ਪੰਜਾਬ ਚ ਇਥੇ ਮਾਂ ਅਤੇ ਧੀ ਨੂੰ ਮਿਲੀ ਇਸ ਤਰਾਂ ਮੌਤ, ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਸੂਬੇ ਅੰਦਰ ਜਿਥੇ ਕਰੋਨਾ ਦਾ ਕਹਿਰ ਦਿਨੋ ਦਿਨ ਵਧ ਰਿਹਾ ਹੈ ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਦੇ ਵਿੱਚ ਵੀ ਵਾਧਾ ਹੁੰਦਾ ਜਾ ਰਿਹਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀ ਜਾਨ ਹਰ ਰੋਜ਼ ਹੀ ਹੋਣ ਵਾਲੇ ਸੜਕ ਹਾਦਸਿਆਂ ਨੇ ਲੈ ਲਈ ਹੈ। ਪਿਛਲੇ ਸਾਲ ਤੋਂ ਲੈ ਕੇ ਜਿੱਥੇ ਕਰੋਨਾ ਅਜੇ ਤੱਕ ਲੋਕਾਂ ਉੱਪਰ ਪੈ ਰਹੀ ਹੈ ਉਥੇ ਹੀ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਪਤਾ ਨਹੀਂ ਇਨ੍ਹਾਂ ਹਾਦਸਿਆਂ ਦੇ ਵਿਚ ਕਿੰਨੇ ਲੋਕ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ।

ਇਸ ਸੰਸਾਰ ਤੋਂ ਜਾਣ ਵਾਲੇ ਅਜਿਹੇ ਲੋਕਾਂ ਦੀ ਵੀ ਕਮੀ ਉਨ੍ਹਾਂ ਦੇ ਪਰਿਵਾਰ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪੰਜਾਬ ਵਿੱਚ ਇੱਥੇ ਮਾਂ ਅਤੇ ਧੀ ਦੀ ਇਸ ਤਰਾਂ ਮੌਤ ਹੋ ਗਈ ਹੈ ਜਿਸ ਕਾਰਨ ਸੋਗ ਦੀ ਲਹਿਰ ਛਾ ਗਈ ਹੈ। ਪ੍ਰਾਪਤ ਜਾਣਕਾਰੀ ਪੰਜਾਬ ਅੰਦਰ ਮਾਨਸਾ ਦੇ ਨੇੜੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਇਕ ਮਾਂ ਅਤੇ ਧੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਦੀ ਟੱਕਰ ਇਕ ਟਰੱਕ ਨਾਲ ਹੋ ਗਈ। ਕਾਰ ਵਿੱਚ ਸਵਾਰ ਲਖਵੀਰ ਸਿੰਘ ਵਾਸੀ ਜੋਗਾ ਕੱਲ੍ਹ ਦੇਰ ਸ਼ਾਮ ਆਪਣੇ ਸਹੁਰੇ ਘਰ ਚੋਂ ਝੁਨੀਰ ਤੋਂ ਵਾਪਸ ਆਪਣੇ ਪਿੰਡ ਜੋਗਾ ਜਾ ਰਿਹਾ ਸੀ ।

ਜਿਸਦੇ ਨਾਲ ਕਾਰ ਵਿਚ ਉਸ ਦੀ ਪਤਨੀ ਕਮਲਜੀਤ ਕੌਰ ਅਤੇ ਡੇਢ ਸਾਲਾ ਪੁੱਤਰੀ ਗੁਣਤਾਜ਼ ਵੀ ਸਵਾਰ ਸਨ। ਇਹ ਟੱਕਰ ਇੰਨੀ ਭਿਆਨਕ ਸੀ ਕੇ ਕਮਲਜੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ,ਤੇ ਉਸਦੀ ਧੀ ਨੂੰ ਜ਼ਖਮੀ ਹਾਲਤ ਵਿੱਚ ਭੁੱਚੋ ਦੇ ਆਦੇਸ਼ ਹਸਪਤਾਲ ਲਿਜਾਇਆ ਗਿਆ ਹੈ। 32 ਸਾਲਾ ਕਮਲਜੀਤ ਕੌਰ ਨੂੰ ਸਿਵਲ ਹਸਪਤਾਲ ਜਾਣ ਤੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸੀ। ਉਥੇ ਹੀ ਬਾਅਦ ਦੁਪਹਿਰ ਗੁਣਤਾਜ ਦੀ ਵੀ ਮੌਤ ਹੋ ਗਈ।

ਇਹ ਹਾਦਸਾ ਮਾਨਸਾ ਦੇ ਸਰਸਾ ਰੋਡ ਤੇ ਰਾਮ ਦਿਤੇ ਵਾਲਾ ਕੈਂਚੀਆਂ ਨੇੜੇ ਹੋਇਆ ਸੀ। ਜਿੱਥੇ ਪਿੱਛੇ ਖੜ੍ਹੇ ਇਕ ਟਰੱਕ ਵਿਚ ਅੱਗੇ ਤੋਂ ਲਾਈਟਾਂ ਪੈਣ ਕਾਰਨ ਕਾਰ ਵੱਜ ਗਈ। ਇਸ ਖਬਰ ਨਾਲ ਝੁਨੀਰ ਇਲਾਕੇ ਅਤੇ ਜੋਗਾ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਕਮਲਜੀਤ ਕੌਰ ਦਾ ਕੱਲ੍ਹ ਸਵੇਰ ਸਮੇਂ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ ਤੇ ਸ਼ਾਮ ਨੂੰ ਬੱਚੀ ਨੂੰ ਵੀ ਪਿੰਡ ਦੇ ਹੀ ਸ਼ਮਸ਼ਾਨ ਘਾਟ ਵਿਚ ਦਫਨਾ ਦਿੱਤਾ ਗਿਆ ਹੈ।