ਪੰਜਾਬ ਚ ਇਥੇ ਖੂਹ ਚ ਵਾਪਰਿਆ ਮੌਤ ਦਾ ਤਾਂਡਵ – ਇਲਾਕੇ ਚ ਪਈ ਦਹਿਸ਼ਤ , ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿਚ ਵਾਪਰਨ ਵਾਲੀਆ ਅਪਰਾਧਕ ਘਟਨਾਵਾਂ ਵਿਚ ਲਗਾਤਾਰ ਵਾਧਾ ਹੁੰਦਾ ਦਰਜ ਕੀਤਾ ਜਾ ਰਿਹਾ ਹੈ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਹੋਏ ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ, ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਬਹੁਤ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਕਿਉਂਕਿ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਆਪਸੀ ਰੰਜਿਸ਼ ਦੇ ਚਲਦੇ ਹੋਏ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਵਿੱਚ ਜ਼ਮੀਨ ਜਾਇਦਾਦ ਨੂੰ ਲੈ ਕੇ ਵੀ ਝਗੜੇ ਇਸ ਕਦਰ ਵਧ ਜਾਂਦੇ ਹਨ , ਜਿਸ ਕਾਰਨ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਵਾਪਰ ਜਾਂਦੀਆਂ ਹਨ। ਹੁਣ ਪੰਜਾਬ ਵਿੱਚ ਇੱਕ ਖੂਹ ਵਿੱਚ ਮੌਤ ਦਾ ਤਾਂਡਵ ਹੋਇਆ ਹੈ। ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।

ਜਿਸ ਬਾਰੇ ਉਹ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਨਕੋਦਰ ਦੇ ਅਧੀਨ ਆਉਣ ਵਾਲੇ ਪਿੰਡ ਵੇਂਡਲ਼ ਤੋਂ ਸਾਹਮਣੇ ਆਇਆ ਹੈ। ਜਿਥੇ 30 ਸਾਲਾਂ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੇ ਭਰਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਹਨਾਂ ਦਾ ਪਿੰਡ ਨੂਰਮਹਿਲ ਦੇ ਨਜ਼ਦੀਕ ਉੱਪਰ ਜਗੀਰ ਹੈ। ਉਹ ਤਿੰਨ ਭੈਣ ਭਰਾ ਹਨ ਜਿੱਥੇ ਉਨ੍ਹਾਂ ਦੀ ਵੱਡੀ ਭੈਣ ਦਾ ਵਿਆਹ ਪਿੰਡ ਵੇਂਡਲ਼ ਵਿਖੇ ਕੀਤਾ ਹੋਇਆ ਸੀ। ਉਸ ਦੀ ਭੈਣ ਅਤੇ ਜੀਜੇ ਦਾ ਪਰਿਵਾਰ ਨਾਲ ਜ਼ਮੀਨ ਨੂੰ ਲੈ ਕੇ ਕੁਝ ਝਗੜਾ ਚੱਲ ਰਿਹਾ ਸੀ। ਉਥੇ ਹੀ ਉਸ ਦੀ ਭੈਣ ਦੀ ਸੱਸ ਜੋਗਿੰਦਰ ਕੌਰ ਵੱਲੋ ਪਿਛਲੇ ਦਿਨੀਂ ਖੁਦਕੁਸ਼ੀ ਕਰ ਲਈ ਗਈ ਸੀ।

