ਪੰਜਾਬ ਚ ਇਥੇ ਮੀਂਹ ਨੇ ਕਰਤੀ ਜਲ੍ਹ ਥਲ – ਇਹੋ ਜਿਹਾ ਰਹੇਗਾ ਆਉਣ ਵਾਲੇ ਮੌਸਮ ਦਾ ਹਾਲ ਹੁਣੇ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ

ਹੁੰਮਸ ਭਰੀ ਗਰਮੀ ਦੇ ਕਾਰਨ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਉਥੇ ਹੀ ਲੋਕਾਂ ਵੱਲੋਂ ਬਰਸਾਤ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ । ਜਿਸ ਸਦਕਾ ਗਰਮੀ ਵਾਲੇ ਮੌਸਮ ਤੋਂ ਰਾਹਤ ਮਿਲ ਸਕੇ। ਹੋਣ ਵਾਲੀ ਬਰਸਾਤ ਜਿੱਥੇ ਫਸਲਾਂ ਲਈ ਲਾਭਦਾਇਕ ਹੈ,ਉੱਥੇ ਹੀ ਗਰਮੀ ਤੋਂ ਵੀ ਨਿਜਾਤ ਦਿੰਦੀ ਹੈ। ਹੁਣ ਇਸ ਬਰਸਾਤ ਦੇ ਕਾਰਨ ਪਹਾੜੀ ਖੇਤਰਾਂ ਵਿਚ ਭਾਰੀ ਨੁਕਸਾਨ ਵੀ ਹੋ ਰਿਹਾ ਹੈ ਜਿਥੇ ਢਿੱਗਾਂ ਡਿੱਗਣ ਕਾਰਨ ਯਾਤਰੀ ਬੁਰੀ ਤਰਾਂ ਪ੍ਰਭਾਵਿਤ ਹੋ ਰਹੇ ਹਨ। ਮੌਸਮ ਵਿਭਾਗ ਵੱਲੋਂ ਵੀ ਸਮੇਂ-ਸਮੇਂ ਤੇ ਆਉਣ ਵਾਲੇ ਮੌਸਮ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।

ਪੰਜਾਬ ਵਿਚ ਹੁਣ ਮੀਂਹ ਨੇ ਜਲ-ਥਲ ਕਰ ਦਿੱਤੀ ਹੈ ਜਿੱਥੇ ਆਉਣ ਵਾਲੇ ਮੌਸਮ ਸਬੰਧੀ ਵੀ ਵੱਡੀ ਖਬਰ ਸਾਹਮਣੇ ਆਈ ਹੈ। ਅੱਜ ਇੱਥੇ ਮੌਸਮ ਗਰਮੀ ਤੋਂ ਰਾਹਤ ਦੇਣ ਵਾਲਾ ਬਣਿਆ ਹੋਇਆ ਹੈ। ਉਥੇ ਹੀ ਪੰਜਾਬ ਦੇ ਕਈ ਖੇਤਰਾਂ ਵਿਚ ਹੋਈ ਅੱਜ ਬਰਸਾਤ ਦੇ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਗਈ ਹੈ। ਮੌਸਮ ਵਿਭਾਗ ਵੱਲੋਂ ਆਉਣ ਵਾਲੇ 24 ਘੰਟਿਆਂ ਦੇ ਮੌਸਮ ਸਬੰਧੀ ਵੀ ਜਾਣਕਾਰੀ ਜਾਰੀ ਕੀਤੀ ਗਈ ਹੈ। ਜਿੱਥੇ ਦੱਸਿਆ ਗਿਆ ਹੈ ਕਿ ਆਉਣ ਵਾਲੇ 24 ਘੰਟਿਆਂ ਵਿਚ ਗਿਰਾਵਟ ਦਰਜ ਕੀਤੀ ਜਾਵੇਗੀ ਅਤੇ ਤੇਜ਼ ਹਵਾਵਾਂ, ਹਲਕੀ ਤੇ ਦਰਮਿਆਨੀ ਬਰਸਾਤ ਅਤੇ ਬੱਦਲਵਾਈ ਏਸੇ ਤਰਾਂ ਜਾਰੀ ਰਹੇਗੀ।

ਹੁਣ ਭਾਰੀ ਬਰਸਾਤ ਦੇ ਕਾਰਨ ਸਕੂਲਾਂ ਵਿੱਚ ਆਉਣ ਜਾਣ ਵਾਲੇ ਬੱਚਿਆਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਉੱਥੇ ਹੀ ਪੈਦਲ ਜਾਣ ਵਾਲੇ ਲੋਕਾਂ ਨੂੰ ਪਾਣੀ ਦੇ ਖੜਨ ਕਾਰਨ ਭਾਰੀ ਮੁਸ਼ਕਲ ਪੇਸ਼ ਆ ਰਹੀ ਹੈ। ਬਠਿੰਡਾ ਅਤੇ ਇਸ ਦੇ ਆਸਪਾਸ ਦੇ ਖੇਤਰਾਂ ਵਿੱਚ ਵੀ ਵੀਰਵਾਰ ਨੂੰ ਹੋਈ ਬਰਸਾਤ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਸੀ ਉਥੇ ਹੀ ਸ਼ੁੱਕਰਵਾਰ ਨੂੰ ਵੀ ਲਗਾਤਾਰ ਬਰਸਾਤ ਹੁੰਦੀ ਰਹੀ ਜਿਸ ਕਾਰਨ ਸੜਕਾਂ ਉਪਰ ਪਾਣੀ ਹੀ ਪਾਣੀ ਹੋ ਗਿਆ ਹੈ।

ਬਰਸਾਤ ਦਾ ਪਾਣੀ ਕਈ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਵਿੱਚ ਜਾਣ ਕਾਰਨ ਉਨ੍ਹਾਂ ਨੂੰ ਭਾਰੀ ਪ੍ਰੇ-ਸ਼ਾ-ਨੀ ਹੋ ਰਹੀ ਹੈ। ਕਈ ਜ਼ਿਲਿਆਂ ਅੰਦਰ ਪਾਣੀ ਨੂੰ ਲੈ ਕੇ ਨਗਰ ਨਿਗਮ ਦੀ ਪੋਲ ਖੁੱਲ੍ਹ ਗਈ ਹੈ। ਪੰਜਾਬ ਵਿੱਚ ਅੱਜ ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ ,ਨਵਾਂਸ਼ਹਿਰ ,ਮੋਗਾ,ਜਲੰਧਰ ਵਿਚ ਸਵੇਰ ਤੋਂ ਹੀ ਬਰਸਾਤ ਹੁੰਦੀ ਰਹੀ ਹੈ। ਜਿਸਦਾ ਅਸਰ ਪੂਰੇ ਪੰਜਾਬ ਵਿੱਚ ਦੇਖਿਆ ਜਾ ਰਿਹਾ ਹੈ।