ਪੰਜਾਬ ਚ ਇਥੇ ਮੀਂਹ ਨੇ ਮਚਾਤੀ ਭਾਰੀ ਤਬਾਹੀ – ਪਈਆਂ ਭਾਜੜਾਂ ਹੋਇਆ ਭਾਰੀ ਨੁਕਸਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਹੋਣ ਵਾਲੀ ਇਸ ਬਰਸਾਤ ਦਾ ਅਸਰ ਪੂਰੇ ਪੰਜਾਬ ਵਿੱਚ ਵੇਖਿਆ ਜਾ ਰਿਹਾ ਹੈ। ਜਿੱਥੇ ਰੁਕ-ਰੁਕ ਕੇ ਹੋਣ ਵਾਲੀ ਇਹ ਬਰਸਾਤ ਹਰ ਰੋਜ਼ ਆਪਣੇ ਕੰਮ ਤੇ ਜਾਣ ਵਾਲੇ ਲੋਕਾਂ ਲਈ ਭਾਰੀ ਮੁਸੀਬਤ ਪੈਦਾ ਕਰ ਰਹੀ ਹੈ। ਹੋਣ ਵਾਲੀ ਵਧੇਰੇ ਬਰਸਾਤ ਫ਼ਸਲਾਂ ਲਈ ਵੀ ਨੁਕਸਾਨਦਾਇਕ ਸਾਬਤ ਹੋ ਰਹੀ ਹੈ,ਉਥੇ ਹੀ ਕਈ ਪਰਿਵਾਰਾਂ ਨੂੰ ਵੀ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਥੇ ਗਰੀਬ ਪਰਿਵਾਰਾਂ ਦੇ ਘਰਾਂ ਵਿੱਚ ਬਰਸਾਤ ਹੋਣ ਕਾਰਨ ਛੱਤਾ ਚੋਣ ਲੱਗ ਪਈਆਂ ਹਨ। ਉਥੇ ਹੀ ਵਗਣ ਵਾਲੀ ਤੇਜ਼ ਹਨ੍ਹੇਰੀ ਅਤੇ ਭਾਰੀ ਬਰਸਾਤ ਦੇ ਕਾਰਨ ਬਹੁਤ ਸਾਰੇ ਗਰੀਬ ਪਰਿਵਾਰਾਂ ਦੇ ਘਰਾਂ ਦੀਆਂ ਛੱਤਾਂ ਡਿੱਗਣ ਆਦਿ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿੱਚ ਕਈ ਜਗ੍ਹਾ ਤੇ ਭਾਰੀ ਨੁਕਸਾਨ ਵੀ ਹੋਇਆ ਹੈ।

ਹੁਣ ਪੰਜਾਬ ਵਿੱਚ ਇੱਥੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਦੇ ਸਾਰੇ ਖੇਤਰਾਂ ਵਿਚ ਹੋਣ ਵਾਲੀ ਬਰਸਾਤ ਦਾ ਅਸਰ ਸਭ ਪਾਸੇ ਵੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਪਟੇਲ ਨਗਰ ਦੀ ਸਲਮ ਬਸਤੀ ਤੋਂ ਹੁਣ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਹੈ। ਦੱਸਿਆ ਗਿਆ ਹੈ ਕਿ ਬਰਸਾਤ ਦੇ ਕਾਰਨ ਸ਼ਮਸ਼ੇਰ ਸਿੰਘ ਦੇ ਘਰ ਦੀ ਛੱਤ ਡਿੱਗ ਗਈ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਲਾਕਾ ਨਿਵਾਸੀਆਂ ਨੇ ਦੱਸਿਆ ਹੈ ਕਿ ਜਿਥੇ ਇਹ ਵਿਅਕਤੀ ਮਿਹਨਤ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ।

ਉਥੇ ਹੀ ਦਸਿਆ ਗਿਆ ਹੈ ਕਿ ਪਰਿਵਾਰ ਦੀ ਮਾਲੀ ਹਾਲਤ ਬਹੁਤ ਹੀ ਜ਼ਿਆਦਾ ਕਮਜ਼ੋਰ ਹੈ। ਜਿੱਥੇ ਇਹ ਪਰਵਾਰ ਆਪਣੇ ਇੱਕ ਕਮਰੇ ਵਿੱਚ ਰਹਿ ਰਿਹਾ ਸੀ ਉਥੇ ਹੀ ਰਾਤ ਦੇ ਸਮੇਂ ਜਦੋਂ ਇਹ ਪਰਿਵਾਰ ਸੌਣ ਦੀ ਤਿਆਰੀ ਕਰ ਰਿਹਾ ਸੀ ਤਾਂ ਅਚਾਨਕ ਇੱਕ ਛੱਤ ਦਾ ਮਲਬਾ ਹੇਠਾਂ ਡਿੱਗ ਪਿਆ। ਜਿਸ ਹੇਠਾਂ ਪਰਿਵਾਰ ਦੇ ਸਾਰੇ ਮੈਂਬਰ ਦੱਬੇ ਗਏ।

ਜਿਨ੍ਹਾਂ ਦਾ ਚੀਕ-ਚਿਹਾੜਾ ਸੁਣ ਕੇ ਨਜ਼ਦੀਕ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਉਨ੍ਹਾਂ ਨੂੰ ਮਲਬੇ ਹੇਠੋਂ ਕੱਢਿਆ ਗਿਆ। ਉੱਥੇ ਹੀ ਪੀੜਤ ਪਰਵਾਰ ਅਤੇ ਇਲਾਕਾ ਨਿਵਾਸੀਆਂ ਵੱਲੋ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਇਸ ਸਰਦੀ ਅਤੇ ਬਰਸਾਤ ਦੇ ਮੌਸਮ ਵਿੱਚ ਇਸ ਪਰਿਵਾਰ ਲਈ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੈ ਇਸ ਲਈ ਉਨ੍ਹਾਂ ਦੀ ਮਦਦ ਕੀਤੀ ਜਾਵੇ।