ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਜਿੱਥੇ ਇਕ ਵਾਰ ਫਿਰ ਤੋਂ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ। ਉਥੇ ਹੀ ਦੇਸ਼ ਅੰਦਰ ਮੰਕੀਪਾਕਸ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਸ ਨੂੰ ਦੇਖਦੇ ਹੋਏ ਸਾਰੇ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਖਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਅਤੇ ਲੋਕਾਂ ਦਾ ਟੀਕਾਕਰਣ ਵੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਉਥੇ ਹੀ ਕੁਦਰਤੀ ਆਫਤਾਂ ਦਸਤਕ ਦੇ ਰਹੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਗਿਆ ਸੀ।ਹੁਣ ਪੰਜਾਬ ਵਿੱਚ ਪਸ਼ੂ ਇਹ ਬੀਮਾਰੀ ਫੈਲ ਗਈ ਹੈ ਜਿੱਥੇ ਕਿਸਾਨਾਂ ਵੱਲੋਂ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਜਿਸ ਬਾਰੇ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸੂਬੇ ਅੰਦਰ ਪਸ਼ੂਆ ਨੂੰ ਲੈ ਕੇ ਇੱਕ ਨਵੀਂ ਚਮੜੀ ਦੀ ਬਿਮਾਰੀ ਫੈਲ ਰਹੀ ਹੈ ਜੋ ਕਿ ਲੰਪੀ ਸਕਿਨ ਡਿਸੀਜ਼ ਦੇ ਨਾਂ ਨਾਲ ਜਾਣੀ ਜਾਂਦੀ ਹੈ। ਜਿਸ ਦੀ ਚਪੇਟ ਵਿੱਚ ਹੋਣ ਕਾਰਨ ਪੰਜਾਬ ਅੰਦਰ ਕਾਫੀ ਪ੍ਰਭਾਵਤ ਹੋ ਰਹੇ ਹਨ ਅਤੇ ਪਸ਼ੂਆਂ ਦੇ ਬਿਮਾਰ ਹੋਣ ਦੇ ਨਾਲ ਜਿਥੇ ਦੀ ਮੌਤ ਵੀ ਹੋਈ ਹੈ। ਉਥੇ ਹੀ ਇਸ ਬਿਮਾਰੀ ਨੂੰ ਲੈ ਕੇ ਜਿੱਥੇ ਝਬਾਲ ਕਸਬੇ ਦੇ ਅਧੀਨ ਆਉਣ ਵਾਲੇ ਕਈ ਪਿੰਡਾਂ ਦੇ ਵਿੱਚ ਚਾਰ ਡੇਅਰੀ ਫਾਰਮ ਤੋਂ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ ਜਿਸ ਦੇ ਅਨੁਸਾਰ ਝਬਾਲ ਡੇਅਰੀ ਫਾਰਮ ਦੇ ਮਾਲਕ ਹਰਪ੍ਰੀਤ ਸਿੰਘ ਹੀਰਾ ਵੱਲੋਂ ਇਸ ਬੀਮਾਰੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਡੇਅਰੀ ਦੇ ਵਿੱਚ ਜਿੱਥੇ 110 ਦੇ ਲਗਭਗ ਪਸ਼ੂ ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਕਾਰਨ ਜ਼ੇਰੇ ਇਲਾਜ ਹਨ।
ਉੱਥੇ ਹੀ ਇਸ ਬਿਮਾਰੀ ਦੇ ਕਾਰਨ ਉਨ੍ਹਾਂ ਦੀਆਂ ਦੋ ਗਵਾਹਾਂ ਦੀ ਮੌਤ ਹੋ ਚੁੱਕੀ ਹੈ। ਅਤੇ ਇਸ ਬਿਮਾਰੀ ਦੀ ਚਪੇਟ ਵਿੱਚ ਆਏ ਦੁਧਾਰੂ ਪਸ਼ੂਆਂ ਵੱਲੋਂ ਦੁੱਧ ਵੀ ਨਹੀਂ ਦਿੱਤਾ ਜਾ ਰਿਹਾ। ਇਸ ਤਰਾ ਹੀ ਵੱਖ ਵੱਖ ਡੇਅਰੀ ਫਾਰਮ ਵੱਲੋਂ ਆਪਣੀ ਡੇਅਰੀ ਵਿਚ ਪਸ਼ੂਆਂ ਦੇ ਇਲਾਜ ਚੱਲਣ ਬਾਰੇ ਦੱਸਿਆ ਗਿਆ ਹੈ ਕਿ ਜਿਥੇ ਇੱਕ ਜਗ੍ਹਾ ਤੇ 60, ਤੇ ਇੱਕ ਤੇ 50 ਦੇ ਕਰੀਬ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ ਤਾਂ ਇੱਕ ਦੇ ਵਿੱਚ 25 ਦੇ ਕਰੀਬ ਪਸ਼ੂਆਂ ਦਾ ਇਲਾਜ ਚੱਲ ਰਿਹਾ ਹੈ।
ਜਿੱਥੇ ਝਬਾਲ ਹਸਪਤਾਲ ਬੰਦ ਹੈ ਉਥੇ ਹੀ ਕਿਸਾਨਾਂ ਵੱਲੋਂ ਪਸ਼ੂਆਂ ਦੇ ਇਲਾਜ ਵਾਸਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਅਤੇ ਪਸ਼ੂਆਂ ਦੇ ਇਲਾਜ ਲਈ ਸਰਕਾਰ ਵੱਲੋਂ ਵੀ ਮਦਦ ਮੰਗੀ ਗਈ ਹੈ।
Previous Postਕੇਲਿਆਂ ਚ ਛੁਪਾ ਅੱਧਾ ਟਨ ਇਹ ਖਤਰਨਾਕ ਚੀਜ ਦੀ ਕਰ ਰਹੇ ਸੀ ਸਪਲਾਈ
Next Postਪੰਜਾਬ: ਇਥੇ 18 ਵਿਅਕਤੀਆਂ ਨੂੰ ਹੋਇਆ ਡਾਇਰੀਆ, ਸਿਹਤ ਵਿਭਾਗ ਵਲੋਂ ਜਾਰੀ ਕੀਤੀਆਂ ਹਦਾਇਤਾਂ