ਆਈ ਤਾਜ਼ਾ ਵੱਡੀ ਖਬਰ
ਪੰਜਾਬ ਸਰਕਾਰ ਵੱਲੋਂ ਜਿਥੇ ਪੰਜਾਬ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਪੁਲਸ ਨੂੰ ਸਖਤੀ ਵਰਤਣ ਦੇ ਆਦੇਸ਼ ਜਾਰੀ ਕੀਤੇ ਜਾ ਰਹੇ ਹਨ ਪਰ ਇਸ ਸਭ ਦੇ ਬਾਵਜੂਦ ਵੀ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਇਨ੍ਹਾਂ ਨਸ਼ਿਆਂ ਦੇ ਕਾਰਨ ਹੀ ਜਾ ਰਹੀ ਹੈ। ਜਿੱਥੇ ਜਲੰਧਰ ਦੇ ਖਾਂਬਰਾਂ ਤੋਂ ਵੀ ਇਕ ਨੌਜਵਾਨ ਵੱਲੋਂ ਨਸ਼ਿਆਂ ਦੇ ਚਲਦਿਆਂ ਹੋਇਆਂ ਹੀ ਆਪਣੇ ਮਾਂ-ਬਾਪ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਹੈ ਅਤੇ ਘਰੋਂ ਬਾਹਰ ਕੱਢਿਆ ਗਿਆ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨ ਜ਼ਿਆਦਾ ਨਸ਼ਾ ਲੈ ਕੇ ਮਰ ਰਹੇ ਹਨ। ਹੁਣ ਪੰਜਾਬ ਚ ਇਥੇ ਨੌਜਵਾਨ ਦੀ ਇਸ ਆਪਣੀ ਗਲਤੀ ਨਾਲ ਭਰੀ ਜਵਾਨੀ ਚ ਹੋਈ ਮੌਤ, ਪਰਿਵਾਰ ਚ ਛਾਇਆ ਸੋਗ , ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਐਤਵਾਰ ਨੂੰ ਸਮਾਣਾ ਸਬ ਡਵੀਜ਼ਨ ਦੇ ਅਧੀਨ ਆਉਂਦੇ ਪਿੰਡ ਕਕਰਾਲਾ ਭਾਈਕਾ ਅਤੇ ਸਮਾਣਾ ਦੇ ਮੁਹੱਲਾ ਬੰਮਣਾ ਪੱਤੀ ਤੋਂ ਸਾਹਮਣੇ ਆਇਆ ਹੈ ਜਿੱਥੇ ਇਨ੍ਹਾਂ ਦੋਹਾਂ ਜਗਾ ਦੇ ਦੋ ਨੌਜਵਾਨਾਂ ਦੀ ਨਸ਼ੇ ਦੀ ਓਵਰ ਡੋਜ਼ ਲੈਣ ਦੇ ਚਲਦਿਆਂ ਹੋਇਆਂ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਨ੍ਹਾਂ ਦੋਹਾਂ ਨੌਜਵਾਨਾਂ ਵੱਲੋਂ ਜਿਥੇ ਨਸ਼ੇ ਦੀ ਲੱਤ ਦੇ ਚਲਦਿਆਂ ਹੋਇਆਂ ਵਧੇਰੇ ਨਸ਼ਾ ਲੈ ਲਿਆ ਗਿਆ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ। ਜਿਸ ਦੀ ਚਪੇਟ ਵਿੱਚ ਆਉਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ ਜਿੱਥੇ 28 ਸਾਲਾ ਨੌਜਵਾਨ ਜਸਵੀਰ ਰਾਮ ਉਰਫ ਅਸ਼ਵਨੀ ਸ਼ਰਮਾ 9 ਵਜੇ ਪਿੰਡ ਦੀ ਦਾਣਾ ਮੰਡੀ ਵਿਚੋਂ ਬੇਹੋਸ਼ੀ ਦੀ ਹਾਲਤ ’ਚ ਮਿਲਿਆ ਸੀ ।
ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਸੀ। ਜਿਸ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ। ਜਿੱਥੇ ਇਨ੍ਹਾਂ ਨੌਜਵਾਨਾਂ ਦਾ ਪੋਸਟਮਾਰਟਮ ਕਰਵਾਇਆ ਗਿਆ ਅਤੇ ਉਸ ਤੋਂ ਬਾਅਦ ਲਾਸ਼ਾਂ ਨੂੰ ਪਰਿਵਾਰਕ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਹੈ।
ਮ੍ਰਿਤਕ ਸੰਦੀਪ ਦੇ ਪਿਤਾ ਦਰਸ਼ਨ ਕੁਮਾਰ ਦੱਸਿਆ ਕਿ ਜਿੱਥੇ ਉਸ ਦਾ ਬੇਟਾ ਮਾੜੀ ਸੰਗਤ ਦਾ ਸ਼ਿਕਾਰ ਘੱਟ ਉਮਰ ਵਿੱਚ ਹੋ ਗਿਆ ਸੀ ਅਤੇ ਜਿਸ ਵੱਲੋਂ ਨਸ਼ੇ ਦੀ ਖਾਤਰ ਘਰ ਦਾ ਸਮਾਨ ਵੀ ਵੇਚਿਆ ਜਾ ਰਿਹਾ ਹੈ। ਉੱਥੇ ਕਿਉਂ ਅਤੇ ਬੇਟੇ ਦੀ ਉਮਰ ਘੱਟ ਹੋਣ ਦੇ ਚੱਲਦਿਆਂ ਹੋਇਆ ਉਸਨੂੰ ਬਾਲ ਸੁਧਾਰ ਘਰ ਵਿੱਚ ਵੀ ਨਹੀਂ ਰੱਖਿਆ ਗਿਆ ਸੀ। ਉੱਥੇ ਹੀ ਹੁਣ ਵਧੇਰੇ ਨਸ਼ਾ ਲੈਣ ਕਾਰਨ ਉਸ ਦੀ ਮੌਤ ਹੋ ਗਈ ਹੈ।
Previous Postਨੈਣਾ ਦੇਵੀ ਤੋਂ ਪਰਤ ਰਹੇ 2 ਨੌਜਵਾਨ ਭਾਖੜਾ ਚ ਨਹਾਉਣ ਗਏ ਪਾਣੀ ਦੇ ਤੇਜ ਵਹਾਅ ਚ ਰੁੜੇ, ਲੱਭਣ ਦੀ ਕੀਤੀ ਜਾ ਰਹੀ ਕੋਸ਼ਿਸ਼
Next Postਪੰਜਾਬ ਸਰਕਾਰ ਵਲੋਂ ਇਹਨਾਂ ਪਿੰਡਾਂ ਲਈ ਲਿਆ ਇਹ ਫੈਸਲਾ, ਜਨਤਾ ਚ ਛਾਈ ਖੁਸ਼ੀ