ਪੰਜਾਬ ਚ ਇਥੇ ਤਬਾਹ ਹੋਇਆ ਹੱਸਦਾ ਖੇਡਦਾ ਟੱਬਰ , ਪੂਰੇ ਪਰਿਵਾਰ ਨੇ ਕੀਤੀ ਖ਼ੁਦਕੁਸ਼ੀ

ਆਈ ਤਾਜਾ ਵੱਡੀ ਖਬਰ

ਕਹਿੰਦੇ ਹਨ ਜਿਨ੍ਹਾਂ ਪਰਿਵਾਰ ਦੇ ਮੈਂਬਰਾਂ ਵਿੱਚ ਪਿਆਰ ਤੇ ਮੋਹ ਹੋਵੇਗਾ ਉਨੇ ਹੀ ਰਿਸ਼ਤੇ ਮਜਬੂਤ ਹੋਣਗੇ l ਇਸ ਨਾਲ ਪਰਿਵਾਰ ਦੇ ਵਿੱਚ ਖੁਸ਼ਹਾਲੀ ਬਣੀ ਰਹੇਗੀ। ਪਰ ਅੱਜ ਕੱਲ ਪਰਿਵਾਰਾਂ ਵਿੱਚ ਵੱਧ ਰਹੇ ਝਗੜੇ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਅਣਜਾਮ ਦਿੰਦੇ ਹਨ l ਆਏ ਦਿਨ ਹੀ ਅਜਿਹੇ ਮਾਮਲੇ ਮੀਡੀਆ ਦੇ ਵਿੱਚ ਕਾਫੀ ਸੁਰਖੀਆਂ ਬਟੋਰਦੇ ਹਨ, ਹੁਣ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰਾਂ ਵੱਲੋਂ ਇਕੱਠਿਆਂ ਹੀ ਖੁਦਕੁਸ਼ੀ ਕਰ ਲਈ ਗਈ। ਖੁਦਕੁਸ਼ੀ ਦੀ ਵਜਹਾ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ l ਹੱਸਦਾ ਖੇਡਦਾ ਪਰਿਵਾਰ ਤਬਾਹ ਹੋ ਚੁੱਕਿਆ ਹੈ ਤੇ ਪਰਿਵਾਰ ਦੇ ਤਿੰਨ ਜੀਆਂ ਦੇ ਵੱਲੋਂ ਖੁਦਕੁਸ਼ੀ ਕੀਤੀ ਜਾ ਚੁੱਕੀ ਹੈ। ਮਾਮਲਾ ਨਵਾਂ ਸ਼ਹਿਰ ਦੇ ਨਾਲ ਜੁੜਿਆ ਹੋਇਆ ਹੈ। ਜਿੱਥੇ ਪਰਿਵਾਰ ਦੇ ਮੁਖੀ ਦੀ ਸ਼ਰਾਬ ਦੀ ਆਦਤ ਕਾਰਨ ਇਹ ਵੱਡੀ ਵਾਰਦਾਤ ਵਾਪਰੀ l

ਇਸ ਪਰਿਵਾਰ ਵਿੱਚ ਪਤੀ-ਪਤਨੀ ‘ਚ ਰੋਜ਼ ਦੀ ਲੜਾਈ ਕਾਰਨ ਹੱਸਦੇ-ਖੇਡਦੇ ਇਕ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ ਖ਼ੁਦਕੁਸ਼ੀ ਕਰ ਲਈ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਿੰਡ ਮੱਲ੍ਹਪੁਰ ਅੜਕਾਂ ‘ਚ ਇਕ ਔਰਤ ਅਤੇ ਉਸ ਦੀ 11ਵੀਂ ਵਿਚ ਪੜ੍ਹਨ ਵਾਲੀ ਧੀ ਨੇ ਸਲਫ਼ਾਸ ਦੀਆਂ ਗੋਲ਼ੀਆਂ ਨਿਗਲ ਲਈਆਂ, ਜਿਨ੍ਹਾਂ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ’ਤੇ ਸਥਿਤ ਇਕ ਨਿੱਜੀ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ।

ਜਿੱਥੇ ਇਲਾਜ ਦੌਰਾਨ ਦੋਵਾਂ ਦੀ ਮੌਤ ਹੋ ਗਈ ਉਧਰ ਹਸਪਤਾਲ ’ਚ ਔਰਤ ਦੇ ਰਿਸ਼ਤੇਦਾਰ ਭਰਾ ਅਮਰਜੀਤ ਨੇ ਦੱਸਿਆ ਕਿ ਉਸ ਦਾ ਜੀਜਾ ਅਵਤਾਰ ਸਿੰਘ ਤਰਖ਼ਾਣ ਦਾ ਕੰਮ ਕਰਦਾ ਹੈ ਅਤੇ ਸ਼ਰਾਬ ਪੀਣ ਦਾ ਆਦੀ ਹੈ, ਜਿਸ ਕਾਰਨ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੁੰਦਾ ਰਹਿੰਦਾ ਸੀ ਤੇ ਪਰਿਵਾਰ ਦੇ ਵਿੱਚ ਤਨਾਅਪੂਰਨ ਮਾਹੌਲ ਬਣਿਆ ਹੋਇਆ ਸੀ। ਉਹਨਾਂ ਨੇ ਦੱਸਿਆ ਕਿ ਅੱਜ ਸੋਨੀਆ ਨੇ ਆਪਣੀ ਛੋਟੀ ਕੁੜੀ ਨੂੰ ਸਕੂਲ ਭੇਜ ਦਿੱਤਾ ਜਦਕਿ ਵੱਡੀ ਕੁੜੀ ਨੇ ਅਜੇ ਸਕੂਲ ਜਾਣਾ ਸੀ ਕਿ ਉਸ ਦਾ ਜੀਜਾ ਉਸ ਦੀ ਭੈਣ ਨਾਲ ਲੜਨ ਲੱਗ ਪਿਆ।

ਜਿਸ ਤੋਂ ਦੁਖੀ ਹੋ ਕੇ ਮਾਵਾਂ ਧੀਆਂ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ l ਜਦੋਂ ਇਸ ਬਾਰੇ ਅਵਤਾਰ ਸਿੰਘ ਨੂੰ ਪਤਾ ਚੱਲਿਆ ਤਾਂ ਉਸ ਵੱਲੋਂ ਵੀ ਖੌਫਨਾਕ ਕਦਮ ਚੁੱਕਦਿਆਂ ਹੋਇਆ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ। ਉਧਰ ਘਟਨਾ ਤੋਂ ਬਾਅਦ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਦੀਆਂ ਟੀਮਾਂ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਟਮ ਦੇ ਲਈ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਸਬੰਧੀ ਕਾਰਵਾਈ ਆਰੰਭ ਕਰਵਾ ਦਿੱਤੀ ਹੈ।