ਪੰਜਾਬ ਚ ਇਥੇ ਪਾਣੀ ਨੇ ਮਚਾਤੀ ਭਾਰੀ ਤਬਾਹੀ – ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫ਼ਸਲਾਂ ਅਜਿਹੀਆਂ ਹਨ ਜੋ ਮੌਸਮ ਦੇ ਹਿਸਾਬ ਦੇ ਨਾਲ ਉੱਗਦੀਆਂ ਹਨ । ਪਰ ਕਈ ਵਾਰ ਮੌਸਮ ਦੇ ਚੱਲਦੇ ਕਈ ਫ਼ਸਲਾਂ ਖ਼ਰਾਬ ਹੋ ਜਾਂਦੀਆਂ ਹਨ , ਜਿਸ ਕਾਰਨ ਕਿਸਾਨ ਅਤੇ ਮਜ਼ਦੂਰ ਬਾਅਦ ਵਿੱਚ ਕਾਫ਼ੀ ਪ੍ਰੇਸ਼ਾਨ ਰਹਿੰਦੇ ਹਨ । ਇਸੇ ਪ੍ਰੇਸ਼ਾਨੀ ਚਲਦੇ ਕੇਵਲ ਉਨ੍ਹਾਂ ਵੱਲੋਂ ਖ਼ੁਦਕੁਸ਼ੀ ਤਕ ਕਰ ਲਈ ਜਾਂਦੀ ਹੈ । ਕਿਸਾਨਾਂ ਦਾ ਫਸਲਾਂ ਅਤੇ ਜ਼ਮੀਨ ਦੇ ਨਾਲ ਬਹੁਤ ਹੀ ਡੂੰਘਾ ਰਿਸ਼ਤਾ ਹੁੰਦਾ ਹੈ ਤੇ ਜਦੋਂ ਇਨ੍ਹਾਂ ਦੇ ਨਾਲ ਕੋਈ ਵੀ ਨੁਕਸਾਨ ਸਬੰਧੀ ਖ਼ਬਰ ਆਉਂਦੀ ਹੈ ਤੇ ਉਹ ਸਹਾਰ ਨਹੀਂ ਪਾਉਂਦੇ । ਇੱਕ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਜ਼ਿਲ੍ਹਾ ਫ਼ਰੀਦਕੋਟ ਤੋਂ । ਜਿੱਥੇ ਕਿ ਕਿਸਾਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀਆਂ ਹਨ । ਦਰਅਸਲ ਫ਼ਰੀਦਕੋਟ ਦੇ ਪਿੰਡ ਘੁਗਿਆਣਾ ਵਿੱਚ ਲੰਘਦੀ ਨਹਿਰ ਵਿੱਚ ਪਾੜ ਪੈ ਗਿਆ ।

ਇਸ ਪਾੜ ਤੇ ਪੈਣ ਕਾਰਨ ਲਗਪਗ 50 ਤੋਂ 60 ਕਿੱਲਿਆਂ ਚ ਬੀਜੀ ਹੋਈ ਟਮਾਟਰ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਨਹਿਰ ਵਿੱਚ ਪਾੜ ਪੈਣ ਦੇ ਕਾਰਨ ਤਕਰੀਬਨ ਸੱਤ ਘੰਟੇ ਲਗਾਤਾਰ ਆਲੇ ਦੁਆਲੇ ਦੇ ਪਿੰਡਾਂ ਵਿਚ ਪਾਣੀ ਚੱਲਦਾ ਰਿਹਾ । ਜਿਸ ਦੇ ਚੱਲਦੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਫਸਲਾਂ ਬਹੁਤ ਜਿਆਦਾ ਪ੍ਰਭਾਵਤ ਹੋਈਆਂ ,ਸਭ ਤੋਂ ਵੱਧ ਟਮਾਟਰ ਦੀ ਖੇਤੀ ਇਸ ਦੌਰਾਨ ਬਰਬਾਦ ਹੋਈ । ਜਿਸ ਦੇ ਚੱਲਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਚਿਹਰੇ ਤੇ ਇਕ ਵਾਰ ਫਿਰ ਤੋਂ ਨਾਮੋਸ਼ੀ ਨਜ਼ਰ ਆ ਰਹੀ ਹੈ ।

ਉਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਜਦੋਂ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਹਿਰ ਵਿੱਚ ਪਾਣੀ ਜ਼ਿਆਦਾ ਆਉਣ ਦੇ ਕਾਰਨ ਪਾੜ ਪੈ ਗਿਆ ਤੇ ਜਦੋਂ ਉਨ੍ਹਾਂ ਸਵੇਰੇ ਆ ਕੇ ਵੇਖਿਆ ਤੇ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ । ਜਿਸ ਦੀ ਸੂਚਨਾ ਉਨ੍ਹਾਂ ਦੇ ਵੱਲੋਂ ਮੌਕੇ ਤੇ ਬਾਗਬਾਨੀ ਵਿਭਾਗ ਨੂੰ ਦਿੱਤੀ ਗਈ। ਪਰ ਕੋਈ ਵੀ ਅਧਿਕਾਰੀ ਅਜੇ ਤਕ ਪਿੰਡ ਵਿੱਚ ਨਹੀਂ ਆਇਆ ।

ਜਿਸ ਕਾਰਨ ਉਨ੍ਹਾਂ ਨੇ ਰਾਜ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਨ੍ਹਾਂ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਫ਼ਸਲਾਂ ਪ੍ਰਭਾਵਤ ਹੋਈਆਂ ਹਨ , ਉਨ੍ਹਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਨ੍ਹਾਂ ਨੂੰ ਕੁਝ ਰਾਹਤ ਮਿਲ ਸਕੇ । ਜ਼ਿਕਰਯੋਗ ਹੈ ਕਿ ਹਰ ਸਾਲ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤੇ ਹਰ ਵਾਰ ਕਿਸਾਨ ਤੇ ਮਜ਼ਦੂਰ ਮੁਆਵਜ਼ੇ ਦਾ ਇੰਤਜ਼ਾਰ ਕਰਦੇ ਹਨ ਪਰ ਜਦੋਂ ਉਨ੍ਹਾਂ ਨੂੰ ਮੁਆਵਜ਼ੇ ਨਹੀਂ ਮਿਲਦੇ ਤਾਂ ਬਹੁਤ ਸਾਰੇ ਕਿਸਾਨ ਖੁਦਕੁਸ਼ੀਆਂ ਦਾ ਵੀ ਰਸਤਾ ਅਪਣਾਉਂਦੇ ਹਨ ।