ਆਈ ਤਾਜਾ ਵੱਡੀ ਖਬਰ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਾੜੀ ਕਾਨੂੰਨ ਦੇਸ਼ ਦੇ ਕਿਸਾਨਾਂ ਵਿਚ ਰੋਸ ਲੈਕੇ ਆਏ। ਸਰਕਾਰ ਖ਼ਿਲਾਫ਼ ਨਾਰੇਬਾਜ਼ੀ ਹੋਈ,ਅਤੇ ਵਿਰੌਧ ਪ੍ਰਦਰਸ਼ਨ ਹੋਣੇ ਸ਼ੁਰੂ ਹੋ ਗਏ। ਦਿੱਲੀ ਦੀਆਂ ਸਰਹੱਦਾਂ ਤੇ ਬੈਠੇ ਕਿਸਾਨ ਬਸ ਇੱਕ ਹੀ ਅਪੀਲ ਕਰ ਰਹੇ ਨੇ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇ, ਪਰ ਸਰਕਾਰ ਅਪਣਾ ਰੁੱਖ ਸਾਫ਼ ਕਰ ਚੁੱਕੀ ਹੈ,ਉਹ ਇਹ ਕਾਨੂੰਨ ਰੱਦ ਨਹੀ ਕਰੇਗੀ। ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਜੋ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਹੈ। ਦਰਅਸਲ ਖੇਤੀ ਬਾੜੀ ਕਾਨੂੰਨਾਂ ਨੂੰ ਲੈਕੇ ਰੋਸ ਚ ਆਏ ਇੱਕ ਕਿਸਾਨ ਨੇ ਅਜਿਹਾ ਕੰਮ ਕਰ ਦਿੱਤਾ ਹੈ ਜਿਸ ਨੂੰ ਵੇਖ ਸਭ ਹੈਰਾਨ ਹੋ ਗਏ ਨੇ।
ਸਰਕਾਰ ਦੇ ਰਵਈਏ ਨੂੰ ਦੇਖ ਇੱਕ ਕਿਸਾਨ ਨੇ ਅਜਿਹਾ ਕਰ ਦਿੱਤਾ ਜਿਸਦੀ ਹਰ ਪਾਸੇ ਚਰਚਾ ਹੋ ਰਹੀ ਹੈ। ਸ਼੍ਰੀ ਮੁਕਤਸਰ ਸਾਹਿਬ ਚ ਰਹਿਣ ਵਾਲੇ ਇੱਕ ਕਿਸਾਨ ਨੇ ਖੇਤੀ ਬਾੜੀ ਕਾਨੂੰਨਾਂ ਦੇ ਵਿਰੌਧ ਚ ਆਪਣੀ ਖੜੀ ਫ਼ਸਲ ਵਾਹ ਦਿੱਤੀ ਹੈ। ਕਿਸਾਨ ਦੀ ਫਸਲ ਜੋ ਇੱਕ ਮਹੀਨੇ ਬਾਅਦ ਵੱਢਣ ਲਈ ਤਿਆਰ ਸੀ ਉਸਨੂੰ ਕਿਸਾਨ ਨੇ ਹੁਣੇ ਹੀ ਵਾਹ ਦਿੱਤਾ ਹੈ। ਰੋਸ ਦੇ ਵਜੋਂ ਕਿਸਾਨ ਨੇ ਅਜਿਹਾ ਕੀਤਾ ਹੈ ਕਿਉਂਕਿ ਸਰਕਾਰ ਕਾਨੂੰਨ ਰੱਦ ਨਹੀ ਕਰ ਰਹੀ। ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਪਿੰਡ ਪੱਕੀ ਟਿੱਬੀ ਦੇ ਵਿੱਚ ਰਹਿਣ ਵਾਲੇ ਕਿਸਾਨ ਨੇ ਇਹ ਕੰਮ ਕਿਤਾ ਹੈ, ਉਸ ਵਲੋਂ ਆਪਣੀ ਫਸਲ ਦੀ ਵਾਢੀ ਕਰ ਦਿੱਤੀ ਗਈ ਹੈ।
