ਪੰਜਾਬ ਚ ਇਥੇ ਪੱਠੇ ਕੁਤਰ ਰਹੇ ਕਿਸਾਨ ਨੂੰ ਮੌਤ ਨੇ ਏਦਾਂ ਘੇਰਿਆ , 3 ਬੱਚਿਆਂ ਦੇ ਸਿਰੋਂ ਉਠਿਆ ਪਿਤਾ ਦਾ ਸਾਇਆ

ਆਈ ਤਾਜਾ ਵੱਡੀ ਖਬਰ

ਕਿਸਾਨ ਨੂੰ ਅੰਨਦਾਤਾ ਦਾ ਦਰਜਾ ਦਿੱਤਾ ਜਾਂਦਾ ਹੈ l ਇੱਕ ਕਿਸਾਨ ਹੀ ਆ ਜਿਹੜਾ ਮਿੱਟੀ ਵਿੱਚ ਮਿੱਟੀ ਹੋ ਕੇ ਅੰਨ ਪੈਦਾ ਕਰਦਾ ਹੈ ਤੇ ਦੂਜਿਆਂ ਦਾ ਢਿੱਡ ਭਰਦਾ ਹੈ l ਪਰ ਇੱਕ ਕਿਸਾਨ ਨਾਲ ਅਜਿਹਾ ਦਰਦਨਾਕ ਹਾਦਸਾ ਵਾਪਰਿਆ ਕਿ ਉਸਨੂੰ ਮੌਤ ਨੇ ਗਲ਼ੇ ਲਗਾ ਲਿਆ l ਜੀ ਬਿਲਕੁਲ ਪੱਠੇ ਕੁਤਰ ਰਹੇ ਕਿਸਾਨ ਨੂੰ ਮੌਤ ਨੇ ਘੇਰ ਲਿਆ, ਜਿਸ ਕਾਰਨ 3 ਬੱਚਿਆਂ ਦੇ ਸਿਰੋਂ ਪਿਓ ਦਾ ਸਾਇਆ ਉਠ ਗਿਆ, ਜਿਸ ਕਾਰਨ ਪੂਰੇ ਪਰਿਵਾਰ ਦਾ ਰੋ ਰੋ ਮਾੜਾ ਹਾਲ ਹੋਇਆ ਪਿਆ ਹੈ l ਮਾਮਲਾ ਤਰਨਤਾਰਨ, ਪੱਟੀ ਦੇ ਅਧੀਨ ਆਉਂਦੇ ਪਿੰਡ ਸਭਰਾਂ ਤੋਂ ਸਾਹਮਣੇ ਆਇਆ l ਜਿੱਥੇ ਇੱਕ ਕਿਸਾਨ ਨਾਮ ਸੁਖਦੇਵ ਸਿੰਘ ਦੀ ਕਰੰਟ ਲੱਗਣ ਕਾਰਨ ਮੌਕੇ ‘ਤੇ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਵਿੱਚ ਮਾਤਮ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੇਲ ਗਈ । ਓਥੇ ਹੀ ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਪਰਿਵਾਰ ਦੇ ਮੈਬਰਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਲਈ ਚਾਰਾ ਕੁਤਰਨ ਲੱਗਾ ਸੀ ਤਾਂ ਮੋਟਰ ਦੇ ਚਾਲੂ ਕਰਨ ਨਾਲ ਕਰੰਟ ਲੱਗ ਗਿਆ। ਜਿਸ ਕਾਰਨ ਮੌਕੇ ‘ਤੇ ਹੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਉਮਰ 33 ਸਾਲ ਦਸੀ ਜਾ ਰਹੀ ਹੈ ਤੇ ਉਹ 3 ਬੱਚਿਆਂ ਦਾ ਪਿਓ ਹੈ l ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਰਹੀ ਤੇ ਪਰਿਵਾਰ ਦਾ ਵੀ ਰੋ-ਰੋ ਬੁਰਾ ਹਾਲ ਹੋਇਆ ਪਿਆ । ਮ੍ਰਿਤਕ ਸੁਖਦੇਵ ਸਿੰਘ ਆਪਣੇ ਪਿੱਛੇ ਤਿੰਨ ਛੋਟੇ ਬੱਚਿਆਂ ਨੂੰ ਛੱਡ ਗਿਆ ਹੈ ਤੇ ਪਰਿਵਾਰ ਤੋਂ ਇਹ ਸਦਮਾ ਚੱਲਿਆ ਨਹੀਂ ਜਾ ਰਿਹਾ। ਉਧਰ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਪਰਿਵਾਰ ਸਦਮੇ ਵਿੱਚ ਹੈ l ਸੋਂ ਅਸੀਂ ਵੀ ਪਰਮਾਤਮ ਅੱਗੇ ਅਰਦਾਸ ਕਰਦੇ ਕਿ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਸਥਾਨ ਬਖਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ l