ਪੰਜਾਬ ਚ ਇਥੇ ਕੈਨੇਡਾ ਭੇਜਣ ਦੇ ਨਾਮ ਤੇ ਪਤੀ ਪਤਨੀ ਨੇ ਕਰਤਾ ਬੰਟੀ ਬਬਲੀ ਵਰਗਾ ਕਾਰਾ, ਠੱਗੀ ਦੇਖ ਹਰੇਕ ਕੋਈ ਹੋ ਰਿਹਾ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਅਮੀਰ ਹੋਣ ਦੇ ਚੱਕਰ ਗੈਰਕਨੂੰਨੀ ਰਸਤਾ ਅਖਤਿਆਰ ਕੀਤੇ ਜਾ ਰਹੇ ਹਨ ਉਥੇ ਹੀ ਲੋਕਾਂ ਵੱਲੋਂ ਵਿਦੇਸ਼ ਜਾਣ ਵਾਸਤੇ ਗੈਰ-ਕਨੂੰਨੀ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿੱਥੇ ਬਹੁਤ ਸਾਰੇ ਲੋਕ ਧੋਖਾਧੜੀ ਦਾ ਸ਼ਿਕਾਰ ਵੀ ਹੋ ਜਾਂਦੇ ਹਨ।। ਬਾਹਰ ਭੇਜਣ ਦਾ ਝਾਂਸਾ ਦੇ ਕੇ ਜਿੱਥੇ ਬਹੁਤ ਸਾਰੇ ਸਥਾਪਿਤ ਲੋਕਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਪੰਜਾਬ ਦੇ ਜਿੱਥੇ ਲੋਕਾਂ ਦਾ ਵਿਦੇਸ਼ ਜਾਣ ਦਾ ਰੁਝਾਨ ਵਧੇਰੇ ਹੋ ਗਿਆ ਹੈ ਉਥੇ ਹੀ ਅਜਿਹੇ ਧੋਖਾਧੜੀ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।

ਹੁਣ ਪੰਜਾਬ ਵਿੱਚ ਇੱਥੇ ਕੈਨੇਡਾ ਭੇਜਣ ਦੇ ਨਾਮ ਤੇ ਪਤੀ ਪਤਨੀ ਵੱਲੋਂ ਬੰਟੀ ਬਬਲੀ ਵਾਲਾ ਕਾਰਾ ਕੀਤਾ ਗਿਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨੂਰਪੁਰਬੇਦੀ ਖੇਤਰ ਦੇ ਅਧੀਨ ਆਉਣ ਵਾਲੇ ਪਿੰਡ ਚਨੌਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਇਕ ਵਿਅਕਤੀ ਮਿਹਰਬਾਨ ਸਿੰਘ ਜੋ ਕਿ ਸ਼ਰਾਬ ਦਾ ਕਾਰੋਬਾਰ ਕਰਦਾ ਹੈ। ਉਸ ਦੇ ਬੇਟੇ ਨੂੰ ਕੈਨੇਡਾ ਭੇਜਣ ਦੇ ਚੱਕਰ ਵਿੱਚ ਪਤੀ ਪਤਨੀ ਵੱਲੋਂ ਉਨ੍ਹਾਂ ਤੋਂ 6 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ।

ਪੀੜਤ ਵੱਲੋਂ ਦੱਸਿਆ ਗਿਆ ਹੈ ਕਿ ਜਿੱਥੇ ਇਸ ਟਰੈਵਲ ਏਜੰਟਾਂ ਦਾ ਕੰਮ ਕਰਨ ਵਾਲੇ ਪਤੀ ਪਤਨੀ ਵੱਲੋਂ ਉਨ੍ਹਾਂ ਦੇ ਸਹੁਰੇ ਘਰ ਆਉਣਾ ਜਾਣਾ ਸੀ, ਉਥੇ ਹੀ ਉਨ੍ਹਾਂ ਦੀ ਮੁਲਾਕਾਤ ਹੋਈ ਸੀ ਅਤੇ ਉਨ੍ਹਾਂ ਵੱਲੋਂ ਦੱਸਿਆ ਗਿਆ ਸੀ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦੇ ਹਨ। ਜਿਸ ਤੋਂ ਬਾਅਦ ਦੋਸ਼ੀ ਰਾਜਵੰਤ ਕੌਰ ਅਤੇ ਉਸ ਦੇ ਪਤੀ ਰਾਕੇਸ਼ ਕੁਮਾਰ ਵੱਲੋਂ ਮਿਹਰਬਾਨ ਸਿੰਘ ਦੇ ਪੁੱਤਰ ਨੂੰ ਪੱਚੀ ਲੱਖ ਵਿਚ ਵਿਦੇਸ਼ ਭੇਜਣ ਦੀ ਗੱਲ ਆਖੀ ਗਈ ਅਤੇ ਇਹ ਮਾਮਲਾ 20 ਲੱਖ ਵਿੱਚ ਤੈਅ ਹੋ ਗਿਆ।

ਜਿਸ ਤੋਂ ਬਾਅਦ ਪਤੀ ਪਤਨੀ ਵੱਲੋਂ ਉਨ੍ਹਾਂ ਤੋਂ ਬਹੁਤ ਸਾਰੇ ਕਾਗ਼ਜ਼ਾਤ ਮੰਗਾਏ ਗਏ ਅਤੇ ਕੁਝ ਵਟਸਐਪ ਦੇ ਜ਼ਰੀਏ ਵੀ ਲਏ ਗਏ। ਜਿੱਥੇ 6 ਲੱਖ ਰੁਪਏ ਜੱਟ ਪਤੀ-ਪਤਨੀ ਨੂੰ ਦੇ ਦਿੱਤੇ ਗਏ ਅਤੇ ਅਗਲੇ ਦਿਨ ਉਨ੍ਹਾਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਆ ਰਿਹਾ ਸੀ ਅਤੇ ਉਨ੍ਹਾਂ ਦੇ ਘਰ ਵੀ ਤਾਲਾ ਲੱਗਾ ਹੋਇਆ ਸੀ। ਜਿਸ ਬਾਬਤ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਕੀਤੀ ਗਈ ਤਾਂ ਪੁਲੀਸ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਦੇ ਖਿਲਾਫ ਪਹਿਲਾਂ ਵੀ ਧੋਖਾਧੜੀ ਦੇ ਮਾਮਲੇ ਦਰਜ ਹਨ।