ ਤੇ ਉਨ੍ਹਾਂ ਵੱਲੋਂ ਢੋਲ ਧਮਾਕੇ ਬਜਾ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਲਾਟਰੀ ਮੰਥਲੀ 200 ਦੀ ਸਕੀਮ ਤਹਿਤ ਅੰਗਦ ਨੇ 26 ਜਨਵਰੀ ਨੂੰ ਲੁਧਿਆਣਾ ਕਾਊਂਟਰ ਤੋਂ 200 ਰੁਪਏ ਦੀ ਲਾਟਰੀ ਖਰੀਦੀ ਸੀ, ਜਿਸ ਦਾ ਡਰਾਅ 29 ਜਨਵਰੀ ਨੂੰ ਆਇਆ ਸੀ। ਅੰਗਦ ਦਾ ਕਹਿਣਾ ਹੈ ਕਿ ਹੁਣ ਉਹ ਇਸ ਪੈਸੇ ਨਾਲ ਆਪਣੀ ਨਵੀਂ ਦੁਕਾਨ ਖਰੀਦੇਗਾ ਅਤੇ ਇਸ ਪੈਸੇ ਦਾ ਨਿਵੇਸ਼ ਕਰੇਗਾ।

ਉਸ ਨੇ ਕਿਹਾ ਕਿ ਹਰ ਕਿਸੇ ਨੂੰ ਲਾਟਰੀ ਰਾਹੀਂ ਆਪਣੀ ਕਿਸਮਤ ਅਜ਼ਮਾਉਣੀ ਚਾਹੀਦੀ ਹੈ। ਜਿਸ ਤਰ੍ਹਾਂ ਅੰਗਦ ਦੀ ਕਿਸਮਤ ਬਦਲੀ ਹੈ ਉਸ ਤੋਂ ਅੰਦਾਜ਼ਾ ਹੁੰਦਾ ਹੈ ਕਿ ਜੇਕਰ ਕਿਸਮਤ ਚੰਗੀ ਹੋਵੇ ਤਾਂ ਇੱਕ ਨਾ ਇੱਕ ਦਿਨ ਵਿਅਕਤੀ ਦੀ ਇਹ ਕਿਸਮਤ ਜ਼ਰੂਰ ਚਮਕਦੀ ਹੈ ਤੇ ਉਸ ਨੂੰ ਬੁਲੰਦੀਆਂ ਤਕ ਪਹੁੰਚਾਉਂਦੀ ਹੈ ।