ਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਵਿਚ 3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ, ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਗਰਮੀ ਦੇ ਮੌਸਮ ਵਿੱਚ ਜਿੱਥੇ ਬਹੁਤ ਸਾਰੇ ਹਾਦਸੇ ਵਾਪਰਨ ਦੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ ਜਿਥੇ ਕਈ ਲੋਕ ਵੱਖ-ਵੱਖ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬ ਵਿੱਚ ਮੌਸਮ ਵਿਭਾਗ ਵੱਲੋਂ ਮੌਸਮ ਵਿੱਚ ਤਬਦੀਲੀ ਆਉਣ ਦੀਆਂ ਖਬਰਾਂ ਦਿੱਤੀਆਂ ਜਾ ਰਹੀਆਂ ਹਨ ਉਥੇ ਹੀ ਇਸ ਭਿਆਨਕ ਗਰਮੀ ਤੋਂ ਬਚਣ ਵਾਸਤੇ ਵੀ ਲੋਕਾਂ ਵੱਲੋਂ ਵੱਖ ਵੱਖ ਰਸਤੇ ਅਪਣਾਏ ਜਾ ਰਹੇ ਹਨ। ਜਿੱਥੇ ਅੱਜ ਗਰਮੀ ਤੋਂ ਬਚਣ ਲਈ ਨਹਿਰ ਵਿੱਚ ਨਹਾਉਣ ਵਾਲਿਆਂ ਬੱਚਿਆਂ ਚੋਂ 2 ਬੱਚਿਆਂ ਦੀ ਖਬਰ ਸਾਹਮਣੇ ਆਈ ਸੀ। ਉਸ ਸਮੇਂ ਤਿੰਨ ਬੱਚਿਆਂ ਨੂੰ ਬਚਾ ਲਿਆ ਗਿਆ ਸੀ। ਗਰਮੀ ਤੋਂ ਰਾਹਤ ਪਾਉਣ ਲਈ ਲੋਕਾਂ ਵੱਲੋਂ ਜਿੱਥੇ ਨਹਿਰਾਂ ,ਸੂਇਆਂ ਅਤੇ ਦਰਿਆਵਾਂ ਵਿਚ ਨਹਾਉਣ ਦੀ ਕੋਸ਼ਿਸ਼ ਕਰਦਿਆਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਉਥੇ ਹੀ ਧਾਰਮਿਕ ਸਥਾਨਾਂ ਤੇ ਵੀ ਅਜਿਹੇ ਹਾਦਸੇ ਹੋਣ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਵਿੱਚ ਇਥੇ ਗੁਰਦਵਾਰਾ ਸਾਹਿਬ ਵਿਚ 3 ਬੱਚਿਆਂ ਦੀ ਸਰੋਵਰ ਚ ਡੁੱਬਣ ਕਾਰਨ ਹੋਈ ਮੌਤ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ ਜਿੱਥੇ ਤਿੰਨ ਬੱਚਿਆਂ ਦੇ ਇੱਕ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਹ ਘਟਨਾ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਵਿਚ ਵਾਪਰੀ ਹੈ ਜਿਥੇ ਪੰਜ ਬੱਚੇ ਇਸ਼ਨਾਨ ਕਰਨ ਲਈ ਗਏ ਸਨ।

ਜਿਨ੍ਹਾਂ ਵਿੱਚ ਤਿੰਨ ਬੱਚੇ ਇਸ਼ਨਾਨ ਕਰਦੇ ਹੋਏ ਡੁੱਬ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਅੱਜ 29 ਜੂਨ ਨੂੰ ਪਿੰਡ ਪੀਰ ਮੁਹੰਮਦ ਦੇ ਗੁਰਦੁਆਰਾ ਸਾਹਿਬ ਦੇ ਸਰੋਵਰ ਜਿੱਥੇ ਇਸ਼ਨਾਨ ਕਰਨ ਗਏ ਸਮੇਂ ਬੱਚਿਆਂ ਨਾਲ ਇਹ ਹਾਦਸਾ ਵਾਪਰਿਆ ਹੈ ਉਥੇ ਹੀ ਮਰਨ ਵਾਲੇ ਬੱਚਿਆਂ ਦੇ ਵਿੱਚ ਤਿੰਨੋਂ ਬੱਚੇ ਇਕ ਹੀ ਪਰਿਵਾਰ ਦੇ ਦਸੇ ਜਾ ਰਹੇ ਹਨ।

ਇਨ੍ਹਾਂ ਮ੍ਰਿਤਕਾਂ ਦੇ ਵਿਚ ਜਿੱਥੇ ਇੱਕ ਲੜਕਾ ਅਤੇ ਦੋ ਲੜਕੀਆਂ ਸ਼ਾਮਲ ਸਨ ,ਇਹ ਸਾਰੇ ਰਿਸ਼ਤੇਦਾਰੀ ਵਿੱਚ ਭੈਣ-ਭਰਾ ਲਗਦੇ ਸਨ। ਇਸ ਘਟਨਾ ਦੀ ਖਬਰ ਮਿਲਦੇ ਹੀ ਜਿੱਥੇ ਬੱਚਿਆਂ ਦੇ ਪਰਿਵਾਰਾਂ ਅਤੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।