ਆਈ ਤਾਜਾ ਵੱਡੀ ਖਬਰ
ਪੰਜਾਬ ਦਾ ਮਾਹੌਲ ਦਿਨ ਪ੍ਰਤੀਦਿਨ ਖ਼ਰਾਬ ਹੁੰਦਾ ਨਜ਼ਰ ਆ ਰਿਹਾ ਹੈ , ਕਿਉਕਿ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਪਈਆਂ ਹਨ , ਸਭ ਨੂੰ ਹੈਰਾਨ ਕਰ ਰਹੀਆਂ ਹਨ l ਜਿਸ ਤਰਾਂ ਦਿਨ ਦਿਹਾੜੇ ਚੋਰੀ , ਡਕੈਤੀ ਤੇ ਕਤਲ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ , ਸਰਕਾਰਾਂ ਤੇ ਪ੍ਰਸ਼ਾਸਨ ‘ਤੇ ਸਵਾਲੀਆ ਨਿਸ਼ਾਨ ਖੜੇ ਕਰ ਰਹੇ ਹਨ l ਪੰਜਾਬ ਵਿਚੋਂ ਇੱਕ ਹੋਰ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ , ਜਿਸਨੇ ਸਭ ਦੇ ਹੋਸ਼ ਉਡਾ ਦਿੱਤੇ ਹਨ l ਦਰਅਸਲ ਪੰਜਾਬ ਦੇ ਜਿੱਲ੍ਹਾ ਜਲੰਧਰ ‘ਚ ਬੈਂਕ ਚ ਲੱਖਾਂ ਦੀ ਲੁੱਟ ਦਾ ਮਾਮਲਾ ਸਾਹਮਣੇ ਆਇਆ ਜਿਥੇ ਦੋਸ਼ੀ ਕੈਸ਼ ਲੈ ਫਰਾਰ ਹੋ ਗਿਆ\
l ਜਲੰਧਰ ਦੇ ਸਿਵਲ ਲਾਈਨ ਸਥਿਤ ਇੰਡੀਅਨ ਬੈਂਕ ਦੀ ਸ਼ਾਖਾ ‘ਚੋਂ ਅੱਜ ਲੁੱਟ ਦੀ ਘਟਨਾ ਵਾਪਰ ਗਈ ,ਜਿੱਥੇ ਇਕ ਲੁਟੇਰਾ ਬੈਂਕ ‘ਚ 4 ਲੱਖ ਰੁਪਏ ਦੀ ਨਕਦੀ ਜਮ੍ਹਾ ਕਰਵਾਉਣ ਆਏ ਬਜ਼ੁਰਗ ਵਿਅਕਤੀ ਨੂੰ ਲੁੱਟ ਕੇ ਫਰਾਰ ਹੋ ਗਿਆ। ਪ੍ਰਾਪਤ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਲੁਟੇਰਾ ਬੈਂਕ ਦਾ ਮੁਲਾਜ਼ਮ ਦੱਸ ਕੇ ਬਜ਼ੁਰਗ ਕੋਲ ਆਇਆ, ਜਿਸ ਮਗਰੋਂ ਜਮ੍ਹਾ ਲੁਟੇਰਾ ਨਕਦੀ ਲੈ ਕੇ ਫ਼ਰਾਰ ਹੋ ਗਿਆ। ਲੁੱਟ ਦੀ ਸਾਰੀ ਘਟਨਾ ਬੈਂਕ ‘ਚ ਲੱਗੇ CCTV ਕੈਮਰੇ ‘ਚ ਕੈਦ ਹੋ ਗਈ ।
ਦੱਸਦਿਆਂ ਕਿ ਇਲੈਕਟ੍ਰੀਕਲ ਦਾ ਮਾਲਕ 80 ਸਾਲਾ ਵਿਜੇ ਚੋਪੜਾ ਬੈਂਕ ਦੀ ਸ਼ਾਖਾ ‘ਚ ਜਮ੍ਹਾ ਕਰਵਾਉਣ ਗਿਆ ਸੀ। ਬੈਂਕ ਵਿੱਚ ਪਹਿਲਾਂ ਤੋਂ ਹੀ ਬੈਠੇ ਇੱਕ ਲੁਟੇਰੇ ਨੇ ਆਪਣੇ ਆਪ ਨੂੰ ਬੈਂਕ ਮੁਲਾਜ਼ਮ ਦੱਸਦੇ ਹੋਏ ਬਜ਼ੁਰਗ ਨੂੰ ਕਿਹਾ ਕਿ ਤੁਸੀਂ ਸਲਿੱਪ ਸਹੀ ਢੰਗ ਨਾਲ ਨਹੀਂ ਭਰੀ ਤੇ ਬਜੁਰਗ ਨੂੰ ਕਿਹਾ ਕਿ ਕੈਸ਼ ਮੈਨੂੰ ਦੇ ਦਿਓ, ਉਹ ਕਾਊਂਟਰ ‘ਤੇ ਜਮ੍ਹਾ ਕਰਵਾ ਦੇਵੇਗਾ।
ਬਾਜ਼ਰੁਗ ਨੇ ਉਸ ਨੂੰ ਕੈਸ਼ ਦੇ ਦਿੱਤ, ਫਿਰ ਲੁਟੇਰੇ ਕਾਊਂਟਰ ‘ਤੇ ਜਾਣ ਦੀ ਥਾਂ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਪਾਸੇ ਜਦੋ ਤੱਕ ਬਜ਼ੁਰਗ ਨੇ ਰੌਲਾ ਪਾਇਆ, ਉਦੋਂ ਤੱਕ ਲੁਟੇਰਾ ਭੱਜ ਚੁੱਕਾ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ l
Previous Postਪੰਜਾਬ: ਪੇਟੀ ਚੋਂ ਮਿਲੀ ਨੌਜਵਾਨ ਕੁੜੀ ਦੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ
Next Postਪੰਜਾਬ: ਪਤਨੀ ਅਤੇ ਪੁੱਤ ਦੇ ਕਤਲ ਕਰਨ ਵਾਲੇ ASI ਨੇ ਕੈਨੇਡਾ ਬੈਠੇ ਪੁੱਤ ਨੂੰ ਫੋਨ ਕਰ ਕਹੀ ਸੀ ਇਹ ਗੱਲ