ਪੰਜਾਬ ਚ ਇਥੇ ਚਿੱਟੇ ਦਿਨੀਂ ਲੁਟੇਰਿਆਂ ਨੇ ਲੜਕੀ ਨੂੰ ਬੰਧਕ ਬਣਾ ਕੀਤੀ ਵੱਡੀ ਲੁੱਟ, ਇਲਾਕੇ ਚ ਪਿਆ ਸਹਿਮ, ਘਟਨਾ ਹੋਈ CCTV ਚ ਕੈਦ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਜਿਥੇ ਲਗਾਤਾਰ ਵੀ ਵਾਪਰਨ ਵਾਲੀਆਂ ਲੁੱਟ-ਖੋਹ ਚੋਰੀ ਠੱਗੀ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਉਥੇ ਹੀ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਚੌਕਸੀ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ,ਜਿਸ ਨਾਲ ਅਜਿਹੀਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੇ ਅਨਸਰਾਂ ਨੂੰ ਰੋਕਣ ਵਾਸਤੇ ਕਈ ਨਿਯਮ ਵੀ ਲਾਗੂ ਕੀਤੇ ਜਾਂਦੇ ਹਨ ਉਥੇ ਹੀ ਅਜਿਹੇ ਗੈਰ ਸਮਾਜਕ ਅਨਸਰਾਂ ਵੱਲੋਂ ਅਜਿਹੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਸਤੇ ਨਵੇਂ ਨਵੇਂ ਰਸਤੇ ਵੀ ਅਪਣਾਏ ਜਾਂਦੇ ਹਨ ਜਿਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਪੰਜਾਬ ਵਿੱਚ ਇਥੇ ਚਿੱਟੇ ਦਿਨ ਹੀ ਲੁਟੇਰਿਆਂ ਵੱਲੋਂ ਲੜਕੀ ਨੂੰ ਬੰਧਕ ਬਣਾ ਕੇ ਇਸ ਬਹੁਤ ਵੱਡੀ ਲੁੱਟ ਨੂੰ ਅੰਜ਼ਾਮ ਦਿੱਤਾ ਗਿਆ ਹੈ ਜਿੱਥੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਾਛੀਵਾੜਾ ਸਾਹਿਬ ਦੇ ਨੀਵੇਂ ਬਾਜ਼ਾਰ ਤੋਂ ਸਾਹਮਣੇ ਆਇਆ ਹੈ। ਜਿੱਥੇ ਦੋ ਲੁਟੇਰਿਆਂ ਵੱਲੋਂ ਏ ਟੀ ਐਮ ਦੀ ਕੈਬਨ ਤੇ ਕੰਮ ਕਰ ਰਹੀ ਕੁੜੀ ਨੂੰ ਬੰਧਕ ਬਣਾ ਕੇ ਏਟੀਐਮ ਤੋਂ 42,500 ਰੁਪਏ ਲੁੱਟ ਲਏ ਗਏ ਹਨ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲੜਕੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਦੋ ਨਕਾਬਪੋਸ਼ ਨੌਜਵਾਨਾਂ ਏਟੀਐਮ ਮਸ਼ੀਨ ਦੇ ਅੰਦਰ ਆਏ ਸਨ। ਜਿਨ੍ਹਾਂ ਵੱਲੋਂ ਬਾਰ-ਬਾਰ ਪੈਸੇ ਕਢਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਤੋਂ ਬਾਅਦ ਆਖਿਆ ਗਿਆ ਕਿ ਮਸ਼ੀਨ ਵਿਚੋਂ ਪੈਸੇ ਨਹੀਂ ਨਿਕਲ ਰਹੇ, ਜਿਨ੍ਹਾਂ ਵੱਲੋਂ ਲੜਕੀ ਨੂੰ ਇਸ ਮਸ਼ੀਨ ਨੂੰ ਚੈੱਕ ਕਰਨ ਵਾਸਤੇ ਆਖਿਆ ਗਿਆ।

ਜਦੋਂ ਲੜਕੀ ਕੈਬਿਨ ਵਿਚ ਆਪਣਾ ਦਰਵਾਜਾ ਖੋਲ੍ਹ ਕੇ ਬਾਹਰ ਆਉਣ ਲੱਗੀ ਤਾਂ ਇਹਨਾਂ ਵੱਲੋਂ ਲੜਕੀ ਨੂੰ ਫਰਸ਼ ਤੇ ਸੁੱਟ ਲਿਆ ਗਿਆ ਅਤੇ ਉਸ ਦੇ ਗਲ਼ ਨੂੰ ਚੁੰਨੀ ਨਾਲ ਕੁੱਟ ਕੇ ਬੰਧਕ ਬਣਾਇਆ ਗਿਆ ਅਤੇ ਤਲਾਸ਼ੀ ਲੈਣ ਤੋਂ ਬਾਅਦ ਕੈਸ਼ ਕਾਉਂਟਰ ਵਿੱਚੋਂ 42 ਹਜ਼ਾਰ 500 ਰੁਪਏ ਲੁੱਟ ਲਏ ਗਏ, ਉਥੇ ਹੀ ਲੁਟੇਰਿਆਂ ਵੱਲੋਂ ਜਿਥੇ ਲੜਕੀ ਦਾ ਪਰਸ ਅਤੇ ਮੋਬਾਇਲ ਫੋਨ ਵੀ ਖੋਹ ਲ੍ਹਿਆ ਗਿਆ ਉਥੇ ਹੀ ਲੜਕੀ ਦੇ ਉਥੇ ਕੰਮ ਕਰਦੇ ਭਰਾ ਦੀਪਕ ਵੱਲੋਂ ਇਨ੍ਹਾਂ ਲੁਟੇਰਿਆਂ ਦੇ ਨਾਲ ਹੱਥੋਪਾਈ ਵੀ ਕੀਤੀ ਗਈ।

ਅਤੇ ਇਨ੍ਹਾਂ ਦੇ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਦੋਨੋ ਉਨ੍ਹਾਂ ਨੂੰ ਧੱਕੇ ਦਿੰਦੇ ਹੋਏ ਘਟਨਾ ਸਥਾਨ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਹੈ ਅਤੇ ਪੁਲੀਸ ਵੱਲੋਂ ਸੀਸੀਟੀਵੀ ਕੈਮਰਿਆਂ ਦੇ ਅਧਾਰ ਤੇ ਲੁਟੇਰਿਆਂ ਦਾ ਪਤਾ ਲਗਾਇਆ ਜਾ ਰਿਹਾ ਹੈ।