ਪੰਜਾਬ ਚ ਇਥੇ ਮਿਲਿਆ 13 ਫੁੱਟ ਲੰਮਾ ਅਜਗਰ – ਸਾਰੇ ਪਾਸੇ ਦੇਖ ਕੇ ਮਚੀ ਹਾਹਾਕਾਰ

ਆਈ ਤਾਜਾ ਵੱਡੀ ਖਬਰ

ਜਿਸ ਤਰ੍ਹਾਂ ਮਨੁੱਖ ਕੁਦਰਤ ਦੇ ਨਾਲ ਖਿਲਵਾੜ ਕਰਨ ਦੇ ਵਿੱਚ ਲੱਗਾ ਹੋਇਆ ਹੈ , ਕੁਦਰਤ ਵੀ ਕਿਸੇ ਨਾ ਕਿਸੇ ਪਾਸੋਂ ਮਨੁੱਖ ਦੇ ਕਰਮਾਂ ਦਾ ਮੁੱਲ ਮੋੜ ਹੀ ਰਹੀ ਹੈ। ਜਿਸ ਤਰਾਂ ਕੋਰੋਨਾ ਮਹਾਮਾਰੀ ਨੇ ਦੁਨੀਆਂ ਦੇ ਵਿੱਚ ਕਿੰਨੀ ਤ-ਬਾ-ਹੀ ਮਚਾਈ ਇਸ ਤੋਂ ਅਸੀਂ ਸਾਰੇ ਹੀ ਜਾਣੂ ਹਾਂ । ਪਰ ਫਿਰ ਵੀ ਮਨੁੱਖ ਨਹੀਂ ਸਮਝ ਰਿਹਾ । ਲਗਾਤਾਰ ਹੀ ਉਸ ਵਲੋਂ ਗ਼ਲਤੀਆਂ ਕੀਤੀਆਂ ਜਾ ਰਹੀਆਂ ਹਨ, ਕੁਦਰਤ ਨੂੰ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਵੀ ਇਨਸਾਨ ਕਰ ਰਿਹਾ ਹੈ । ਉਸ ਵਲੋਂ ਜੰਗਲਾਂ ਦੀ ਕਟਾਈ ਕੀਤੀ ਜਾ ਰਹੀ ਹੈਂ । ਜਿਸਦੇ ਨਤੀਜ਼ੇ ਵਜੋਂ ਜੰਗਲੀ ਜੀਵਾਂ ਨੂੰ ਰਹਿਣ ਦੇ ਲਈ ਉਹਨਾਂ ਦਾ ਰਹਿਣ ਬਸੇਰਾ ਨਹੀਂ ਮਿਲ ਰਿਹਾ ਅਤੇ ਫਿਰ ਇਹ ਜੰਗਲੀ ਜਾਨਵਰ ਸ਼ਰੇਆਮ ਘੁੰਮਦੇ ਹਨ ਸੜਕਾਂ ਉਪਰ , ਰਿਹਾਇਸ਼ੀ ਇਲਾਕਿਆਂ ਦੇ ਵਿੱਚ ।

ਜਦੋਂ ਇਹ ਜਾਨਵਰ ਆਬਾਦੀ ਵਾਲੇ ਇਲਾਕਿਆਂ ਦੇ ਵਿੱਚ ਆਉਂਦੇ ਹਨ ਤਾਂ ਫਿਰ ਲੋਕਾਂ ਦੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾਂਦਾ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਨਯਾ ਨੰਗਲ ਤੋਂ । ਜਿਥੇ ਦੇ ਇਲਾਕੇ ਦੀ ਐੱਨ. ਐੱਫ. ਐੱਲ. ਕਾਲੋਨੀ ਦੇ ਵਿਚ ਰਾਤ ਨੂੰ ਤਕਰੀਬਨ 11.30 ਵਜੇ ਸੜਕ ’ਤੇ ਰੇਲਵੇ ਫਾਟਕ ਦੇ ਨਜ਼ਦੀਕ ਤਕਰੀਬਨ 13 ਫੁੱਟ ਲੰਮਾ ਅਜਗਰ ਸੜਕ ’ਤੇ ਦਿਖਾਈ ਦਿੱਤਾ ਜਿਸਦੇ ਚਲਦੇ ਲੋਕਾਂ ’ਚ ਹਫੜਾ-ਦਫੜੀ ਮਚ ਗਈ। ਜਿਸਤੋਂ ਬਾਅਦ ਇਸ ਸੰਬੰਧੀ ਸੂਚਨਾ ਇਕ ਰਾਹਗੀਰ ਨੇ ਤੁਰੰਤ ਪੋਸਟ ’ਤੇ ਬੈਠੇ ਕਰਮਚਾਰੀ ਨੂੰ ਦਿੱਤੀ ਤਾਂ ਉਸ ਨੇ ਐੱਨ. ਐੱਫ. ਐੱਲ. ਤੇ ਕੌਂਸਲ ਦੇ ਫਾਇਰ ਬ੍ਰਿਗੇਡ ਨੂੰ ਇਸ ਦੀ ਸੂਚਨਾ ਦਿੱਤੀ ।

ਉਨ੍ਹਾਂ ਕਾਫ਼ੀ ਮੁਸ਼ੱਕਤ ਤੋਂ ਬਾਅਦ ਉਸ ਨੂੰ ਫੜਿਆ ਤੇ ਜੰਗਲ ’ਚ ਛੱਡਿਆ। ਫੜੇ ਗਏ ਅਜਗਰ ਦੀ ਲੰਬਾਈ ਤਕਰੀਬਨ 13 ਫੁੱਟ ਸੀ ਤੇ ਉਸ ਦਾ ਭਾਰ ਤਕਰੀਬਨ 50 ਕਿਲੋ ਸੀ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਅਜਗਰ ਸੜਕ ਦੇ ਬਿਲਕੁਲ ਨਾਲ ਚੱਲ ਰਿਹਾ ਸੀ ।

ਇਸ ਤੋਂ ਪਹਿਲਾਂ ਵੀ ਨਯਾ ਨੰਗਲ ਇਲਾਕੇ ’ਚ ਨਗਰ ਕੌਂਸਲ ਦੇ ਫਾਇਰ ਕਰਮਚਾਰੀਆਂ ਨੇ ਤਕਰੀਬਨ 14 ਫੁੱਟ ਲੰਮਾ ਅਜਗਰ ਫੜਿਆ ਸੀ। ਹੁਣ ਅਜੌਲੀ ਮੋੜ ’ਚ ਫਲਾਈਓਵਰ ਦੀ ਉਸਾਰੀ ਕਾਰਨ ਜ਼ਿਆਦਾਤਰ ਹਿਮਾਚਲ ਵੱਲ ਜਾਣ ਵਾਲਾ ਟ੍ਰੈਫਿਕ ਇਸ ਰਸਤੇ ਤੋਂ ਗੁਜ਼ਰਦਾ ਹੈ । ਇਸ ਅਜਗਰ ਦੇ ਦਿਖਣ ਨਾਲ ਕਾਫੀ ਦੇਰ ਤੱਕ ਦੋਵੇਂ ਪਾਸਿਓਂ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗ ਗਈਆਂ।