ਪੰਜਾਬ ਚ ਇਥੇ ਪਿਆ ਵੱਡਾ ਡਾਕਾ, ਪੁਲਸ ਕਰ ਰਹੀ ਜੋਰਾਂ ਤੇ ਭਾਲ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿੱਚ ਜਿੱਥੇ ਇਸ ਸਮੇਂ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ ਉੱਥੇ ਹੀ ਵਾਪਰ ਰਹੀਆਂ ਚੋਰੀ ਅਤੇ ਲੁਟ-ਖੋਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਹੀ ਅਪਰਾਧੀਆਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਲੋਕਾਂ ਦਾ ਬਾਹਰ ਨਿਕਲਨਾ ਵੀ ਮੁਸ਼ਕਲ ਹੋ ਗਿਆ ਹੈ। ਸਰਕਾਰ ਵੱਲੋਂ ਜਿਥੇ ਪੁਲਿਸ ਪ੍ਰਸ਼ਾਸਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਚੌਕਸੀ ਵਰਤਣ ਦੇ ਆਦੇਸ਼ ਦਿੱਤੇ ਜਾਂਦੇ ਹਨ ਉਥੇ ਹੀ ਪੁਲੀਸ ਵੱਲੋਂ ਅਜਿਹੇ ਅਨਸਰਾਂ ਨੂੰ ਠੱਲ੍ਹ ਪਾਉਣ ਲਈ ਬਹੁਤ ਚੌਕਸੀ ਵਰਤੀ ਜਾਂਦੀ ਹੈ ਪਰ ਇਸ ਸਭ ਦੇ ਬਾਵਜੂਦ ਵੀ ਅਜਿਹੇ ਅਨਸਰਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਰਸਤਾ ਲੱਭਿਆ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਵੱਡਾ ਡਾਕਾ ਪਿਆ ਹੈ ਜਿੱਥੇ ਪੂਰੇ ਜ਼ੋਰ ਨਾਲ ਭਾਲ ਕਰ ਰਹੀ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਟਾਲਾ ਵਿਚ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪੰਜਾਬ ਐਂਡ ਸਿੰਧ ਬੈਂਕ ਤੋਂ ਹਥਿਆਰਬੰਦ ਲੁਟੇਰਿਆਂ ਵੱਲੋਂ ਤਿੰਨ ਲੱਖ ਰੁਪਏ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਵੱਲੋਂ ਦੱਸਿਆ ਗਿਆ ਹੈ ਕਿ ਲੁਟੇਰਿਆ ਵੱਲੋਂ ਸਟਾਫ ਨੂੰ ਡਰਾ ਧਮਕਾ ਕੇ ਹਥਿਆਰਾਂ ਦੀ ਨੋਕ ਉੱਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।

ਆਈ ਟਵੰਟੀ ਕਾਰ ਉਪਰ ਸਵਾਰ ਹੋ ਕੇ ਆਏ ਇਨ੍ਹਾਂ ਚਾਰ ਨੌਜਵਾਨ ਲੁਟੇਰਿਆਂ ਵੱਲੋਂ ਸਕਿਉਰਟੀ ਗਾਰਡ ਨੂੰ ਬੰਦੀ ਬਣਾ ਲਿਆ ਗਿਆ ਉੱਥੇ ਹੀ ਇਹ ਬੈਂਕ ਅੰਦਰ ਵੀ ਹਥਿਆਰਾਂ ਸਮੇਤ ਦਾਖਲ ਹੋ ਗਏ। ਜਿਨ੍ਹਾਂ ਹਥਿਆਰਾਂ ਦੀ ਨੋਕ ਤੇ ਬੈਂਕ ਵਿੱਚੋਂ ਸਾਢੇ ਤਿੰਨ ਲੱਖ ਦੇ ਕਰੀਬ ਰਕਮ ਲੁਟ ਲਈ ਗਈ ਅਤੇ ਕਾਰ ਵਿੱਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਗਿਆ ਹੈ ਕਿ ਕਾਰ ਵਿਚ ਇਹ ਚਾਰ ਲੁਟੇਰੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸੇਖਵਾਂ ਵੱਲ ਨੂੰ ਫਰਾਰ ਹੋਏ ਹਨ। ਉਥੇ ਹੀ ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੇ ਜਾਣ ਤੇ ਤੁਰੰਤ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਜਿੱਥੇ ਵੱਖ ਵੱਖ ਟੀਮਾਂ ਨੂੰ ਦੋਸ਼ੀਆਂ ਨੂੰ ਕਾਬੂ ਕਰਨ ਵਾਸਤੇ ਭੇਜ ਦਿੱਤਾ ਗਿਆ ਹੈ। ਉਥੇ ਹੀ ਦੋਸ਼ੀਆਂ ਤੱਕ ਪਹੁੰਚਣ ਲਈ ਸੀਸੀਟੀਵੀ ਕੈਮਰੇ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਇਸ ਘਟਨਾ ਦੀ ਸਾਰੀ ਵੀਡੀਓ ਕੈਮਰੇ ਵਿੱਚ ਕੈਦ ਹੋ ਗਈ ਹੈ। ਅੱਜ ਦੁਪਹਿਰ ਦੇ ਸਮੇਂ ਵਾਪਰੀ ਇਸ ਘਟਨਾ ਦੇ ਨਾਲ ਲੋਕਾਂ ਵਿੱਚ ਫਿਰ ਤੋਂ ਡਰ ਦਾ ਮਾਹੌਲ ਦੇਖਿਆ ਜਾ ਰਿਹਾ ਹੈ।