ਪੰਜਾਬ ਚ ਇਥੇ ਮੁੰਡੇ ਨੇ ਇਸ ਕਾਰਨ ਆਪਣੇ ਪੁੱਤਰ ਸਮੇਤ ਮਾਰੀ ਨਹਿਰ ਚ ਛਾਲ, ਚੁਕਿਆ ਖੌਫਨਾਕ ਕਦਮ, ਮਾਪਿਆਂ ਦੇ ਪੈਰਾਂ ਚੋ ਨਿਕਲੀ ਜਮੀਨ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਆਪਣੀ ਜ਼ਿੰਦਗੀ ਵਿੱਚ ਆਈਆਂ ਔਕੜਾਂ ਦੇ ਚਲਦੇ ਆਪਣੇ ਜੀਵਨ ਨੂੰ ਸਮਾਪਤ ਕਰ ਲੈਂਦੇ ਹਨ । ਇਨ੍ਹਾਂ ਆਂਕੜਾ ਕਾਰਨ ਉਹ ਇਕੱਲੀ ਆਪਣੀ ਜਾਨ ਨਹੀਂ ਸਗੋਂ ਪੂਰੇ ਪਰਿਵਾਰ ਦਾ ਗਲਾ ਘੋਟ ਕੇ ਜਾਦੇ ਹਨ । ਕਿਉਂਕਿ ਜਦੋਂ ਕੋਈ ਵਿਅਕਤੀ ਜ਼ਿੰਦਗੀ ਵਿੱਚ ਆਈਆਂ ਪ੍ਰੇਸ਼ਾਨੀਆਂ ਕਾਰਨ ਆਪਣੀ ਜੀਵਨ ਲੀਲਾ ਸਮਾਪਤ ਕਰਦਾ ਹੈ ਤੇ ਉਸ ਦੇ ਨਾਲ ਜੁੜੇ ਹੋਏ ਲੋਕਾਂ ਦੀ ਜ਼ਿੰਦਗੀ ਖ਼ੁਦ ਹੀ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਹੈ । ਅਜਿਹਾ ਹੀ ਇਕ ਮਾਮਲਾ ਅਬੋਹਰ ਤੋਂ ਸਾਹਮਣੇ ਆਇਆ ਹੈ । ਜਿੱਥੇ ਕਿ ਇਕ ਨਿਜੀ ਸਕੂਲ ਦੇ ਸੰਚਾਲਕ ਵੱਲੋਂ ਆਰਥਿਕ ਮੰਦੀ ਤੋਂ ਤੰਗ ਆ ਕਿ ਆਪਣੇ ਪੁੱਤਰ ਸਮੇਤ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ।

ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਕੋਰੋਨਾ ਕਾਲ ਦੌਰਾਨ ਆਈ ਆਰਥਿਕ ਮੰਦੀ ਦੇ ਕਾਰਨ ਪਿਉ ਪੁੱਤਰ ਦੇ ਵੱਲੋਂ ਇਹ ਅੱਜ ਖੌਫਨਾਕ ਕਦਮ ਚੁੱਕਿਆ ਗਿਆ ਹੈ । ਮ੍ਰਿਤਕ ਆਪਣੇ ਭਰਾ ਦੇ ਨਾਲ ਇਕ ਢਾਬੇ ਤੇ ਕੰਮ ਕਰਦਾ ਸੀ ਅਤੇ ਲਗਾਤਾਰ ਉਨ੍ਹਾਂ ਨੂੰ ਆਰਥਿਕ ਤੰਗੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ । ਜਿਸ ਕਾਰਨ ਉਹ ਮਾਨਸਿਕ ਤੌਰ ਤੇ ਕਾਫ਼ੀ ਪ੍ਰੇਸ਼ਾਨ ਸੀ । ਹਾਲਾਂਕਿ ਮ੍ਰਿਤਕ ਦੇ ਪਿਤਾ ਬਿਜਲੀ ਬੋਰਡ ਦੇ ਸੇਵਾਮੁਕਤ ਮੁਲਾਜ਼ਮ ਹਨ ਉਨ੍ਹਾਂ ਨੇ ਆਪਣੇ ਬੇਟੇ ਨੂੰ ਮਾਨਸਿਕ ਤਣਾਅ ਤੋਂ ਦੂਰ ਰਹਿਣ ਲਈ ਹਰ ਮਹੀਨੇ ਅੱਧੀ ਪੈਨਸ਼ਨ ਦੇਣ ਦੀ ਗੱਲ ਵੀ ਆਖੀ ਸੀ।

ਪਰ ਇਸਦੇ ਬਾਵਜੂਦ ਉਨ੍ਹਾਂ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ । ਉੱਥੇ ਹੀ ਇਸ ਦਰਦਨਾਕ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਵਿਅਕਤੀ ਦੇ ਪਿਤਾ ਨੇ ਦੱਸਿਆ ਕਿ ਉਸ ਦਾ ਬੇਟਾ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਤੇ ਜਦੋਂ ਉਹ ਆਪਣੇ ਪੁੱਤਰ ਨੂੰ ਸਕੂਲ ਤੋਂ ਲੈਣ ਲਈ ਗਿਆ ਅਤੇ ਆਉਂਦੇ ਹੋਏ ਉਸਦੇ ਵੱਲੋਂ ਆਪਣੇ ਨੌੰ ਸਾਲਾ ਬੇਟੇ ਦੇ ਨਾਲ ਨਹਿਰ ਵਿਚ ਛਾਲ ਮਾਰ ਗਈ ।

ਨਾਲ ਹੀ ਉਸਦੇ ਵੱਲੋਂ ਆਪਣੇ ਫੋਨ ਦੇ ਜ਼ਰੀਏ ਆਪਣੇ ਭਰਾ ਨੂੰ ਮੈਸੇਜ ਕੀਤਾ ਕਿ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ । ਜਿਸ ਤੋਂ ਬਾਅਦ ਜਦੋਂ ਉਨ੍ਹਾਂ ਵੱਲੋਂ ਨਹਿਰ ਦੇ ਕੱਢੇ ਜਾ ਕੇ ਵੇਖਿਆ ਗਿਆ ਤਾਂ ਲੜਕੇ ਦਾ ਸਕੂਲ ਦਾ ਬੈਗ ਨਹਿਰ ਕੰਢੇ ਪਿਆ ਹੋਇਆ ਸੀ । ਫਿਰ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ ।