ਬਿਜਲੀ ਸਾਡੀਆਂ ਮੁਢਲੀਆਂ ਜਰੂਰਤਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਕਿਉਂਕਿ ਅੱਜ ਕੱਲ ਦੇ ਸਮੇਂ ਵਿੱਚ ਬਿਜਲੀ ਤੋਂ ਬਿਨਾਂ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ । ਇਸ ਪਿੱਛੇ ਦਾ ਕਾਰਨ ਹੈ ਕਿ ਘਰ ਵਿੱਚ ਬਿਜਲੀ ਤੋਂ ਲੈ ਕੇ ਕੰਮਾਂ ਕਾਰਾਂ ਵਾਸਤੇ ਬਿਜਲੀ ਅਹਿਮ ਜਰੂਰਤ ਬਣੀ ਹੋਈ ਹੈ । ਦੂਜੇ ਪਾਸੇ ਸਰਕਾਰਾਂ ਤੇ ਸੰਬੰਧਿਤ ਵਿਭਾਗ ਦੇ ਵੱਲੋਂ ਵੀ ਬਿਜਲੀ ਨੂੰ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਪਹੁੰਚਾਉਣ ਵਾਸਤੇ ਸਮੇਂ ਸਮੇਂ ਤੇ ਬਿਜਲੀ ਦੀ ਮੁਰੰਮਤ ਕੀਤੀ ਜਾਂਦੀ ਹੈ ਤਾਂ , ਜੋ ਲੋਕਾਂ ਤੱਕ ਸਹੀ ਤਰੀਕੇ ਦੇ ਨਾਲ ਬਿਜਲੀ ਪਹੁੰਚ ਸਕੇ । ਜਦੋਂ ਬਿਜਲੀ ਦੀ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਕਈ ਕਈ ਘੰਟੇ ਬਿਜਲੀ ਦੇ ਕਟ ਵੀ ਲੱਗਦੇ ਹਨ, ਜਿਸ ਕਾਰਨ ਆਮ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਹੁਣ ਇੱਕ ਅਜਿਹੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ , ਜਿੱਥੇ ਪੂਰੇ ਸੱਤ ਘੰਟਿਆਂ ਵਾਸਤੇ ਬਿਜਲੀ ਬੰਦ ਹੋਣ ਜਾ ਰਹੀ ਹੈ। ਖਬਰ ਦੁਸਾਂਝ ਕਲਾ ਦੇ ਨਾਲ ਸੰਬੰਧਿਤ ਹੈ। ਜਿੱਥੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਿਜਲੀ ਬੰਦ ਰਹਿਣ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ 66 ਕੇ ਵੀ ਸਬ ਸਟੇਸ਼ਨ ਦੁਸਾਂਝ ਕਲਾਂ ਤੋਂ ਚੱਲਦੀ ਸਪਲਾਈ ਮਿਤੀ 17 ਜਨਵਰੀ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ 05 ਵਜੇ ਤੱਕ ਬੰਦ ਰਹਿਣ ਵਾਲੀ ਹੈ । ਇਸ ਸਬ ਸਟੇਸ਼ਨ ਤੋਂ ਚੱਲਦੇ ਸਾਰੇ ਅਰਬਨ ਫੀਡਰ ਅਤੇ ਏ. ਪੀ. ਫੀਡਰ ਦੀ ਬਿਜਲੀ ਸਪਲਾਈ ਪ੍ਭਵਿਤ ਹੋਵੇਗੀ। ਜਿਸ ਕਾਰਨ ਬਹੁਤ ਸਾਰੇ ਪਿੰਡਾਂ ਬੰਦ ਰਹਿਣ ਵਾਲੀ ਹੈ । ਬਿਜਲੀ ਬੰਦ ਰਹਿਣ ਕਾਰਨ ਜਿਹੜੇ ਪਿੰਡ ਪ੍ਰਭਾਵਿਤ ਹੋਣ ਵਾਲੇ ਹਨ ਉਹਨਾਂ ਵਿੱਚ ਪਿੰਡ ਦੁਸਾਂਝ ਕਲਾਂ, ਕਾਲਾ, ਕੋਟਲੀ ਖੱਖਿਆ, ਵਿਰਕ, ਗੁੜਾ, ਅਨੀਹਰ, ਲੇਹਲ, ਲਾਦੀਆ, ਨਾਨੋ ਮਜਾਰਾ, ਮੱਤਫਲੂ, ਚੱਕ ਦੇਸ ਰਾਜ, ਕੋਟ ਗਰੇਵਾਲ, ਇਦਣਾਂ ਕਲਾਸਕੇ, ਮੀਰਾਪੁਰ ਪਿੰਡਾਂ ਨੂੰ ਸ਼ਾਮਲ ਕੀਤਾ ਗਿਆ ਹੈ । ਇਸ ਤੋਂ ਇਲਾਵਾਂ ਘਰਾਂ, ਟਿਊਬਵੈੱਲਾਂ, ਦੁਕਾਨਾਂ ਦੀ ਬਿਜਲੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸੰਦੀਪ ਕੁਮਾਰ ਜੇ. ਈ. ਉਪ ਦਫਤਰ ਦੁਸਾਂਝ ਕਲਾਂ ਨੇ ਦਿੱਤੀ। ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ । ਜਿਸ ਨੋਟੀਫਿਕੇਸ਼ਨ ਦੇ ਵਿੱਚ ਇੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਤੇ ਸੰਬੰਧਿਤ ਵਿਭਾਗ ਦੇ ਕਰਮਚਾਰੀਆਂ ਨੂੰ ਜਾਣਕਾਰੀ ਦਿੱਤੀ ਗਈ ਹੈ।