ਆਈ ਤਾਜ਼ਾ ਵੱਡੀ ਖਬਰ
ਇਸ ਸਮੇਂ ਪੰਜਾਬ ਵਿੱਚ ਜਿੱਥੇ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਜਾ ਰਹੀ ਹੈ। ਉਥੇ ਹੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਹੁਤ ਸਾਰੇ ਐਲਾਣ ਵੀ ਕੀਤੇ ਗਏ ਸਨ ਕਿ ਉਨ੍ਹਾਂ ਵੱਲੋਂ ਝੋਨੇ ਦੀ ਜਗ੍ਹਾ ਤੇ ਹੋਰ ਫਸਲਾਂ ਨੂੰ ਬੀਜਣ ਨੂੰ ਵੀ ਮੌਕਾ ਦਿੱਤਾ ਜਾਣਾ ਚਾਹੀਦਾ ਹੈ। ਜਿਸ ਨੂੰ ਪਾਣੀ ਦੇ ਪੱਧਰ ਨੂੰ ਵੀ ਧਰਤੀ ਤੇ ਹੋਰ ਹੇਠਾਂ ਹੋਣ ਤੋਂ ਬਚਾਇਆ ਜਾ ਸਕੇ। ਉਥੇ ਹੀ ਮਾਨ ਸਰਕਾਰ ਵੱਲੋਂ ਹੋਰ ਫਸਲਾਂ ਦੇ ਉੱਪਰ ਵਧੀਆ ਕੀਮਤ ਦਿੱਤੇ ਜਾਣ ਦੀ ਗੱਲ ਵੀ ਕੀਤੀ ਸੀ। ਫਿਰ ਵੀ ਕਿਸਾਨਾਂ ਵੱਲੋਂ ਵਧੇਰੇ ਕਰਕੇ ਝੋਨੇ ਦੀ ਫਸਲ ਬੀਜੀ ਜਾ ਰਹੀ ਹੈ।
ਜਿੱਥੇ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕੀਤੇ ਜਾਣ ਦਾ ਆਖਿਆ ਗਿਆ ਸੀ ਜਿਸ ਵਾਸਤੇ ਘੱਟ ਪਾਣੀ ਦੀ ਜ਼ਰੂਰਤ ਪਵੇਗੀ। ਉੱਥੇ ਹੀ ਬਹੁਤ ਸਾਰੇ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਲਗਾਈ ਜਾ ਰਹੀ ਹੈ। ਹੁਣ ਇੱਥੇ ਪੰਜਾਬ ਵਿੱਚ ਕੀਤਾ ਝੋਨੇ ਦੀ ਪਨੀਰੀ ਪੁੱਟਦੇ ਹੋਏ ਮਜਦੂਰ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਈ ਹੈ ਜਿਥੇ ਸੋਗ ਦੀ ਲਹਿਰ ਫੈਲ ਗਈ ਹੈ। top ਜਾਣਕਾਰੀ ਅਨੁਸਾਰ ਇਹ ਘਟਨਾ ਆਲਮਪੁਰ ਪਿੰਡ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਪਿੰਡ ਵਿਚ ਰਹਿਣ ਵਾਲੇ ਬੱਲਮ ਸਿੰਘ ਪੁੱਤਰ ਮਿੱਠੂ ਸਿੰਘ ਦੀ ਅੱਜ ਉਸ ਸਮੇਂ ਮੌਤ ਹੋ ਗਈ ਜਿੱਥੇ ਇਸ ਦੀ ਸਾਲਾ ਨੌਜਵਾਨ ਵੱਲੋਂ ਝੋਨੇ ਦੀ ਪਨੀਰੀ ਘੁੱਟੀ ਜਾ ਰਹੀ ਸੀ।
ਜਦੋਂ ਇਸ ਨੌਜਵਾਨ ਵੱਲੋਂ ਕੰਮ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਅਚਾਨਕ ਹੀ ਇਕ ਸੱਪ ਵੱਲੋਂ ਇਸ ਨੂੰ ਡੰਗ ਮਾਰ ਦਿੱਤਾ ਗਿਆ। ਜਿਸ ਕਾਰਨ ਇਸ 30 ਸਾਲਾਂ ਨੌਜਵਾਨ ਦੀ ਮੌਤ ਹੋ ਗਈ ਹੈ। ਇਹ ਨੌਜਵਾਨ ਜਿੱਥੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਭਰਦਾ ਸੀ।
ਉਥੇ ਹੀ ਪਿੰਡ ਵਾਸੀਆਂ ਵੱਲੋਂ ਸਰਕਾਰ ਅੱਗੇ ਇਸ ਮ੍ਰਿਤਕ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਤਨੀ ਅਤੇ ਇਕ ਬੇਟੀ ਅਤੇ ਇਕ ਬੇਟੇ ਨੂੰ ਛੱਡ ਗਿਆ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਹੈ।
Previous Postਪੰਜਾਬ ਚ ਇਥੇ ਔਰਤ ਆਪਣੇ ਪਤੀ ਅਤੇ ਸੋਹਰਿਆਂ ਤੋਂ ਤੰਗ ਆ ਚੜੀ ਟੈਂਕੀ ਤੇ, ਮੰਗ ਰਹੀ ਇਨਸਾਫ਼
Next Postਚੰਡੀਗੜ ਤੋਂ ਬਾਅਦ ਹੁਣ ਪੰਜਾਬ ਚ ਇਥੇ 12 ਸਾਲਾਂ ਬੱਚੇ ਦੀ ਦਰਖਤ ਦੇ ਹੇਠਾਂ ਆਉਣ ਕਾਰਨ ਹੋਈ ਮੌਤ