ਪੰਜਾਬ ਚ ਇਥੇ ਨਹਿਰ ਚੋਂ ਮਿਲੀ ਗਲੀ ਸੜੀ ਲਾਸ਼, ਇਲਾਕੇ ਚ ਫੈਲੀ ਸਨਸਨੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਵਾਪਰਨ ਵਾਲੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਜਿਥੇ ਬਹੁਤ ਸਾਰੇ ਲੋਕਾਂ ਦੀ ਜਾਨ ਭਿਆਨਕ ਬਿਮਾਰੀਆਂ ਅਤੇ ਸੜਕ ਹਾਦਸਿਆ ਦੀ ਚਪੇਟ ਵਿੱਚ ਆਉਣ ਕਾਰਨ ਜਾ ਰਹੀ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਵੀ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਅਤੇ ਕੁਝ ਲੋਕ ਆਪਣੇ ਘਰ ਤੋਂ ਬਾਹਰ ਭਿਆਨਕ ਹਾਦਸਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ, ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦਾ ਪਤਾ ਵੀ ਕੁਝ ਦਿਨ ਬਾਅਦ ਲੱਗਦਾ ਹੈ ਜਿਥੇ ਮ੍ਰਿਤਕ ਵਿਅਕਤੀ ਦੀ ਲਾਸ਼ ਵੀ ਪੂਰੀ ਤਰਾਂ ਖਰਾਬ ਹੋ ਜਾਂਦੀ ਹੈ ਅਤੇ ਉਸ ਦੀ ਪਹਿਚਾਣ ਕਰਨੀ ਵੀ ਮੁਸ਼ਕਿਲ ਹੋ ਜਾਂਦੀ ਹੈ। ਹੁਣ ਪੰਜਾਬ ਚ ਇਥੇ ਨਹਿਰ ਚੋਂ ਮਿਲੀ ਗਲੀ ਸੜੀ ਲਾਸ਼, ਇਲਾਕੇ ਚ ਫੈਲੀ ਸਨਸਨੀ ,ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਖਾਲੜਾ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਖਾਲੜਾ ਦੀ ਨਹਿਰ ਵਿਚ ਗਲੀ-ਸੜੀ ਅਣਪਛਾਤੀ ਲਾਸ਼ ਦੇ ਪ੍ਰਾਪਤ ਹੋਣ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਸੰਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਖਾਲੜਾ ਆਪਣੇ ਖੇਤਾਂ ਨੂੰ ਜਾ ਰਹੇ ਸੀ। ਇਸ ਮੌਕੇ ਉਨ੍ਹਾਂ ਵੱਲੋਂ ਰਸਤੇ ਵਿਚ ਬੀ.ਡੀ.ਸੀ. ਨਹਿਰ ਦੇ ਨਵੇਂ ਬਣ ਰਹੇ ਪੁਲ ਹੇਠ ਇਕ ਅਣਪਛਾਤੀ ਲਾਸ਼ ਪਈ ਹੋਈ ਵੇਖੀ ਗਈ ਜਿਸ ਦੀ ਸੂਚਨਾ ਤੁਰੰਤ ਹੀ ਉਨ੍ਹਾਂ ਵਲੋਂ ਏ.ਐੱਸ.ਆਈ ਸਰਬਜੀਤ ਸਿੰਘ ਨੂੰ ਦਿੱਤੀ ਗਈ।

ਇਸ ਦੀ ਸੂਚਨਾ ਮਿਲਦੇ ਹੀ ਥਾਣਾ ਖਾਲੜਾ ਦੀ ਪੁਲਸ ਡਿਫੈਂਸ ਨਹਿਰ ਕੋਲ ਪਹੁੰਚੀ ਅਤੇ ਇਸ ਅਣਪਛਾਤੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਖਾਲੜਾ ਦੇ ਮੁਖੀ ਨਰਿੰਦਰ ਸਿੰਘ ਢੋਟੀ ਅਤੇ ਸਬ ਡਵੀਜ਼ਨ ਭਿੱਖੀਵਿੰਡ ਦੇ ਡੀ.ਐੱਸ.ਪੀ ਤਰਸੇਮ ਮਸੀਹ ਵੀ ਮੌਕੇ ਤੇ ਪਹੁੰਚੇ।

ਇਸ ਦੀ ਜਾਣਕਾਰੀ ਮੀਡੀਆ ਨੂੰ ਡੀ.ਐੱਸ.ਪੀ ਤਰਸੇਮ ਮਸੀਹ ਵਲੋ ਦਿੱਤੀ ਗਈ ਹੈ। ਜਿਨ੍ਹਾਂ ਦੱਸਿਆ ਕਿ ਇਹ ਲਾਸ਼ ਕਈ ਦਿਨ ਪੁਰਾਣੀ ਲੱਗ ਰਹੀ ਹੈ ਅਤੇ ਇਸ ਦੀ ਅਜੇ ਤੱਕ ਕੋਈ ਵੀ ਸ਼ਨਾਖਤ ਨਹੀਂ ਹੋਈ ਹੈ।