ਹੁਣ ਪੰਜਾਬ ਵਿੱਚ ਕੁਝ ਜਗ੍ਹਾ ਤੇ ਕੱਲ ਬਿਜਲੀ ਬੰਦ ਹੋਣ ਸਬੰਧੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਕੱਲ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਕੁਝ ਕਾਰਨਾਂ ਦੇ ਚਲਦਿਆਂ ਹੋਇਆਂ ਬਿਜਲੀ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਬ ਡਵੀਜ਼ਨ ਅਫ਼ਸਰ ਵੱਲੋਂ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਕੱਲ 11 ਕੇ.ਵੀ. ਬਚਿਤੱਰ ਨਗਰ ਫੀਡਰ ਦੀ ਬਿਜਲੀ ਦੀ ਸਪਲਾਈ ਬੰਦ ਰਹੇਗੀ ਅਤੇ ਇਹ ਕੱਟ ਜ਼ਰੂਰੀ ਮੁਰੰਮਤ ਦੇ ਚਲਦਿਆਂ ਲਾਇਆ ਜਾ ਰਿਹਾ ਹੈ। ਇਸ ਲਈ ਸਿਵਲ ਲਾਈਨ ਉਪ ਮੰਡਲ ਅਧੀਨ ਇਲਾਕੇ 07-01-25 ਨੂੰ 10:30 ਵਜੇ ਸਵੇਰੇ ਤੋਂ ਲੈ ਕੇ ਦੁਪਹਿਰ 02:00 ਵਜੇ ਤੱਕ ਪ੍ਰਭਾਵਿਤ ਹੋਣਗੇ ਜਿਵੇਂ ਕਿ ਪੰਜਾਬੀ ਬਾਗ ਦਾ ਕੁਝ ਏਰੀਆ, ਸਰਕਾਰੀ ਕੋਠੀਆਂ ਸਿਵਲ ਲਾਈਨ ਏਰੀਆ, ਸੰਜੀਵਨੀ ਹਸਪਤਾਲ਼, ਸਿਵਿਲ ਲਾਈਨ ਸਕੂਲ, ਕੇਂਟਲ ਸਕੂਲ,ਪ੍ਰੀਤ ਹਸਪਤਾਲ, ਚਾਰਮਜ਼ ਕਲੈਕਸ਼ਨ, ਸਾਗਰ ਰਤਨਾ, ਐਕਸਾਈਜ਼ ਦਫ਼ਤਰ, ਰਘਬੀਰ ਨਗਰ, ਰੇਲਵੇ ਲਾਈਨ ਨੇੜੇ ਬਚਿਤੱਰ ਨਗਰ, ਰਣਬੀਰ ਮਾਰਗ ਅਤੇ ਮਾਡਲ ਟਾਊਨ ਦਾ ਕੁੱਝ ਏਰੀਆ, ਡਾ. ਸਦਾਨਾ ਕਲੀਨਿਕ, ਸਿੰਗਲਾ ਹਸਪਤਾਲ਼, ਗਰਗ ਹਸਪਤਾਲ਼, ਵੜੈਚ ਕਲੋਨੀ, ਦਸ਼ਮੇਸ਼ ਸਕੂਲ, ਜੱਗੀ ਸਵੀਟ, ਕੈਪਸਨ, ਹੋਟਲ ਗ੍ਰੈਂਡ ਨੇੜੇ ਮਾਰਕੀਟ, ਯੁਗਲ ਸਨਜ਼ ਨੇੜੇ ਮਾਰਕੀਟ, ਚੰਡੀਗੜ੍ਹ ਕਰਿਆਨਾ ਸਟੋਰ ਨੇੜੇ ਏਰੀਆ, ਭੁਪਿੰਦਰਾ ਰੋਡ ਮਾਰਕੀਟ ਨੇੜੇ 22 ਨੰ. ਪੁੱਲ, ਹੀਰਾ ਨਗਰ, ਗਿੱਲ ਇੰਕਲੇਵ, ਸਿਟੀ ਸੈਂਟਰ ਮਾਰਕੀਟ, ਸਿਟੀ ਸੈਂਟਰ ਅਪਾਰਟਮੈਂਟ, ਓ2 ਫਿੱਟਨੈੱਸ ਕਲੱਬ ਨੇੜੇ ਮਾਰਕੀਟ ਦੀ ਬਿਜਲੀ ਬੰਦ ਰਹੇਗੀ। ਇਸ ਤਰ੍ਹਾਂ ਹੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਓੁਪ ਮੰਡਲ ਅਫਸਰ ਪੂਰਬ ਤਕਨੀਕੀ ਪਟਿਆਲਾ ਵੱਲੋਂ ਸੂਚਨਾ ਜਾਰੀ ਕੀਤੀ ਗਈ ਹੈ ਕਿ 66 ਕੇ.ਵੀ NIS ਗਰਿੱਡ ਸ/ਸ 11ਕੇ.ਵੀ ਜੀਵਨ ਕੰਪਲੈਕਸ ਫੀਡਰ ਜਰੂਰੀ ਮੁਰੰਮਤ ਦੇ ਚਲਦਿਆਂ ਹੋਇਆਂ ਬਿਜਲੀ ਸਪਲਾਈ ਬੰਦ ਰਹੇਗੀ । ਇਸ ਲਈ ਪੂਰਬ ਤਕਨੀਕੀ ਉਪ ਮੰਡਲ ਅਧੀਨ ਪੈਂਦੇ ਇਲਾਕੇ ਚ ਬਿਜਲੀ ਸਪਲਾਈ ਮਿਤੀ 07.01.2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਜਿਸ ਨਾਲ ਖੋਖਰ ਕੰਪਲੈਕਸ, ਨਿਊ ਅਫਸਰ ਕਲੋਨੀ, ਮਹਿੰਦਰਾ ਕੰਪਲੈਕਸ, ਏਅਰ ਐਵੇਨਿਊ, ਸਾਈ ਵਿਹਾਰ, ਜੀਵਨ ਕੰਪਲੈਕਸ, ਪਿੰਡ ਖੇੜੀ ਗੁਜ਼ਰਾ, ਅਫਸਰ ਐਨਕਲੇਵ ਫੇਸ 1 ਤੇ 2 , ਸੰਤ ਐਨਕਲੇਵ ਦੀ ਬਿਜਲੀ ਸਪਲਾਈ ਬੰਦ ਰਹੇਗੀ।