ਪੰਜਾਬ ਚ ਇਥੇ ਭਾਰੀ ਤੂਫ਼ਾਨ ਅਤੇ ਤੇਜ ਝੱਖੜ ਕਾਰਨ ਹੋਈ ਭਾਰੀ ਨੁਕਸਾਨ- ਤਸਵੀਰਾਂ ਦੇ ਉੱਡੇ ਸਭ ਦੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਇਸ ਦਾ ਛੇਤੀ ਗਰਮੀ ਸਮੇਂ ਤੋਂ ਪਹਿਲਾਂ ਹੀ ਆਵੇ ਸੀ ਅਤੇ ਲੋਕਾਂ ਨੂੰ ਗਰਮੀ ਦੇ ਮੌਸਮ ਦੇ ਚਲਦਿਆਂ ਹੋਇਆਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਜਿੱਥੇ ਲੋਕਾਂ ਵੱਲੋਂ ਪੰਜਾਬ ਵਿੱਚ ਮੌਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਉਥੇ ਹੀ ਬੀਤੇ ਕੁਝ ਦਿਨਾਂ ਤੋਂ ਰੁੱਕ ਰੁੱਕ ਕੇ ਕਈ ਜਗ੍ਹਾ ਤੇ ਬਰਸਾਤ ਹੋਈ ਹੈ ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਇਸ ਬਰਸਾਤ ਦੇ ਮੌਸਮ ਦੌਰਾਨ ਜਿਥੇ ਝੋਨੇ ਦੀ ਫ਼ਸਲ ਨੂੰ ਬੇਹੱਦ ਫਾਇਦਾ ਹੋਇਆ ਹੈ ਅਤੇ ਹੋਰ ਫਸਲਾਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ। ਹੁਣ ਪੰਜਾਬ ਵਿੱਚ ਇੱਥੇ ਭਾਰੀ ਮੀਂਹ ਅਤੇ ਤੇਜ ਝੱਖੜ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੋਹੀਆਂ ਖਾਸ ਦੇ ਅਧੀਨ ਆਉਂਦੇ ਕੁਝ ਪਿੰਡਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਬਰਸਾਤੀ ਮੌਸਮ ਦੇ ਚੱਲਦਿਆਂ ਹੋਇਆਂ ਕਈ ਪਿੰਡਾਂ ਦੇ ਵਿੱਚ ਤੇਜ਼ ਝੱਖੜ ਤੂਫਾਨ ਆਉਣ ਦੇ ਕਾਰਨ ਬਹੁਤ ਸਾਰੇ ਦਰਖਤ ਪੁੱਟੇ ਗਏ ਹਨ। ਕਈ ਲੋਕਾਂ ਦੇ ਘਰਾਂ ਵਿਚ ਕੰਧਾਂ ਅਤੇ ਸ਼ੈੱਡ ਵੀ ਇਸ ਹਨੇਰੀ ਵੱਲੋਂ ਉਖਾੜ ਦਿੱਤੇ ਗਏ ਹਨ। ਮੱਖੀ ਰੋਡ ਉਪਰ ਜਿੱਥੇ ਇਕ ਕਿਸਾਨ ਦੇ ਖੇਤਾਂ ਵਿੱਚ ਬੀਜੀ ਗਈ ਕੇਲੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਰੋਡ ਤੇ ਮੈਂਥਾ ਪਲਾਂਟ ਦੀਆਂ ਉੱਚੀਆਂ ਚਿਮਨੀਆਂ ਵੀ ਮੁੱਧੇ ਮੂੰਹ ਡਿੱਗ ਗਈਆਂ ਹਨ।

ਬਿਜਲੀ ਦੀ ਸਪਲਾਈ ਵੀ ਕੁਝ ਦਿਨ ਕੁਝ ਪਿੰਡਾਂ ਦੇ ਅੰਦਰ ਪ੍ਰਭਾਵਤ ਹੋ ਸਕਦੀ ਹੈ ਕਿਉਂਕਿ ਇਹ ਨਵਾਂ ਪਿੰਡ ਦੋਨੇਵਾਲ, ਟੁਰਨਾ ਅਤੇ ਫੁੱਲ ਪਿੰਡਾਂ ਦੇ ਵਿੱਚ ਕਈ ਦਰਾਖਤ ਖੰਭਿਆਂ ਉੱਪਰ ਡਿਗ ਗਏ ਹਨ ਜਿਸ ਨਾਲ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਜਿੱਥੇ ਬਹੁਤ ਸਾਰੇ ਬਿਜਲੀ ਦੇ ਖੰਭੇ ਅਤੇ ਟਰਾਂਸਫਾਰਮ ਵੀ ਇਸ ਤੇਜ਼ ਹਵਾ ਅਤੇ ਝੱਖੜ ਦੇ ਕਾਰਨ ਪੁੱਟੇ ਗਏ ਹਨ।

ਉਥੇ ਹੀ ਮੁੜ ਤੋਂ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ਵਾਸਤੇ ਕਈ ਦਿਨ ਲੱਗ ਸਕਦੇ ਹਨ ਜਿਸ ਦੇ ਚਲਦਿਆਂ ਹੋਇਆਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਚੋਣਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਨ੍ਹਾਂ ਤਿੰਨਾਂ ਪਿੰਡਾਂ ਵੱਲ ਨੂੰ ਜਿੱਥੇ ਤਾਸ਼ਪੁਰ ਪਿੰਡ ਵੱਲੋਂ ਇਹ ਤੂਫ਼ਾਨ ਆਇਆ ਸੀ ਉਥੇ ਹੀ ਇਸ ਦੀ ਚਪੇਟ ਵਿੱਚ ਆਉਣ ਕਾਰਨ ਲੋਹੀਆਂ ਖ਼ਾਸ ਇਲਾਕੇ ਦੇ ਕੁਝ ਪਿੰਡਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।