ਪੰਜਾਬ ਚ ਇਥੇ ਨਹਿਰ ਚ ਵਾਪਰਿਆ ਭਿਆਨਕ ਮੰਜਰ ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ

ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰਦੀ ਰਹਿੰਦੀ ਹੈ ਜਿਸ ਕਾਰਨ ਲੋਕਾਂ ਵਿਚ ਡਰ ਦਾ ਮਾਹੌਲ ਬਣਿਆ ਰਹਿੰਦਾ ਹੈ। ਚਾਹੇ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਪੁਖ਼ਤਾ ਇੰਤਜਾਮ ਕੀਤੇ ਜਾਂਦੇ ਹਨ ਪਰ ਫਿਰ ਵੀ ਕੋਈ ਨਾ ਕੋਈ ਅਜਿਹੀ ਮੰਦਭਾਗੀ ਖਬਰ ਸਾਹਮਣੇ ਆ ਹੀ ਜਾਂਦੀ ਹੈ ਜਿਸ ਦਾ ਲੋਕਾਂ ਦੇ ਮਨ ਉੱਤੇ ਇੱਕ ਬਹੁਤ ਗਹਿਰਾ ਅਸਰ ਪੈ ਜਾਂਦਾ ਹੈ। ਲੋਕਾਂ ਦੇ ਮਨਾਂ ਵਿਚ ਪਏ ਇਸ ਡਰ ਦੇ ਚਲਦਿਆਂ ਬਹੁਤ ਸਾਰੇ ਪਰਿਵਾਰਕ ਮੈਂਬਰ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਨ। ਆਏ ਦਿਨ ਅਜਿਹੀ ਕੋਈ ਨਾ ਕੋਈ ਦੁਖਦਾਈ ਘਟਨਾ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੰਦੀ ਹੈ। ਇਨ੍ਹਾਂ ਦੁਰਘਟਨਾਵਾਂ ਵਿੱਚ ਲੱਖਾਂ ਲੋਕ ਆਪਣੀ ਜਾਨ ਗਵਾ ਦਿੰਦੇ ਹਨ ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਹੁਣ ਪੰਜਾਬ ਵਿੱਚ ਪਿੰਡ ਨੰਗਲ ਤੋਂ ਇੱਕ ਅਜਿਹੀ ਹੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ 27 ਸਾਲ ਦੇ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਸ਼ਰਨਜੀਤ ਸਿੰਘ ,27 ਸਾਲਾਂ ਪੁੱਤਰ ਸ਼ਮਸ਼ੇਰ ਸਿੰਘ ਜੋ ਕਿ ਰਿਹਾਨ ਜੱਟਾਂ ਵਿੱਚ ਜੀ ਐਨ ਏ ਫੈਕਟਰੀ ਵਿਚ ਇੱਕ ਸਾਲ ਤੋਂ ਨੌਕਰੀ ਕਰ ਰਿਹਾ ਸੀ , ਘਰਦਿਆਂ ਨਾਲ ਹੋਈ ਸ਼ਾਮ ਅੱਠ ਵਜੇ ਦੌਰਾਨ ਉਸਦੀ ਗੱਲਬਾਤ ਵਿਚ ਉਸ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਕੋਟ ਫਤੂਹੀ ਦੇ ਲਾਗਲੇ ਕਿਸੇ ਪਿੰਡ ਵਿੱਚ ਚਲਾ ਗਿਆ ਹੈ।

ਘਰ ਵਾਪਸ ਨਾ ਪਹੁੰਚਣ ਤੇ ਜਦੋਂ ਉਸ ਦੇ ਘਰਦਿਆਂ ਨੇ ਉਸ ਨੂੰ ਬਾਰ-ਬਾਰ ਫੋਨ ਉੱਪਰ ਸੰਪਰਕ ਕੀਤਾ ਤੇ ਸੰਪਰਕ ਕਾਇਮ ਨਾ ਹੋ ਸਕਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਕੋਈ ਵੀ ਖ਼ਬਰ ਉਹਨਾਂ ਦੇ ਹੱਥ ਨਾ ਲੱਗੀ। ਇਸ ਤੇ ਮ੍ਰਿਤਕ ਦਾ ਭਰਾ ਜਗਤਾਰ ਸਿੰਘ ਜੋ ਕਿ ਪੁਲਿਸ ਵਿੱਚ ਨੌਕਰੀ ਕਰਦੇ ਸਨ ਉਨ੍ਹਾਂ ਨੂੰ ਇਤਲਾਹ ਦਿੱਤੀ ਗਈ ਪੁਲਿਸ ਪਾਰਟੀ ਨਾਲ ਸਥਾਨ ਦਾ ਜਾਇਜ਼ਾ ਲੈਣ ਗਏ ਜਿੱਥੇ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਮੋਟਰਸਾਇਕਲ ਜਿਸ ਦਾ ਨੰਬਰ ਪੀ.ਬੀ.07 ਏ. ਐਚ.0210 ਨਹਿਰ ਦੇ ਕਿਨਾਰੇ ਡਿੱਗਿਆ ਬਰਾਮਦ ਹੋਇਆ ਅਤੇ ਕੋਲ ਹੀ ਉਸਦਾ ਬਟੂਆ ਮਿਲਿਆ।

ਪੁਲਿਸ ਨੇ ਗੋਤਾਖੋਰਾਂ ਨੂੰ ਬੁਲਾ ਕੇ ਨਹਿਰ ਵਿੱਚ ਲਾਸ਼ ਦੀ ਭਾਲ ਸ਼ੁਰੂ ਕਰਵਾ ਦਿੱਤੀ ਅਤੇ ਲਾਸ਼ ਪਾਸ਼ਟਾਂ ਤੋਂ ਅਗਲੀ ਨਹਿਰ ਵਿੱਚ ਮਿਲੀ ਜੋ ਪੁਲਿਸ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ, ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।