ਪੰਜਾਬ ਚ ਇਥੇ ਮੀਂਹ ਨੇ ਮਚਾਈ ਤਬਾਹੀ ਮਕਾਨ ਹੋਏ ਢਹਿ ਢੇਰੀ ਹਜਾਰਾਂ ਏਕੜ ਫਸਲ ਹੋਈ ਤਬਾਹ

ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਹੋਣ ਵਾਲੀ ਬਰਸਾਤ ਦੇ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਉੱਥੇ ਹੀ ਇਸ ਬਰਸਾਤ ਦੇ ਕਾਰਨ ਪੰਜਾਬ ਵਿੱਚ ਬਹੁਤ ਸਾਰੇ ਹਾਦਸੇ ਵਾਪਰਣ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਸ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਹਿਮਾਚਲ ਵਿੱਚ ਹੋਰ ਵੀ ਵਧੇਰੇ ਬਰਸਾਤ ਅਤੇ ਬੱਦਲ ਫਟਣ ਦੇ ਕਾਰਨ ਪੰਜਾਬ ਵਿੱਚ ਵੀ ਦਰਿਆਵਾਂ ਤੇ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਜਿੱਥੇ ਪੰਜਾਬ ਪ੍ਰਸ਼ਾਸਨ ਵੱਲੋਂ ਵੀ ਦਰਿਆਵਾਂ ਦੇ ਕੰਢਿਆਂ ਤੇ ਵਸੇ ਪਿੰਡਾਂ ਵਿੱਚ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ ਤਾਂ ਜੋ ਹੜ੍ਹ ਦੀ ਸਥਿਤੀ ਨੂੰ ਸਮੇਂ ਤੋਂ ਪਹਿਲਾਂ ਹੀ ਕਾਬੂ ਕੀਤਾ ਜਾ ਸਕੇ।

ਪੰਜਾਬ ਵਿਚ ਹੁਣ ਇੱਥੇ ਮੀਂਹ ਨੇ ਭਾਰੀ ਤਬਾਹੀ ਮਚਾਈ ਹੈ ਜਿੱਥੇ ਮਕਾਨ ਢਹਿ-ਢੇਰੀ ਹੋਏ ਹਨ ਅਤੇ ਫ਼ਸਲਾਂ ਦੀ ਭਾਰੀ ਤਬਾਹੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਤਲਵੰਡੀ ਸਾਬੋ ਦੇ ਅਧੀਨ ਆਉਂਦੇ ਕੁਝ ਪਿੰਡਾਂ ਵਿੱਚ ਬਰਸਾਤ ਦਾ ਕਹਿਰ ਵੇਖਣ ਨੂੰ ਮਿਲਿਆ ਹੈ। ਇਸ ਘਟਨਾ ਦਾ ਪਤਾ ਲੱਗਣ ਤੇ ਤਲਵੰਡੀ ਸਾਬੋ ਦੇ ਹਲਕਾ ਇੰਚਾਰਜ ਖੁਸ਼ਬਾਜ ਸਿੰਘ ਜਟਾਨਾ ਵੱਲੋਂ ਵੀ ਆਪਣੀ ਟੀਮ ਨਾਲ ਪ੍ਰਭਾਵਤ ਖੇਤਰਾਂ ਦਾ ਜਾਇਜ਼ਾ ਲਿਆ ਗਿਆ ਹੈ। ਜਿਨ੍ਹਾਂ ਦੇਖਿਆ ਕਿ ਇਸ ਬਰਸਾਤ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਹਨ ਅਤੇ ਕਈ ਗਰੀਬ ਲੋਕਾਂ ਦੇ ਮਕਾਨ ਡਿੱਗ ਚੁੱਕੇ ਹਨ।

ਜਿਸ ਵਾਸਤੇ ਭਰੋਸਾ ਦਿਵਾਇਆ ਹੈ ਕਿ ਉਹ ਕੈਪਟਨ ਸਰਕਾਰ ਵੱਲੋਂ ਇਸ ਬਾਰੇ ਮੁਆਵਜ਼ੇ ਦੀ ਸਿਫਾਰਸ਼ ਕਰਨਗੇ। ਉੱਥੇ ਹੀ ਸੀਗੋ ਮੰਡੀ ਦੇ ਕਿਸਾਨ ਡੋਗਰ ਸਿੰਘ ਸੁਸਾਇਟੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵੀ ਦੱਸਿਆ ਕਿ ਪਿੰਡ ਦਾ 1000 ਏਕੜ ਬਰਸਾਤੀ ਪਾਣੀ ਨਾਲ ਨਰਮੇ ਦੀ ਫਸਲ ਭਾਰੀ ਮਾਤਰਾ ਵਿੱਚ ਖਰਾਬ ਹੋ ਚੁੱਕੀ ਹੈ ਜਿਸ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਬਰਸਾਤ ਦੇ ਇਸ ਪਾਣੀ ਕਾਰਣ ਬਹੁਤ ਸਾਰੇ ਘਰ ਵੀ ਪ੍ਰਭਾਵਤ ਹੋਏ ਹਨ ਜਿੱਥੇ ਕਈ ਮਕਾਨ ਢਹਿ-ਢੇਰੀ ਹੋ ਗਏ ਹਨ।

ਉਥੇ ਹੀ ਕੁਝ ਲੋਕਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਅੱਗੇ ਬੰਨ੍ਹ ਲਗਾ ਦਿੱਤੇ ਗਏ ਸਨ ਜਿਸ ਕਾਰਨ ਪਾਣੀ ਖੇਤਾਂਵਿੱਚ ਖੜ੍ਹ ਗਿਆ ਜਿਸ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਅਤੇ ਮਕਾਨ ਢਹਿ-ਢੇਰੀ ਹੋ ਗਏ ਹਨ। ਇਸ ਬਰਸਾਤ ਕਾਰਨ ਸੀਂਗੋ ਮੰਡੀ ਦੇ ਪੈਟਰੋਲ ਪੰਪ ਸਾਹਮਣੇ ਰਾਮ ਸਿੰਘ ਅਤੇ ਉਸ ਦੇ ਪੰਜ ਭਰਾਵਾਂ ਦੀ ਬਰਸਾਤ ਦੇ ਪਾਣੀ ਨੇ ਫਸਲ ਅਤੇ ਮਕਾਨਾਂ ਨੂੰ ਪੂਰੀ ਤਰ੍ਹਾਂ ਢਹਿ ਢੇਰੀ ਕਰ ਦਿੱਤਾ ਹੈ ਆਰਥਿਕ ਨੁਕਸਾਨ ਹੋਇਆ ਹੈ ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਹੈ।