ਅੱਜ ਕੱਲ ਦੇ ਸਮੇਂ ਵਿੱਚ ਬਿਜਲੀ ਇੱਕ ਮੁਢਲੀ ਜਰੂਰਤ ਬਣ ਚੁੱਕੀ ਹੈ , ਬਿਜਲੀ ਤੋਂ ਬਿਨਾਂ ਜੀਵਨ ਅਧੂਰਾ ਜਿਹਾ ਜਾਪਦਾ ਹੈ। ਬਿਜਲੀ ਆਮ ਲੋਕਾਂ ਤੱਕ ਠੀਕ ਢੰਗ ਦੇ ਨਾਲ ਸਪਲਾਈ ਹੋ ਸਕੇ , ਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕੇ, ਇਸ ਵਾਸਤੇ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਸਮੇਂ-ਸਮੇਂ ਤੇ ਵੱਖ-ਵੱਖ ਕਾਰਜ ਕੀਤੇ ਜਾਂਦੇ ਹਨ । ਕਈ ਵਾਰ ਬਿਜਲੀ ਨੂੰ ਲੋਕਾਂ ਤੱਕ ਠੀਕ ਢੰਗ ਦੇ ਨਾਲ ਪਹੁੰਚਾਉਣ ਵਾਸਤੇ ਮੁਰੰਮਤ ਦੀ ਵੀ ਜਰੂਰਤ ਪੈ ਜਾਂਦੀ ਹੈ । ਜਿਸ ਕਾਰਨ ਫਿਰ ਕਈ ਕਈ ਘੰਟੇ ਬਿਜਲੀ ਸਪਲਾਈ ਵੀ ਬੰਦ ਕਰਨੀ ਪੈ ਜਾਂਦੀ ਹੈ। ਹੁਣ ਇੱਕ ਅਜਿਹੀ ਹੀ ਖਬਰ ਸਾਂਝੀ ਕਰਾਂਗੇ, ਜਿੱਥੇ ਪੰਜਾਬ ਅੰਦਰ ਕੱਲ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹਿਣ ਸਬੰਧੀ ਖਬਰ ਪ੍ਰਾਪਤ ਹੋਈ ਹੈ। ਇਹ ਖਬਰ ਦੁਸਾਂਝ ਕਲਾਂ ਨਾਲ ਜੁੜੀ ਹੋਈ ਹੈ । ਜਿੱਥੇ 66 ਕੇ ਵੀ ਸਬ ਸਟੇਸ਼ਨ ਦੁਸਾਂਝ ਕਲਾਂ ਤੋਂ ਚੱਲਦੀ ਸਪਲਾਈ ਕੱਲ ਯਾਨੀ ਕਿ ਮਿਤੀ 02 ਜਨਵਰੀ 2025 ਨੂੰ ਬੰਦ ਰਹਿਣ ਵਾਲੀ ਹੈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ 09 ਵਜੇ ਤੋਂ 05 ਵਜੇ ਤੱਕ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਅਰਬਨ ਫੀਡਰ ਅਤੇ ਏ. ਪੀ. ਫੀਡਰ ਦੀ ਬਿਜਲੀ ਸਪਲਾਈ ਪ੍ਭਵਿਤ ਹੋਵੇਗੀ। ਜਿਸ ਨੂੰ ਲੈ ਕੇ ਨੋਟੀਫਿਕੇਸ਼ਨ ਹੋਈ ਜਾਰੀ ਕੀਤਾ ਗਿਆ ਹੈ । ਜਿਸ ਨੋਟੀਫਿਕੇਸ਼ਨ ਦੇ ਵਿੱਚ ਕੁਝ ਪਿੰਡਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਜਿਸ ਵਿਚ ਪਿੰਡ ਦੁਸਾਂਝ ਕਲਾਂ, ਕਾਲਾ, ਕੋਟਲੀ ਖੱਖਿਆ, ਵਿਰਕ, ਗੁੜਾ, ਅਨੀਹਰ, ਲੇਹਲ, ਲਾਦੀਆ, ਨਾਨੋ ਮਜਾਰਾ, ਮੱਤਫਲੂ, ਚੱਕ ਦੇਸ ਰਾਜ, ਕੋਟ ਗਰੇਵਾਲ, ਇਦਣਾਂ ਕਲਾਸਕੇ, ਮੀਰਾਪੁਰ ਨੂੰ ਸ਼ਾਮਲ ਕੀਤਾ ਗਿਆ ਹੈ । ਕੱਲ ਪੂਰੇ ਅੱਠ ਘੰਟਿਆਂ ਵਾਸਤੇ ਇੱਥੇ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਕਾਰਨ ਲੋਕਾਂ ਦੀਆਂ ਦੁਕਾਨਾਂ ਤੇ ਘਰਾਂ ਦੀ ਬਿਜਲੀ ਇਨਾ ਘੰਟਿਆਂ ਦੌਰਾਨ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਇੰਜੀ. ਮੱਖਣ ਲਾਲ ਜੇ. ਈ. ਉਪ ਦਫਤਰ ਦੁਸਾਂਝ ਕਲਾਂ ਵੱਲੋਂ ਦਿੱਤੀ ਗਈ । ਉਹਨਾਂ ਵੱਲੋਂ ਹੀ ਨੋਟੀਫਿਕੇਸ਼ਨ ਜਾਰੀ ਕਰਕੇ ਸਾਰੇ ਪਿੰਡਾ ਦੇ ਲੋਕਾਂ ਨੂੰ ਪਹਿਲਾਂ ਹੀ ਇਸੇ ਸਬੰਧੀ ਅਲਰਟ ਕਰ ਦਿੱਤਾ ਗਿਆ ਹੈ ।