ਪੰਜਾਬ ਚ ਇਥੇ ਨਹਿਰ ਚ ਡਿਗੀ ਕਾਰ, ਦੇਖ ਉਡੇ ਸਭ ਦੇ ਹੋਸ਼- ਮੌਕੇ ਤੇ ਮੌਜੂਦ ਕਰ ਰਹੇ ਬਚਾਅ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਵਾਪਰਨ ਵਾਲੇ ਹਾਦਸੇ ਜਿੱਥੇ ਅਜਿਹੇ ਵਾਪਰ ਰਹੇ ਹਨ ਜਿਸ ਨੂੰ ਸੁਣ ਕੇ ਲੋਕਾਂ ਦੇ ਰੋਂਗਟੇ ਖੜ੍ਹੇ ਹੋ ਜਾਂਦੇ ਹਨ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਰਥਿਕ ਮੰਦੀ ਦੇ ਚਲਦਿਆਂ ਹੋਇਆਂ ਜਿੱਥੇ ਮਾਨਸਿਕ ਤਣਾਅ ਦੇ ਦੌਰ ਵਿੱਚੋਂ ਗੁਜ਼ਰਨ ਕਾਰਨ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ। ਕਰੋਨਾ ਦੇ ਦੌਰ ਵਿੱਚ ਵੀ ਜਿੱਥੇ ਬਹੁਤ ਸਾਰੇ ਪਰਵਾਰਾਂ ਦੇ ਰੁਜ਼ਗਾਰ ਚਲੇ ਜਾਣ ਕਾਰਨ ਉਹ ਆਰਥਿਕ ਤੌਰ ਤੇ ਕਮਜ਼ੋਰ ਹੋ ਗਏ ਸਨ ਅਤੇ ਉਨ੍ਹਾਂ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਸੀ।

ਜਿੱਥੇ ਅੱਜ ਹਰ ਇਨਸਾਨ ਕਿਸੇ ਨਾ ਕਿਸੇ ਪ੍ਰੇਸ਼ਾਨੀ ਨਾਲ ਜੂਝ ਰਿਹਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਉਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਕਰਨ ਦੀ ਬਜਾਏ ਆਪਣੀ ਜ਼ਿੰਦਗੀ ਨੂੰ ਖ਼ਤਮ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਹੁਣ ਪੰਜਾਬ ਵਿੱਚ ਇੱਥੇ ਨਹਿਰ ਵਿੱਚ ਕਾਰ ਡਿੱਗ ਗਈ ਹੈ ਜਿੱਥੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਰੂਪਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਰੂਪਨਗਰ ਚੰਡੀਗੜ੍ਹ ਮਾਰਗ ਦੇ ਹੇਠਾਂ ਲਗਦੀ ਇਕ ਭਾਖੜਾ ਨਹਿਰ ਦੇ ਵਿੱਚ ਇੱਕ ਕਾਰ ਡਿਗਣ ਦੀ ਘਟਨਾ ਤੋਂ ਬਾਅਦ ਹੀ ਗੋਤਾਖੋਰਾਂ ਵੱਲੋਂ ਉਸ ਕਾਰ ਚਾਲਕ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ।

ਪਰ ਉਸ ਵੱਲੋਂ ਗੱਡੀ ਦਾ ਸ਼ੀਸ਼ਾ ਹੀ ਨਹੀਂ ਖੋਲ੍ਹਿਆ ਗਿਆ। ਇਸ ਘਟਨਾ ਤੇ ਮੌਕੇ ਦੇ ਗਵਾਹ ਗੋਤਾਖੋਰ ਸੁਰੇਸ਼ ਕੁਮਾਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਦੋਂ ਉਹ ਸਵੇਰੇ 9 ਵਜੇ ਦੇ ਕਰੀਬ ਨਜ਼ਦੀਕੀ ਘੁੰਮ ਰਿਹਾ ਸੀ। ਉਸ ਸਮੇਂ ਤੇਜ਼ ਰਫਤਾਰ ਕਾਰ ਵੱਲੋਂ ਉਸ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਜਿਥੇ ਉਸ ਵੱਲੋਂ ਆਪਣਾ ਬਚਾਅ ਕੀਤਾ ਗਿਆ।

ਉੱਥੇ ਹੀ ਇਹ ਕਾਰ ਤੇਜ਼ੀ ਨਾਲ ਅੱਗੇ ਜਾ ਕੇ ਕੱਚੀ ਪਗਡੰਡੀ ਤੇ ਜਾਂਦੇ ਹੋਏ ਕਾਰ ਚਾਲਕ ਵੱਲੋਂ ਨਹਿਰ ਵਿਚ ਸੁੱਟ ਦਿੱਤੀ ਗਈ। ਦੱਸਿਆ ਗਿਆ ਹੈ ਕਿ ਇਸ ਵਿੱਚ ਇੱਕ ਕਾਰ ਚਾਲਕ ਸਵਾਰ ਸੀ ਇਸ ਘਟਨਾ ਦੀ ਜਿੱਥੇ ਵੀਡੀਓ ਗੋਤਾਖੋਰਾਂ ਵੱਲੋਂ ਬਣਾਈ ਗਈ ਹੈ ਉਥੇ ਹੀ ਪੁਲਿਸ ਨੂੰ ਵੀ ਤੁਰੰਤ ਇਸ ਬਾਰੇ ਸੂਚਿਤ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਕਾਰ ਮੁਹਾਲੀ ਜ਼ਿਲੇ ਦੀ ਦੱਸੀ ਜਾ ਰਹੀ ਹੈ। ਕਾਰ ਤੇ ਟੱਬਰ ਤੋਂ ਪਹਿਲਾਂ ਜਿੱਥੇ ਗੋਤਾਖੋਰਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਉਥੇ ਹੀ ਹੁਣ ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।