ਕਿਸਾਨ ਵਲੋਂ ਇਹ ਖੇਤੀਬਾੜੀ ਕਾਨੂੰਨਾਂ ਦੇ ਵਿਰੌਧ ਚ ਕੀਤਾ ਗਿਆ ਹੈ,ਰੋਸ ਵਜੋਂ ਇਹ ਕੰਮ ਕਿਸਾਨ ਨੇ ਕੀਤਾ ਹੈ। ਦਸਣਾ ਬਣਦਾ ਹੈ ਕਿ ਕਿਸਾਨ ਨੇ 6 ਏਕੜ ਫ਼ਸਲ ਵਿੱਚੋਂ 3 ਏਕੜ ਫ਼ਸਲ ਆਪਣੀ ਵਾਹ ਦਿੱਤੀ ਹੈ। ਕਿਸਾਨ ਜੋ ਪਿਛਲੇ ਕਾਫੀ ਮਹੀਨਿਆਂ ਤੋਂ ਕਾਨੂੰਨਾਂ ਦਾ ਵਿਰੌਧ ਕਰ ਰਹੇ ਨੇ ਉਹ ਆਪਣੀਆਂ ਮੰਗਾਂ ਨੂੰ ਲੈਕੇ ਡਟੇ ਹੋਏ ਨੇ। 26 ਨਵੰਬਰ ਨੂੰ ਕਿਸਾਨ ਦਿੱਲੀ ਲਈ ਰਵਾਨਾ ਹੋਏ ਸਨ ਅਤੇ ਉਦੋਂ ਦੇ ਇੱਥੇ ਹੀ ਡਟੇ ਹੋਏ ਨੇ, ਭਾਰੀ ਠੰਡ ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇ ਕਿਸਾਨ ਨੇ ਕਿਹਾ ਕਿ ਉਹ ਆਪਣੇ ਕਿਸਾਨ ਵੀਰਾਂ ਨਾਲ ਖੜੇ ਹੋਏ ਨੇ ਤੇ ਅੱਗੇ ਵੀ ਖੜੇ ਰਹਿਣਗੇ।
ਕਿਸਾਨਾਂ ਦਾ ਸਾਥ ਦਿੱਤਾ ਜਾਵੇਗਾ, ਜਿਵੇਂ ਕਿਸਾਨ ਵੀਰ ਕਹਿਣਗੇ ਉੰਝ ਹੀ ਕੀਤਾ ਜਾਵੇਗਾ। ਇੱਥੇ ਇਹ ਦਸਣਾ ਬਣਦਾ ਹੈ ਕਿ ਰਾਕੇਸ਼ ਟਿਕੈਤ ਨੇ ਕਿਸਾਨ ਵੀਰਾਂ ਨੂੰ ਕਿਹਾ ਸੀ ਕਿ ਉਹ ਇਸ ਸੰਗਰਸ਼ ਚ ਸਾਥ ਦੇਣ ਅਤੇ ਜੇਕਰ ਲੋੜ ਪਈ ਤੇ ਉਹ ਆਪਣੀ ਇੱਕ ਫ਼ਸਲ ਦੀ ਕੁਰਬਾਨੀ ਦੇਣ ਲਈ ਤਿਆਰ ਰਹਿਣ। ਜਿਸ ਤੋਂ ਬਾਅਦ ਇੱਕ ਮਾਮਲਾ ਯੂ ਪੀ ਅਤੇ ਹਰਿਆਣਾ ਤੋਂ ਸਾਹਮਣੇ ਆ ਚੁੱਕਾ ਹੈ ਅਤੇ ਹੁਣ ਇਹ ਪੰਜਾਬ ਤੋਂ ਸਾਹਮਣੇ ਆਇਆ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਖੇਤੀ ਕਨੂੰਨਾਂ ਦੇ ਵਿਰੋਧ ਚ ਅੱਕੇ ਹੋਏ ਇੱਕ ਕਿਸਾਨ ਨੇ ਜੋ ਕਰਤਾ ਸਾਰੇ ਪਾਸੇ ਹੋ ਗਈ ਚਰਚਾ
Previous Postਮਸ਼ਹੂਰ ਅਦਕਾਰਾ ਰਾਖੀ ਸਾਵੰਤ ਲਈ ਆਈ ਇਹ ਵੱਡੀ ਮਾੜੀ ਖਬਰ
Next Postਪੰਜਾਬ ਚ ਇਹਨਾਂ 3 ਸਕੂਲਾਂ ਚ ਹੁਣ ਮਿਲੇ ਕੋਰੋਨਾ ਪੌਜੇਟਿਵ,ਮਾਪੇ ਪਾਏ ਚਿੰਤਾ ਚ – ਆਈ ਤਾਜਾ ਵੱਡੀ ਖਬਰ