ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਖੁਸ਼ੀ ਦੇ ਮੌਕੇ ਤੇ ਇਕ ਦੂਜੇ ਨਾਲ ਅਜਿਹੀਆਂ ਖੁਸ਼ੀਆਂ ਨੂੰ ਸਾਂਝੇ ਕੀਤਾ ਜਾਂਦਾ ਹੈ ਅਤੇ ਅਜਿਹੇ ਦਿਨ ਤਿਉਹਾਰਾਂ ਨੂੰ ਮਿਲ ਕੇ ਮਨਾਇਆ ਜਾਦਾ ਹੈ। ਲੋਕਾਂ ਨੂੰ ਜਿੱਥੇ ਤਿਉਹਾਰ ਦੇ ਮੌਕੇ ਤੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਕੁੱਝ ਲੋਕਾਂ ਵੱਲੋਂ ਕਈ ਅਜਿਹੇ ਰਿਕਾਰਡ ਵੀ ਪੈਦਾ ਕੀਤੇ ਜਾਂਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆਂ ਵੀ ਨਹੀਂ ਗਿਆ ਹੁੰਦਾ। ਬਹੁਤ ਸਾਰੇ ਲੋਕਾਂ ਵੱਲੋਂ ਕੁਝ ਵੱਖਰਾ ਕਰਨ ਦੀ ਚਾਹਤ ਵਿੱਚ ਅਜਿਹਾ ਰਿਕਾਰਡ ਬਣਾ ਲਿਆ ਜਾਂਦਾ ਹੈ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ।
ਦੀਵਾਲੀ ਦੇ ਮੌਕੇ ਉਪਰ ਜਿੱਥੇ ਸਾਰੇ ਲੋਕਾਂ ਵੱਲੋਂ ਆਪਣੇ ਘਰ ਵਿੱਚ ਦੀਵਾਲੀ ਮੌਕੇ ਦੀਵੇ ਜਗਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ ਤਾਂ ਜੋ ਖੁਸ਼ੀਆਂ ਖੇੜੇ ਘਰ ਵਿੱਚ ਵਸੇ ਰਹਿਣ। ਹੁਣ ਇੱਥੇ ਪੰਜਾਬ ਵਿੱਚ ਦੁਨੀਆਂ ਦਾ ਸਭ ਤੋਂ ਵੱਡਾ ਦੀਵਾ ਬਣਾਇਆ ਗਿਆ ਹੈ। ਜਿੱਥੇ ਅਜਿਹਾ ਕਰਕੇ ਵਰਲਡ ਰਿਕਾਰਡ ਵੀ ਬਣਾਇਆ ਗਿਆ ਹੈ ਜਿਸ ਦੀ ਚਰਚਾ ਸਭ ਪਾਸੇ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਲੈਫ਼ਟੀਨੈਂਟ ਜਰਨਲ ਸੇਵਾਮੁਕਤ ਮੋਹਾਲੀ ਦੇ ਵਿੱਚ ਰਹਿ ਰਹੇ ਹਨ ਉਥੇ ਹੀ ਦੱਸ ਦਈਏ ਪੀ ਵੀ ਐੱਸ ਐਮ ਬਲੂ ਅਜਿਹਾ ਵੱਡਾ ਦੀਵਾ ਜਗਾਇਆ ਗਿਆ ਹੈ ਜਿਸ ਕਾਰਨ ਉਨ੍ਹਾਂ ਵੱਲੋਂ ਇਕ ਰਿਕਾਰਡ ਵੀ ਪੈਦਾ ਕਰ ਲਿਆ ਗਿਆ ਹੈ।
ਇਸ ਦੀਵੇ ਨੂੰ ਜਗਾਉਣ ਲਈ ਜਿਥੇ ਸਰੋ ਦੇ ਤੇਲ ਦੀ 3560 ਲੀਟਰ ਦੀ ਵਰਤੋਂ ਕੀਤੀ ਗਈ ਹੈ। ਉਥੇ ਹੀ ਇਸ ਦੀਵੇ ਨੂੰ ਇੱਕ ਹਜ਼ਾਰ ਕਿਲੋਗ੍ਰਾਮ ਸਟੇਨਲੈਸ ਸਟੀਲ ਦੇ ਨਾਲ ਬਣਾਇਆ ਗਿਆ ਹੈ। ਦੁਨੀਆਂ ਨੂੰ ਸ਼ਾਂਤੀ ਦਾ ਸੰਦੇਸ਼ ਦੇਣ ਵਾਸਤੇ ਜਿਥੇ ਇਸ ਵਿਅਕਤੀ ਵੱਲੋਂ ਇਹ ਦੀਵਾ ਦੀਵਾਲੀ ਦੇ ਮੌਕੇ ਤੇ ਸੈਕਟਰ-88 ਦੇ ਵਿੱਚ ਹੀਰੋ ਹੋਮ ਸੁਸਾਇਟੀ ਵਿੱਚ ਇਹ ਦੀਵਾ ਦੀਵਾਲੀ ਦੇ ਮੌਕੇ ਤੇ ਜਗਾਇਆ ਗਿਆ ਹੈ ਉਥੇ ਇਸ ਸਮਾਗਮ ਵਿੱਚ ਬਹੁਤ ਸਾਰੀਆਂ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ ਹੈ।
ਜਿੱਥੇ ਦੀਵਾਲੀ ਦੇ ਮੌਕੇ ਤੇ ਅਖੰਡ ਜੋਤ ਜਗਾ ਕੇ ਸਾਰੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ ਉਥੇ ਹੀ ਦੁਨੀਆ ਵਿੱਚ ਸ਼ਾਂਤੀ ਫੈਲਾਉਣ ਵਾਸਤੇ ਵੀ ਅਰਦਾਸ ਕੀਤੀ ਗਈ ਹੈ। ਦੱਸ ਦਈਏ ਕਿ ਇਸ ਦੀਵੇ ਦਾ ਵਿਆਸ 3.37 ਮੀਟਰ ਹੈ । ਇਸ ਦੀਵੇ ਦਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।
Previous Postਕਰਲੋ ਜੇਬ ਢਿਲੀ ਕਰਨ ਦੀ ਤਿਆਰੀ, ਨਿੱਤ ਵਰਤੋਂ ਦੀ ਆ ਚੀਜ ਹੋਈ ਏਨੀ ਮਹਿੰਗੀ
Next Postਪੰਜਾਬ: ਦੀਵਾਲੀ ਦਾ ਸਮਾਨ ਲੈਣ ਜਾ ਰਹੇ ਮਾਂ ਪੁੱਤ ਨਾਲ ਵਾਪਰਿਆ ਦਰਦਨਾਕ ਹਾਦਸਾ, ਮਾਂ ਦੀ ਹੋਈ ਮੌਤ