ਆਈ ਤਾਜਾ ਵੱਡੀ ਖਬਰ
ਅੱਜਕਲ ਦੇ ਸਮੇਂ ਵਿੱਚ ਬਿਜਲੀ ਇੱਕ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ । ਬਿਜਲੀ ਤੋਂ ਬਿਨਾਂ ਜ਼ਿੰਦਗੀ ਅਸੰਭਵ ਜਿਹੀ ਜਾਪਦੀ ਹੈ । ਜਦੋਂ ਬਿਜਲੀ ਬੰਦ ਹੋ ਜਾਂਦੀ ਹੈ ਤਾਂ , ਕਈ ਵਾਰ ਅਜਿਹੇ ਕੰਮ ਠੱਪ ਹੋ ਜਾਂਦੇ ਹਨ, ਜਿਸ ਨਾਲ ਆਮ ਜ਼ਿੰਦਗੀ ਦੇ ਨਾਲ ਨਾਲ ਕਾਰੋਬਾਰ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ , ਜਿੱਥੇ ਪੰਜਾਬ ਦੇ ਵਿੱਚ ਇੱਕ ਨਵੀਂ ਮੁਸੀਬਤ ਖੜੀ ਹੋ ਚੁੱਕੀ ਹੈ, ਕਿਉਂਕਿ ਸੱਤ ਦਿਨਾਂ ਦੇ ਲਈ ਹੁਣ ਬਿਜਲੀ ਬੰਦ ਹੋਣ ਜਾ ਰਹੀ ਹੈ। ਦਸਦਿਆਂ ਕਿ ਤਾਜਪੁਰ ਰੋਡ ਬਿਜਲੀ ਘਰ ਵਿਚ ਭਿਆਨਕ ਅੱਗ ਲੱਗੀ । ਪੂਰੇ 14 ਘੰਟੇ ਬਾਅਦ ਵੀ ਟ੍ਰਾਂਸਫ਼ਾਰਮਰ ਤੋਂ ਅੱਗ ਦੀਆਂ ਚੰਗਿਆੜੀਆਂ ਤੇ ਧੂੰਆਂ ਨਿਕਲ ਰਿਹਾ ,ਜਿਸ ਕਾਰਨ ਲੋਕਾਂ ਵਿੱਚ ਡਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਇਹ ਅੱਗ ਲੱਗੀ । ਜਿਸ ਮਗਰੋਂ ਇਲਾਕੇ ਵਿਚ ਬਲੈਕ ਆਊਟ ਹੋ ਗਿਆ ਸੀ, ਜਿਸ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਰਹਿਣ ਵਾਲੇ ਲੋਕ ਕਾਫੀ ਖੱਜਲ ਖੁਆਰ ਨਜ਼ਰ ਆਏ । ਜਿਸ ਤੋਂ ਬਾਅਦ ਇਸ ਦੀ ਜਾਣਕਾਰੀ ਪਾਵਰ ਕੌਮ ਦੇ ਅਧਿਕਾਰੀਆਂ ਨੂੰ ਦਿੱਤੇ ਗਏ ਜਿਨਾਂ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ । ਉਧਰ ਘਟਨਾ ਦੀ ਸੂਚਨਾ ਮਿਲ ਰਿਹਾ ਸਾਰ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪੁੱਜੇ । ਫ਼ਿਲਾਹਲ ਪਾਵਰਕਾਮ ਵੱਲੋਂ ਆਰਜ਼ੀ ਤੌਰ ‘ਤੇ ਬਿਜਲੀ ਸਪਲਾਈ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪਰ ਬਿਜਲੀ ਸਪਲਾਈ ਆਮ ਵਾਂਗ ਸੁਚਾਰੂ ਹੋਣ ਵਿਚ ਅਜੇ 5 ਤੋਂ 7 ਦਿਨ ਲੱਗ ਸਕਦੇ ਹਨ।
ਇਸ ਦੌਰਾਨ ਪਾਵਰਕਾਮ ਵਿਭਾਗ ਦੀਆਂ ਵੱਖ-ਵੱਖ ਟੀਮਾਂ ਇਲਾਕੇ ਵਿਚ ਬਿਜਲੀ ਦੀ ਸਪਲਾਈ ਨੂੰ ਬਹਾਲ ਕਰਨ ਲਈ ਜੰਗੀ ਪੱਧਰ ‘ਤੇ ਕੰਮ ਕਰ ਰਹੀਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਤੇ ਲੋਕ ਬੇਸਬਰੀ ਨਾਲ ਬਿਜਲੀ ਦੀ ਉਡੀਕ ਕਰ ਰਹੇ ਹਨ। ਇਸ ਪਿੱਛੇ ਦਾ ਕਾਰਨ ਹੈ ਕਿ ਬਹੁਤ ਸਾਰੇ ਲੋਕਾਂ ਦਾ ਇਸ ਨਾਲ ਕਾਰੋਬਾਰ ਵੀ ਜੁੜਿਆ ਹੋਇਆ ਹੈ ਤੇ ਇਸ ਨਾਲ ਆਮ ਜਨ ਜੀਵਨ ਕਾਫੀ ਪ੍ਰਭਾਵਿਤ ਹੋਵੇਗਾ।
Previous Postਵਿਆਹ ਤੋਂ ਚੌਥੇ ਦਿਨ ਹੀ ਲਾੜੀ ਨਾਲ ਹੋਇਆ ਖੌਫਨਾਕ ਕਾਂਡ , ਦੇਖਣ ਵਾਲਿਆਂ ਦੀ ਕੰਬੀ ਰੂਹ
Next Postਪੰਜਾਬ :ਗੀਜ਼ਰ ਦੀ ਗੈਸ ਕਾਰਨ ਮਾਪਿਆਂ ਦੇ ਇਕਲੋਤੇ ਨੌਜਵਾਨ ਦੀ ਹੋਈ ਮੌਤ