ਆਈ ਤਾਜ਼ਾ ਵੱਡੀ ਖਬਰ
ਜਿੱਥੇ ਅਜੋਕੇ ਸਮੇਂ ਵਿਚ ਮੋਬਾਇਲ ਫੋਨ ਹਰ ਇੱਕ ਮਨੁੱਖ ਦੇ ਹੱਥ ਵਿੱਚ ਤੁਹਾਨੂੰ ਦਿਖਾਈ ਦੇਵੇਗਾ । ਅੱਜ ਕੱਲ੍ਹ ਸਾਰਾ ਕੰਮ ਕਾਜ ਫੋਨ ਉੱਪਰ ਹੀ ਨਿਰਭਰ ਹੋਇਆ ਪਿਆ ਹੈ । ਮੋਬਾਇਲ ਫੋਨ ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਇਸ ਕਦਰ ਆ ਚੁੱਕਿਆ ਹੈ ਕਿ ਬਿਨਾਂ ਮੋਬਾਇਲ ਫੋਨ ਤੋਂ ਲੋਕ ਆਪਣੀ ਜ਼ਿੰਦਗੀ ਹੀ ਨਹੀਂ ਸੋਚਦੇ । ਇਸੇ ਵਿਚਕਾਰ ਹੁਣ ਮੋਬਾਇਲ ਫੋਨ ਵਿਚ ਵੱਡਾ ਧਮਾਕਾ ਹੋਣ ਸਬੰਧੀ ਖ਼ਬਰ ਸਾਹਮਣੇ ਆਈ ਹੈ ਜਿਸ ਦੇ ਚੱਲਦੇ ਫੋਨ ਦੇ ਟੁਕੜੇ ਟੁਕੜੇ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਰਹੱਦੀ ਬਲਾਕ ਮਮਦੋਟ ਦੇ ਅਧੀਨ ਆਉਂਦੇ ਪਿੰਡ ਪੋਜੋ ਕੇ ਵਿੱਚ ਇਕ ਕਿਸਾਨ ਦੀ ਕਮੀਜ਼ ਵਾਲੀ ਜੇਬ ਵਿਚ ਰੱਖੇ ਮੋਬਾਇਲ ਫੋਨ ਦਾ ਧਮਾਕਾ ਹੋ ਜਾਣ ਸਬੰਧੀ ਖ਼ਬਰ ਸਾਹਮਣੇ ਆਈ ਹੈ ।
ਪਤਾ ਚੱਲਿਆ ਹੈ ਕਿ ਖੇਤਾਂ ਵਿੱਚ ਕੰਮ ਕਰਦੇ ਕਿਸਾਨ ਜੇਬ ਵਿੱਚ ਪਏ ਮੋਬਾਇਲ ਫੋਨ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਤੇ ਫਿਰ ਕਿਸਾਨ ਨੇ ਇਕਦਮ ਮੋਬਾਇਲ ਫੋਨ ਜੇਲ ਚੋਂ ਕੱਢ ਕੇ ਜ਼ਮੀਨ ਉੱਤੇ ਸੁੱਟ ਦਿੱਤਾ । ਮੋਬਾਈਲ ਚੋ ਇੱਕ ਬੰਬ ਦੀ ਤਰ੍ਹਾਂ ਬਲਾਸਟ ਹੋਇਆ ਉਥੇ ਹੀ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆ ਕਿਸਾਨ ਪਿੱਪਲ ਸਿੰਘ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਜ਼ਮੀਨ ਵਿੱਚ ਟਰੈਕਟਰ ਵਾਹ ਰਿਹਾ ਸੀ ਕਿ ਉਸੇ ਸਮੇਂ ਉਸ ਦੀ ਕਮੀਜ਼ ਦੀ ਜੇਬ ਵਿੱਚ ਪਏ ਮੋਬਾਇਲ ਫੋਨ ਦੇ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ।
ਧੂੰਏਂ ਨੂੰ ਵੇਖ ਕੇ ਉਸ ਦੇ ਭਰਾ ਨੇ ਤੁਰੰਤ ਮੋਬਾਇਲ ਫੋਨ ਕੱਢਿਆ ਤੇ ਜ਼ਮੀਨ ਹੇਠਾਂ ਸੁੱਟ ਦਿੱਤਾ । ਸੁਟਦੇ ਸਾਰ ਹੀ ਮੋਬਾਇਲ ਫੋਨ ਦੇ ਚੋਂ ਜ਼ੋਰ ਨਾਲ ਧਮਾਕਾ ਹੋਇਆ । ਜਿਸ ਤੋਂ ਬਾਅਦ ਦੁਕਾਨਦਾਰ ਆਪਣਾ ਮੋਬਾਇਲ ਫੋਨ ਜਿਸ ਤੋਂ ਬਾਅਦ ਕਿਸਾਨ ਆਪਣਾ ਮੋਬਾਇਲ ਫੋਨ ਲੈ ਕੇ ਨਿੱਜੀ ਕੰਪਨੀ ਦੇ ਦੁਕਾਨ ਤੇ ਪਹੁੰਚੇ ਅਤੇ ਉਨ੍ਹਾਂ ਨੇ ਗਰੰਟੀ ਨਾ ਹੋਣ ਦਾ ਬਹਾਨਾ ਲਗਾ ਕੇ ਕਿਸੇ ਤਰ੍ਹਾਂ ਗੱਲ ਨਾ ਸੁਣੀ ਤੇ ਮਜਬੂਰ ਹੋ ਕੇ ਕਿਸਾਨ ਜਥੇਬੰਦੀ ਦੇ ਨਾਲ ਉਨ੍ਹਾਂ ਨੂੰ ਸੰਪਰਕ ਕਰਨਾ ਪਿਆ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੇ ਉੱਥੇ ਪਹੁੰਚ ਕੇ ਕੰਪਨੀ ਦੇ ਅਧਿਕਾਰੀਆਂ ਵੱਲੋਂ ਕਿਸੇ ਤਰ੍ਹਾਂ ਦਾ ਸਪਸ਼ਟੀਕਰਨ ਨਾ ਦੇਣ ਦੇ ਚੱਲਦੇ ਧਰਨਾ ਲਗਾਇਆ।
ਜਿਸ ਤੋਂ ਬਾਅਦ ਮੌਕੇ ਤੇ ਫ਼ਿਰੋਜ਼ਪੁਰ ਦੇ ਪੁਲੀਸ ਅਧਿਕਾਰੀ ਪਹੁੰਚੇ ਜਿਨ੍ਹਾਂ ਦੇ ਵੱਲੋਂ ਦੋਵਾਂ ਧਿਰਾਂ ਨੂੰ ਸਮਝਾਇਆ ਗਿਆ ਫਿਰ ਉਨ੍ਹਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ ।
Previous Postਕਰੋਨਾ ਨੂੰ ਲੈ ਕੇ ਇਥੋਂ ਆਈ ਵੱਡੀ ਮਾੜੀ ਖਬਰ, ਇਹਨਾਂ ਸ਼ਹਿਰਾਂ ਚ ਲਗਿਆ ਲੌਕਡਾਊਨ
Next Postਕੈਨੇਡਾ ਤੋਂ ਆਈ ਵੱਡੀ ਚੰਗੀ ਖਬਰ, ਸੁਣ ਪੰਜਾਬੀਆਂ ਚ ਛਾਈ ਖੁਸ਼ੀ ਦੀ ਲਹਿਰ