ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਹਰ ਇਨਸਾਨ ਵੱਲੋਂ ਆਪਣੇ ਘਰ ਵਿਚ ਰੋਜ਼ੀ ਰੋਟੀ ਨੂੰ ਚਲਾਉਣ ਵਾਸਤੇ ਵੱਖ-ਵੱਖ ਕੰਮਕਾਰ ਕੀਤੇ ਜਾਂਦੇ ਹਨ। ਕਰੋਨਾ ਦੇ ਦੌਰ ਵਿੱਚ ਜਿੱਥੇ ਪਹਿਲਾਂ ਹੀ ਬਹੁਤ ਸਾਰੇ ਲੋਕਾਂ ਦੇ ਕੰਮ ਕਾਜ ਠੱਪ ਹੋ ਗਿਆ ਸਨ ਅਤੇ ਲੋਕਾਂ ਲਈ ਆਪਣੇ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਿਲ ਹੋ ਗਿਆ ਸੀ। ਇਸ ਦੌਰ ਤੋਂ ਬਾਹਰ ਨਿਕਲਣ ਵਾਸਤੇ ਲੋਕਾਂ ਨੂੰ ਜਿੱਥੇ ਕਈ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਲੋਕਾਂ ਨੂੰ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈ ਰਿਹਾ ਹੈ ਪਰ ਇਹ ਸਮੇਂ ਦੌਰਾਨ ਜਿੱਥੇ ਬਹੁਤ ਸਾਰੇ ਹਾਦਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਅਤੇ ਉਨ੍ਹਾਂ ਨੂੰ ਭਾਰੀ ਜਾਨੀ-ਮਾਲੀ ਨੁਕਸਾਨ ਵੀ ਸਹਿਣ ਕਰਨਾ ਪੈ ਜਾਂਦਾ ਹੈ ਜਿੱਥੇ ਕਿ ਹਾਦਸੇ ਅਚਾਨਕ ਕੀ ਵਾਪਰ ਜਾਂਦੇ ਹਨ।
ਹੁਣ ਪੰਜਾਬ ਚ ਇਥੇ ਛੱਪੜ ਵਿੱਚ ਕਰੰਟ ਲੱਗਣ ਕਾਰਨ 5 ਮੱਝਾਂ ਅਤੇ ਇੱਕ ਗਾਂ ਦੀ ਮੌਤ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗੜ੍ਹਸ਼ੰਕਰ ਅਧੀਨ ਆਉਣ ਵਾਲੇ ਪਿੰਡ ਚੱਕ ਗੁਰੂ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਛੱਪੜ ਦੇ ਵਿਚ ਨਹਾਉਣ ਲਈ ਗਏ 6 ਪਸ਼ੂਆਂ ਦੀ ਮੌਤ ਹੋ ਗਈ।
ਇਸ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਸਦਰਦੀਨ ਪੁੱਤਰ ਵੀਰੂ ਵਾਸੀ ਸਮੁੰਦੜਾ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਉਨ੍ਹਾਂ ਵੱਲੋਂ ਪਸ਼ੂ ਪਾਲਣ ਦਾ ਕੰਮ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਵੱਲੋਂ ਇਸ ਕੰਮ ਦੇ ਚਲਦਿਆਂ ਹੋਇਆਂ ਹੀ ਪਸ਼ੂ ਰੱਖੇ ਹੋਏ ਹਨ। ਜਿਨ੍ਹਾਂ ਵਿੱਚ ਸਾਰੇ ਪਸ਼ੂ ਦੁੱਧ ਦੇਣ ਵਾਲੇ ਹਨ। ਅੱਜ ਦਿਨ ਦੇ ਸਮੇਂ ਜਿੱਥੇ ਉਨ੍ਹਾਂ ਦੀ ਬੇਟੀ ਤੇ ਬੇਟਾ ਕੁਝ ਪਸ਼ੂਆਂ ਨੂੰ ਚਰਾਉਣ ਲਈ ਲੈ ਕੇ ਗਏ ਸਨ।
ਉਸ ਸਮੇਂ ਉਨ੍ਹਾਂ ਦੇ ਪਸ਼ੂ ਪਿੰਡ ਚੱਕ ਗੁਰੂ ਦੇ ਛੱਪੜ ਵਿੱਚ ਪਾਣੀ ਚ ਕਰੰਟ ਆਉਣ ਕਾਰਨ ਇਸ ਘਟਨਾ ਦਾ ਸ਼ਿਕਾਰ ਹੋ ਗਏ। ਜਿਨ੍ਹਾਂ ਵਿੱਚ 5 ਗਾਵਾਂ ਅਤੇ 1 ਮੱਝ ਸ਼ਾਮਲ ਸੀ ਜੋ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਵਿਚ ਚਲੇ ਗਏ। ਜਦ ਕਿ ਬਾਕੀ ਪਸ਼ੂ ਸੁਰੱਖਿਅਤ ਹਨ। ਦੱਸਿਆ ਗਿਆ ਹੈ ਕਿ ਇਹ ਹਾਦਸਾ ਛੱਪੜ ਦੇ ਕੰਢੇ ਤੇ ਲੱਗੇ ਹੋਏ ਟਰਾਂਸਫਾਰਮ ਦੀ ਇਕ ਤਾਰ ਦੇ ਕਾਰਨ ਵਾਪਰਿਆ ਹੈ ਜੋ ਟੁੱਟ ਕੇ ਪਾਣੀ ਵਿੱਚ ਡਿੱਗੀ ਹੋਈ ਸੀ।
Previous Postਸੰਯੁਕਤ ਕਿਸਾਨ ਮੋਰਚੇ ਵਲੋਂ 24 ਜੂਨ ਨੂੰ ਅਗਨੀਪਥ ਸਕੀਮ ਖਿਲਾਫ ਪ੍ਰਦਰਸ਼ਨ ਕਰਨ ਦਾ ਕੀਤਾ ਐਲਾਨ
Next Postਪਤਨੀ ਦੀ ਮੌਤ ਦੇ 10 ਮਿੰਟ ਬਾਅਦ ਹੀ ਪਤੀ ਨੇ ਵੀ ਤੋੜਿਆ ਦਮ – ਇਕੱਠਿਆਂ ਉਠੀ ਅਰਥੀ