ਆਈ ਤਾਜਾ ਵੱਡੀ ਖਬਰ
ਪੰਜਾਬ ਚ ਮੌਸਮ ਨੂੰ ਲੈਕੇ ਵੱਡਾ ਅਲਰਟ ਜਾਰੀ ਹੋ ਚੁੱਕਾ ਹੈ। ਪੰਜਾਬ ਚ ਆਉਣ ਵਾਲੇ ਦਿਨਾਂ ਚ ਮੀਂਹ ਪੈ ਸਕਦਾ ਹੈ, ਅਜਿਹੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਕਈ ਥਾਵਾਂ ਤੇ ਮੀਂਹ ਤਬਾਹੀ ਮਚਾਉਣ ਚ ਲੱਗਾ ਹੋਇਆ ਹੈ। ਇੱਕ ਥਾਂ ਤੇ ਮੀਂਹ ਨੇ ਤਬਾਹੀ ਮਚਾਈ ਹੈ, ਅਤੇ ਨਾਲ ਹੀ ਆਉਣ ਵਾਲੇ ਦਿਨਾਂ ਚ ਇੱਕ ਅਲਰਟ ਵੀ ਜਾਰੀ ਹੋ ਹੁੱਕਾ ਹੈ। ਜਿਕਰ ਯੋਗ ਹੈ ਕਿ ਇਹ ਜੋ ਮੀਂਹ ਪੈ ਰਿਹਾ ਹੈ ਇਸ ਨੇ ਅੰਨਦਾਤਾ ਦੀ ਚਿੰਤਾ ਵਧਾ ਦਿੱਤੀ ਹੈ। ਬੇਮੌਸਮੀ ਮੀਂਹ ਨਾਲ ਕਿਸਾਨਾਂ ਨੂੰ ਮੁ-ਸ਼-ਕਿ-ਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨਾਭਾ ਦੀ ਜੇਕਰ ਗਲ ਕੀਤੀ ਜਾਏ ਤੇ ਇੱਥੇ ਕਿਸਾਨਾਂ ਨੂੰ ਇਸ ਬੇ ਮੌਸਮੀ ਬਰਸਾਤ ਨੇ ਚਿੰਤਾ ਚ ਪਾ ਦਿੱਤਾ ਹੈ। ਕਿਸਾਨਾਂ ਨੇ ਜੋ ਆਪਣੇ ਬੱਚਿਆਂ ਵਾਂਗ ਫਸਲ ਪਾਲੀ ਸੀ ਉਸਨੂੰ ਇਸ ਮੀਂਹ ਨੇ ਨੁਕਸਾਨ ਪਹੁੰਚਾਇਆ ਹੈ। ਸਾਰੀ ਫ਼ਸਲ ਧਰਤੀ ਤੇ ਵਿਛ ਗਈ ਹੈ, ਜਿਸ ਕਾਰਨ ਕਿਸਾਨ ਬੇਹੱਦ ਨਿਰਾਸ਼ ਨਜਰ ਆ ਰਹੇ ਨੇ। ਜਿਕਰ ਯੋਗ ਹੈ ਕਿ ਦੇਰ ਰਾਤ ਤੋਂ ਪੈ ਰਹੇ ਮੀਂਹ ਨੇ ਕਣਕ ਨੂੰ ਬਰਬਾਦ ਕਰ ਦਿੱਤਾ ਹੈ। ਇਸ ਮੌਕੇ ਤੇ ਕੁੱਝ ਕਿਸਾਨ ਵੀ ਮਜੂਦ ਸਨ,ਜਿਹਨਾਂ ਦਾ
ਕਹਿਣਾ ਸੀ ਕਿ ਬੇਮੌਸਮੀ ਬਰਸਾਤ ਦਾ ਇਹ ਕਾਰਾ ਹੈ ਜਿਸਨੇ ਉਹਨਾਂ ਦੀ ਫ਼ਸਲ ਖਰਾਬ ਕਰ ਦਿੱਤੀ ਹੈ। ਜਿਕਰ ਯੋਗ ਹੈ ਕਿ ਜਦ ਕਣਕ ਦੀ ਫ਼ਸਲ ਧਰਤੀ ਤੇ ਵਿਛ ਜਾਂਦੀ ਹੈ ਤੇ ਉਸਦਾ ਦਾਣਾ ਕਾਲਾ ਬਣ ਜਾਂਦਾ ਹੈ। ਇੱਥੇ ਇਹ ਦਸਣਾ ਬਣਦਾ ਹੈ ਕਿ 50% ਫ਼ਸਲ ਖਰਾਬ ਹੋ ਗਈ ਹੈ। ਜਿਸ ਕਰਕੇ ਕਿਸਾਨ ਬੇਹੱਦ ਦੁੱਖੀ ਨਜਰ ਆ ਰਹੇ ਨੇ। ਦੂਜੇ ਪਾਸੇ ਦਸ ਦਈਏ ਕਿ ਇਸ ਮੌਕੇ ਤੇ ਜਿਹੜੇ ਕਿਸਾਨ ਹਾਜਿਰ ਸਨ, ਉਹਨਾਂ ਨੇ ਦੱਸਿਆ ਕਿ ਉਹ ਪਹਿਲਾਂ ਹੀ ਕਿਸਾਨੀ ਨੂੰ ਬਚਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਸੰਘਰਸ਼ ਕਰ ਰਹੇ ਨੇ
ਉਤੋਂ ਦੀ ਕੁਦਰਤੀ ਆਫ਼ਤ ਵੀ ਉਹਨਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਦਸਣਾ ਬਣਦਾ ਹੈ ਕਿ ਕਿਸਾਨਾਂ ਨੂੰ ਹਰ ਮੌਸਮ ਚ ਹਰ ਪਾਸਿਓਂ ਮਾਰ ਝੱਲਣੀ ਪੈਂਦੀ ਹੈ, ਜਿਸ ਕਰਕੇ ਕਿਸਾਨ ਇਸ ਮੌਕੇ ਤੇ ਬੇਹੱਦ ਪਰੇਸ਼ਾਨ ਨੇ। ਇੱਥੇ ਦਸਣਾ ਬਣਦਾ ਹੈ ਕਿ ਮੌਸਮ ਵਿਭਾਗ ਵਲੋਂ ਪਹਿਲਾ ਹੀ ਅਲਰਟ ਪੰਜਾਬ ਚ ਜਾਰੀ ਕਰ ਦਿੱਤਾ ਗਿਆ ਹੈ। ਆਉਣ ਵਾਲੇ ਦਿਨਾਂ ਚ ਮੀਂਹ ਪੈਣ ਦੀ ਗੱਲ ਆਖੀ ਜਾ ਰਹੀ ਹੈ, ਨਾਲ ਹੀ ਹਨੇਰੀ ਵੀ ਆਵੇਗੀ ਇਸ ਨੂੰ ਲੈਕੇ ਵੀ ਚੇਤਾਵਨੀ ਦਿੱਤੀ ਗਈ ਹੈ।
Previous Post25 ਸਾਲਾਂ ਦੇ ਪੰਜਾਬੀ ਨੌਜਵਾਨ ਨੂੰ ਵਿਦੇਸ਼ ਚ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ
Next Postਪੰਜਾਬ ਪੁਲਸ ਨੂੰ ਇਥੋਂ ਮਿਲੀ ਇਹ ਚੀਜ ਸਾਰੇ ਪਾਸੇ ਹੋ ਗਈ ਚਰਚਾ – ਤਾਜਾ ਵੱਡੀ ਖਬਰ