ਜਿਸ ਦੀ ਹੱਤਿਆ ਦੇ ਦੋਸ਼ ਵਿੱਚ ਉਸ ਦੀ ਭੈਣ ਕਸ਼ਮੀਰ ਕੌਰ, ਜੀਜਾ ਮੰਗਲ ਸਿੰਘ ਉਰਫ ਮੰਗਾ, ਅਤੇ ਉਸ ਦਾ ਛੋਟੇ ਭਰਾ ਮਨਦੀਪ ਸਿੰਘ ਉਰਫ਼ ਨਿੱਕੂ ਦੇ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਸੀ, ਕੇ ਉਨ੍ਹਾਂ ਵੱਲੋਂ ਖੁਦਕੁਸ਼ੀ ਲਈ ਮਜਬੂਰ ਕੀਤਾ ਗਿਆ ਹੈ। ਜਿਸ ਕਾਰਨ ਜੀਜੇ ਦੀਆਂ ਭੈਣਾਂ ਉਨ੍ਹਾਂ ਨਾਲ ਕਾਫੀ ਲੱਗ ਰਹੀਆਂ ਸਨ। ਬੀਤੇ ਦਿਨੀਂ ਜਿੱਥੇ ਜੀਜਾ ਮੰਗਲ ਸਿੰਘ ਦੇ ਨਾਲ ਮਨਦੀਪ ਸਿੰਘ ਖੂਹ ਉਪਰ ਪਸ਼ੂਆਂ ਨੂੰ ਪੱਠੇ ਪਾਉਣ ਲਈ ਗਏ ਹੋਏ ਸਨ। ਜੋ ਪਸ਼ੂਆਂ ਨੂੰ ਪੱਠੇ ਪਾਉਣ ਲਈ ਹਨ੍ਹੇਰੇ ਸਵੇਰੇ ਜਾਂਦੇ ਸਨ। ਜਿੱਥੇ ਪੱਠੇ ਪਾਉਣ ਤੋਂ ਬਾਅਦ ਜੀਜਾ ਆਪਣੇ ਮੋਟਰਸਾਈਕਲ ਉਪਰ ਪੱਠਿਆਂ ਦੀ ਪੰਡ ਲੈ ਕੇ ਵਾਪਸ ਪਰਤ ਆਇਆ ਅਤੇ ਮਨਦੀਪ ਨੂੰ ਵੀ ਮੋਟਰ ਸਾਈਕਲ ਲੈ ਕੇ ਆਉਣ ਲਈ ਆਖਿਆ ਗਿਆ।

ਜਦੋਂ ਰਾਤ 11 ਵਜੇ ਤੱਕ ਮਨਦੀਪ ਵਾਪਸ ਨਾ ਆਇਆ ਤਾਂ ਜੀਜੇ ਵੱਲੋਂ ਕਈ ਵਾਰ ਫੋਨ ਲਗਾਇਆ ਗਿਆ ਪਰ ਉਸ ਵੱਲੋਂ ਉਠਾਇਆ ਨਹੀਂ ਗਿਆ। ਉਥੇ ਹੀ ਰਾਤ ਦੇ ਕਰੀਬ 2 ਵਜੇ ਕਿਸੇ ਵੱਲੋਂ ਭਰਾ ਦੀ ਮੌਤ ਦੀ ਸੂਚਨਾ ਦਿੱਤੀ ਗਈ। ਜਿਨ੍ਹਾਂ ਵੱਲੋਂ ਤੁਰੰਤ ਖੂਹ ਤੇ ਜਾ ਕੇ ਵੇਖਿਆ ਗਿਆ ਤਾਂ ਮਨਦੀਪ ਸਿੰਘ ਦੀ ਲਾਸ਼ ਖੂਹ ਉੱਪਰ ਖੂਨ ਨਾਲ ਲੱਥ ਪੱਥ ਹੋਈ ਪਈ ਸੀ। ਇਸ ਘਟਨਾ ਨੂੰ ਲੈ ਕੇ ਭੈਣ ਦੀਆਂ ਨਣਾਨਾਂ ਦੇ ਨਾਮ ਇਸ ਘਟਨਾ ਵਿੱਚ ਸ਼ਾਮਲ ਦੱਸੇ ਗਏ ਹਨ। ਜਿਨ੍ਹਾਂ ਖਿਲਾਫ ਪੀੜਤ ਪਰਿਵਾਰ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਇਨਸਾਫ ਦੀ ਮੰਗ ਕੀਤੀ ਗਈ ਹੈ। ਪੁਲੀਸ ਵੱਲੋਂ ਜਿੱਥੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਉਥੇ ਹੀ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ।