ਆਈ ਤਾਜਾ ਵੱਡੀ ਖਬਰ
ਅੱਜਕੱਲ ਦਾ ਮਨੁੱਖ ਜਿਸ ਤਰੀਕੇ ਦੇ ਨਾਲ ਕੁਦਰਤ ਨਾਲ ਖਿਲਵਾੜ ਕਰਦਾ ਦਿਖਾਈ ਦਿੰਦਾ ਪਿਆ ਹੈ, ਕੁਦਰਤ ਵੀ ਸਮੇਂ ਸਮੇਂ ਤੇ ਮਨੁੱਖ ਨੂੰ ਉਸਦੇ ਕੀਤੇ ਕਰਮਾਂ ਦਾ ਫਲ ਦਿੰਦੀ ਰਹਿੰਦੀ ਹੈ। ਜੇ ਮਨੁੱਖ ਕੁਦਰਤ ਦੇ ਲਈ ਚੰਗਾ ਕਰਦਾ ਹੈ ਤਾਂ ਕੁਦਰਤ ਵੀ ਉਸ ਵਾਸਤੇ ਚੰਗਾ ਕਰਦੀ ਹੈ ਪਰ ਜੇਕਰ ਮਨੁੱਖ ਆਪਣਾ ਖੂੰਖਾਰ ਰੂਪ ਕੁਦਰਤ ਪ੍ਰਤੀ ਦਿਖਾਉਂਦਾ ਹੈ ਤਾਂ ਉਸਦਾ ਖਮਿਆਜ਼ਾ ਭਾਰੀ ਭੁਗਤਣਾ ਪੈਂਦਾ ਹੈ। ਜਿੱਥੇ ਕੁਦਰਤ ਦੀ ਝੋਲੀ ਦੇ ਵਿੱਚ ਬਹੁਤ ਸਾਰੇ ਜੰਗਲੀ ਜੀਵ ਰਹਿੰਦੇ ਹਨ, ਪਰ ਮਨੁੱਖ ਆਪਣੇ ਲਾਲਚ ਵਾਸਤੇ ਲਗਾਤਾਰ ਰੁੱਖਾਂ ਦੀ ਕਟਾਈ ਕਰਦਾ ਪਿਆ l ਜਿਸ ਕਾਰਨ ਜੰਗਲੀ ਜੀਵ ਹੁਣ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਪੁੱਜਦੇ ਹਨ ਤੇ ਜਿਸ ਕਾਰਨ ਦਰ ਤੇ ਸਹਿਮ ਦਾ ਮਾਹੌਲ ਬਣ ਜਾਂਦਾ ਹੈ।
ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਦਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਇੱਕ ਪਿੰਡ ਦੇ ਵਿੱਚ ਜੰਗਲੀ ਜਾਨਵਰ ਆਉਣ ਦੇ ਕਾਰਨ ਹੁਣ ਅਨਾਉਂਸਮੈਂਟ ਕਰਕੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਮਾਮਲਾ ਪਟਿਆਲਾ ਨਾਲ ਸੰਬੰਧਿਤ ਹੈ l ਜਿੱਥੇ ਕਰੀਬ 9 ਕਿਲੋਮੀਟਰ ਦੂਰ ਸਰਹਿੰਦ ਰੋਡ ’ਤੇ ਸਥਿਤ ਪਿੰਡ ਬਾਰਨ ਦੇ ਖੇਤਾਂ ’ਚ ਕਈ ਵਾਰ ਤੇਂਦੂਆ ਫੜਨ ਲਈ ਜੰਗਲੀ ਜੀਵ ਵਿਭਾਗ ਦੇ ਮੁਲਾਜ਼ਮਾਂ ਤੇ ਕਿਸਾਨਾਂ ਘੇਰਾ ਪਾ ਲਿਆ l ਪਰ ਇਸ ਦੌਰਾਨ ਉਹਨਾਂ ਵੱਲੋਂ ਕੀਤੀ ਗਈ ਹਰ ਕੋਸ਼ਿਸ਼ ਨਾਕਾਮ ਰਹੀ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਇਹ ਚੀਤਾ ਹੈ, ਪਰ ਬਾਅਦ ਵਿੱਚ ਵਿਭਾਗ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਖ਼ਤਰਨਾਕ ਤੇਂਦੂਆ ਹੈ, ਜਿਵੇਂ ਹੀ ਇਹ ਜਾਣਕਾਰੀ ਆਲੇ ਦੁਆਲੇ ਦੇ ਲੋਕਾਂ ਤੱਕ ਪਹੁੰਚੀ ਤਾਂ, ਉਹਨਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ l ਉੱਥੇ ਇਸ ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਜਾਣਕਾਰੀ ਦਿੰਦਿਆਂ ਰਾਮ ਸਿੰਘ ਬਾਰਨ ਸਾਬਕਾ ਸਰਪੰਚ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਈ ਬੰਦਿਆਂ ਨੇ ਤੇਂਦੂਆ ਦੇਖਿਆ ਹੈ। ਉਹ ਇਸੇ ਇਲਾਕੇ ’ਚ ਘੁੰਮ ਰਿਹਾ ਹੈ। ਤੇਂਦੂਆਂ ਖੇਤਾਂ ’ਚ ਘਾਤ ਲਗਾ ਕੇ ਬੈਠਾ ਰਹਿੰਦਾ ਹੈ ਜਾਂ ਕਿਸੇ ਦਰੱਖਤ ’ਤੇ ਚੜ੍ਹ ਜਾਂਦਾ ਹੈ। ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਤੇ ਸੰਬੰਧਿਤ ਵਿਭਾਗ ਨੂੰ ਦਿੱਤੀ ਗਈ l ਫਿਲਹਾਲ ਜੰਗਲੀ ਜੀਵ ਵਿਭਾਗ ਦੀਆਂ ਟੀਮਾਂ ਦੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਨੂੰ ਫੜਿਆ ਜਾ ਸਕੇ ਤੇ ਇਸ ਨੂੰ ਲੈ ਕੇ ਖਾਸੇ ਪ੍ਰਬੰਧ ਵੀ ਕੀਤੇ ਜਾ ਚੁੱਕੇ ਹਨ।
Previous Postਪੰਜਾਬ ਚ ਇਥੇ ਸ਼ੁਕਰਵਾਰ ਸਵੇਰੇ 9 ਤੋਂ 5 ਵਜੇ ਤੱਕ ਬਿਜਲੀ ਰਹੇਗੀ ਬੰਦ
Next Postਪੰਜਾਬੀ ਸੰਗੀਤ ਜਗਤ ਨੂੰ ਲਗਿਆ ਵੱਡਾ ਝਟਕਾ , ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