ਆਈ ਤਾਜਾ ਵੱਡੀ ਖਬਰ
ਸਰਦੀ ਦਾ ਮੌਸਮ ਲਗਭਗ ਖਤਮ ਹੋ ਚੁੱਕਾ ਹੈ ਅਤੇ ਹੌਲੀ-ਹੌਲੀ ਤਾਪਮਾਨ ਦੇ ਵਿਚ ਆਈ ਹੋਈ ਤਬਦੀਲੀ ਗਰਮੀ ਦੇ ਮੌਸਮ ਦੀ ਦ-ਸ-ਤ-ਕ ਦੇ ਰਹੀ ਹੈ। ਦੁਪਹਿਰ ਵੇਲੇ ਤਾਪਮਾਨ ਦੇ ਵਿਚ ਵਾਧਾ ਦਰਜ ਕੀਤਾ ਗਿਆ ਹੈ ਅਤੇ ਆਉਣ ਵਾਲੇ ਦੋ ਹਫਤਿਆਂ ਤੱਕ ਇਹ ਗਰਮੀ ਹੋਰ ਜ਼ੋਰ ਫੜ੍ਹ ਸਕਦੀ ਹੈ। ਗਰਮੀ ਦੇ ਮੌਸਮ ਵਿਚ ਬਿਜਲੀ ਦੇ ਲੱਗਣ ਵਾਲੇ ਪਾਵਰ ਕੱਟ ਤੋਂ ਬਚਾਅ ਲਈ ਪਾਵਰਕਾਮ ਹੁਣ ਤੋਂ ਹੀ ਹਰਕਤ ਦੇ ਵਿਚ ਆ ਗਿਆ ਹੈ। ਬਿਜਲੀ ਦੀ ਸਪਲਾਈ ਵਿੱਚ ਫਾਲਟ ਅਤੇ ਟਰਾਂਸਫਾਰਮਰ ਦੀ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਜਿਸ ਵਾਸਤੇ ਹਰ ਐਤਵਾਰ ਨੂੰ 6 ਘੰਟੇ ਦੇ ਲਈ ਵੱਖ-ਵੱਖ ਇਲਾਕਿਆਂ ਦੇ ਵਿੱਚ ਬਿਜਲੀ ਬੰਦ ਕੀਤੀ ਜਾਂਦੀ ਹੈ ਜੋ ਕਿ ਇਸ ਐਤਵਾਰ 7 ਮਾਰਚ ਨੂੰ ਤਕਰੀਬਨ 48 ਖੇਤਰਾਂ ਦੇ ਵਿੱਚ ਬੰਦ ਕੀਤੀ ਜਾਵੇਗੀ। ਜਿਸ ਤਹਿਤ ਕਾਹਨਪੁਰ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਵਾਸਤੇ ਪੰਜਾਬੀ ਬਾਗ਼, ਜੇਜੇ ਕਾਲੋਨੀ, ਪਠਾਨਕੋਟ ਰੋਡ, ਧੋਗੜੀ ਰੋਡ, ਇੰਡਸਟਰੀ ਏਰੀਆ, ਸੇਖੇ, ਕੋਟਲਾ, ਸ਼ੇਰਪੁਰ, ਕਬੂਲਪੁਰ, ਨੂਰਪੁਰ, ਇੰਡਸਟਰੀ ਏਰੀਆ ਅਤੇ 66ਕੇਵੀ ਟਾਂਡਾ ਰੋਡ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਵਾਸਤੇ ਪ੍ਰੀਤ ਨਗਰ, ਦੋਆਬਾ ਚੌਕ, ਜੇਐੱਮਪੀ ਰੋਡ ਵਿਖੇ ਬਿਜਲੀ ਸਵੇਰੇ 10 ਤੋਂ ਸ਼ਾਮ 4 ਵਜੇ ਤਕ ਬੰਦ ਰਹੇਗੀ।
