ਆਈ ਤਾਜਾ ਵੱਡੀ ਖਬਰ
ਪੰਜਾਬ ਦੀ ਕਾਨੂੰਨ ਵਿਵਸਥਾ ਦਿਨ ਪ੍ਰਤੀ ਦਿਨ ਡਗਮਗਾਉਂਦੀ ਹੋਈ ਦਿਖਾਈ ਦਿੰਦੀ ਪਈ ਹੈ, ਕਿਉਂਕਿ ਪੰਜਾਬ ਦੇ ਹਾਲਾਤ ਤੋਂ ਵੱਧ ਤੋ ਵੱਧ ਬਣ ਚੁੱਕੇ ਹਨ l ਜਿਸ ਕਾਰਨ ਪੰਜਾਬੀਆਂ ਦੇ ਵਿੱਚ ਦਰ ਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸ ਪਿੱਛੇ ਦਾ ਕਾਰਨ ਇਹ ਹੈ ਕਿ ਦਿਨ ਦਿਹਾੜੇ ਪੰਜਾਬ ਦੇ ਵਿੱਚ ਵੱਡੀਆਂ ਵਾਰਦਾਤਾਂ ਵਾਪਰਦੀਆਂ ਪਈਆਂ ਹਨ ਤੇ ਬਹੁਤ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਪਿਆ ਹੈ l ਇਸੇ ਵਿਚਾਲੇ ਤਾਜ਼ਾ ਮਾਮਲਾ ਸਾਂਝਾ ਕਰਾਂਗੇ, ਜਿੱਥੇ ਪੰਜਾਬ ਦੇ ਵਿੱਚ ਖੂਨ ਦੇ ਨਾਲ ਲਿਬੜੀਆਂ ਕੰਧਾਂ ਨੂੰ ਵੇਖ ਕੇ ਲੋਕ ਥਰ ਥਰ ਕੰਬ ਉੱਠੇ ਤੇ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਾਮਲਾ ਪੰਜਾਬ ਦੇ ਜ਼ਿਲਾ ਪਟਿਆਲਾ ਦੇ ਨਾਲ ਸੰਬੰਧਿਤ ਹੈ l
ਜਿੱਥੇ ਪਟਿਆਲਾ ਦੇ ਡਕਾਲਾ ਪਿੰਡ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਰਾਤ ਸਮੇਂ ਕੁੱਤਿਆਂ ਦੇ ਬੱਚਿਆਂ ‘ਤੇ ਤੇਂਦੂਏ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਲਹੂ ਲੁਹਾਣ ਹੋਈਆਂ ਕੰਧਾ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤੇਦੂਏ ਨੇ ਕੁੱਤਿਆਂ ਦੇ ਬੱਚਿਆਂ ਦੇ ਉੱਪਰ ਹਮਲਾ ਕੀਤਾ । ਇਸ ਘਟਨਾ ਸਬੰਧੀ ਪਿੰਡ ਦੇ ਲੋਕਾਂ ਨੂੰ ਉਦੋਂ ਪਤਾ ਚੱਲਿਆ ਜਦੋਂ ਉਹਨਾਂ ਸਵੇਰੇ ਉਠ ਕੇ ਦੇਖਿਆ ਕਿ ਪਿੰਡ ਦੀਆਂ ਕੰਧਾਂ ਖੂਨ ਨਾਲ ਲਿਬੜੀਆਂ ਹੋਈਆਂ ਸੀ, ਜਿਸ ਨੂੰ ਵੇਖਣ ਤੋਂ ਬਾਅਦ ਪਿੰਡ ਦੇ ਲੋਕ ਡਰ ਗਏ ਪਰ ਬਾਅਦ ਵਿੱਚ ਪਤਾ ਚੱਲਿਆ ਕਿ ਤੇਂਦੂਏ ਨੇ 10 ਤੋਂ ਵੱਧ ਕੁੱਤੇ ਦੇ ਬੱਚਿਆਂ ਨੂੰ ਮਾਰ ਦਿੱਤਾ, ਜਿਸ ਜਗ੍ਹਾ ‘ਤੇ ਤੇਂਦੂਏ ਵੱਲੋਂ ਸ਼ਿਕਾਰ ਕੀਤਾ ਗਿਆ, ਉਸ ਥਾਂ ‘ਤੇ ਲਗਭਗ 5-5 ਫੁੱਟ ਦੇ ਕਰੀਬ ਕੰਧਾਂ ‘ਤੇ ਖੂਨ ਦੇ ਨਿਸ਼ਾਨ ਲੱਗੇ ਹੋਏ ਸਨ। ਉੱਥੇ ਹੀ ਇਸ ਸਬੰਧੀ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਨਿਸ਼ਾਨ ਤੇਂਦੂਏ ਦੇ ਹਨ, ਅਸੀਂ ਸਵੇਰ ਤੋਂ ਹੀ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਰਾਖੀ ਕਰ ਰਹੇ ਹਾਂ ਤੇ ਅਜੇ ਤੱਕ ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਇਆ ਹੈ ਤੇ ਨਾ ਸਾਡੇ ਕੋਲ ਅਜਿਹੇ ਸਾਧਨ ਹਨ ਜਿਨ੍ਹਾਂ ਰਾਹੀਂ ਅਸੀਂ ਆਪਣੀ ਸੁਰੱਖਿਆ ਕਰ ਸਕੀਏ। ਸਾਡੇ ਕੋਲ ਸਿਰਫ ਡੰਡੇ ਹਨ, ਜਿਨ੍ਹਾਂ ਦੀ ਮਦਦ ਨਾਲ ਅਸੀਂ ਆਪਣੀ ਰਾਖੀ ਕਰ ਰਹੇ ਹਾਂ। ਪ੍ਰਸ਼ਾਸਨਿਕ ਅਧਿਕਾਰੀ ਇਸ ਸਬੰਧੀ ਕੋਈ ਵੀ ਧਿਆਨ ਨਹੀਂ ਦਿੰਦੇ ਪਏ ਹਨ, ਜਿਸ ਕਾਰਨ ਪਿੰਡ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਤੇਦੂਆ ਸ਼ਰੇਆਮ ਘੁੰਮਦਾ ਪਿਆ ਹੈ, ਜਿਸ ਕਾਰਨ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਤੋਂ ਵੀ ਡਰਦੇ ਪਏ ਹਨ।
Previous Postਪੰਜਾਬ ਚ ਇਥੇ ਵਾਪਰਿਆ ਵੱਡਾ ਹਾਦਸਾ , ਆਕਸੀਜਨ ਨਾਲ ਭਰੇ ਸਿਲੰਡਰਾਂ ਚ ਹੋਇਆ ਬਲਾਸਟ
Next Postਪੰਜਾਬ ਚ ਇਥੇ 2 ਦਿਨ ਬਿਜਲੀ ਰਹੇਗੀ ਬੰਦ