ਜਦਕਿ ਫੋਕਲ ਪੁਆਇੰਟ ਦੇ ਅਧੀਨ ਚਲਦੇ 11ਕੇਵੀ ਫੀਡਰ ਦੀ ਮੁਰੰਮਤ ਲਈ ਸ਼ਿਵ ਨਗਰ, ਕਾਲੀਆ ਕਾਲੋਨੀ, ਬਾਬਾ ਮੋਹਨ ਦਾਸ ਨਗਰ, ਗਦਈਪੁਰ, ਫਾਜ਼ਿਲਪੁਰ, ਵਿਵੇਕਾਨੰਦ ਪਾਰਕ ਵਿਚ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ। ਪਾਵਰਕਾਮ ਦੇ ਡਿਪਟੀ ਚੀਫ ਇੰਜੀਨੀਅਰ ਹਰਜਿੰਦਰ ਸਿੰਘ ਬਾਂਸਲ ਨੇ ਕਿਹਾ ਕਿ ਸ਼ਹਿਰ ‘ਚ ਫੀਡਰ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਹੈ ਜਿਸ ਕਾਰਨ ਬਿਜਲੀ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਸ਼ਹਿਰ ਦੇ ਏਰੀਏ ਬਸ਼ੀਰਪੁਰਾ ਦੇ ਅਧੀਨ ਚਲਦੇ 66ਕੇਵੀ ਫੀਡਰ ਦੀ ਰਿਪੇਅਰ ਲਈ ਸੰਤੋਸ਼ੀ ਨਗਰ, ਝਾਂਸੀ ਕਾਲੋਨੀ, ਗਾਂਧੀ ਨਗਰ, ਉਪਕਾਰ ਨਗਰ, ਜੈਸਲ ਨਗਰ, ਮੁਸਲਿਮ ਕਾਲੋਨੀ, ਲੰਮਾ ਪਿੰਡ, ਅਰਜੁਨ ਨਗਰ, ਬਲਦੇਵ ਨਗਰ, ਵਿਵੇਕ ਨਗਰ, ਪ੍ਰਿਥਵੀ ਨਗਰ, ਸੰਤੋਖਪੁਰਾ, ਨੀਵੀਂ ਆਬਾਦੀ, ਸੁੱਚੀ ਪਿੰਡ, ਗੁਰੂ ਗੋਬਿੰਦ ਸਿੰਘ ਨਗਰ, ਸੂਰਿਆ ਇਨਕਲੇਵ, ਮਹਾਰਾਜਾ ਰਣਜੀਤ ਸਿੰਘ, ਕਮਲ ਵਿਹਾਰ, ਰਾਮ ਵਿਹਾਰ, ਬਸ਼ੀਰਪੁਰਾ, ਰਾਜੀਵ ਗਾਂਧੀ ਵਿਹਾਰ, ਮੰਡੀ ਰੋਡ, ਰੇਲਵੇ ਰੋਡ, ਖਿੰਗਰਾ ਗੇਟ, ਢੰਨ ਮੁਹੱਲਾ, ਭਗਤ ਸਿੰਘ ਚੌਕ, ਕਾਜ਼ੀ ਮੁਹੱਲਾ ਵਿਖੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਦਾ ਕੱਟ ਲਗਾਇਆ ਜਾਵੇਗਾ।
ਉਧਰ ਬੀਤੇ ਸ਼ੁੱਕਰਵਾਰ ਨੂੰ ਲੱਧੇਵਾਲੀ ‘ਚ ਚੱਲ ਰਹੇ ਸੀਵਰੇਜ ਦੇ ਕੰਮ ਕਾਰਨ ਪਾਵਰਕਾਮ ਦੀ ਅੰਡਰਗਰਾਊਂਡ ਕੇਬਲ ਕੱਟੀ ਗਈ ਸੀ ਜਿਸ ਕਰਕੇ ਗੁਰੂ ਨਾਨਕਪੁਰਾ, ਸੰਤ ਨਗਰ ਤੇ ਨਾਲ ਲੱਗਦੇ ਇਲਾਕਿਆਂ ਦੀ ਬਿਜਲੀ ਗੁੱਲ ਹੋ ਗਈ। ਪਰ ਪਾਵਰਕਾਮ ਦੀ ਟੀਮ ਨੇ ਪੰਜ ਘੰਟੇ ਦੀ ਭਾਰੀ ਮੁਸ਼ੱਕਤ ਤੋਂ ਬਾਅਦ ਬਿਜਲੀ ਸਪਲਾਈ ਨੂੰ ਮੁੜ ਬਹਾਲ ਕਰ ਦਿੱਤਾ।