ਪੰਜਾਬ ਚ ਇਥੇ ਕੂੜੇ ਦੇ ਢੇਰ ਚੋਂ ਮਿਲਿਆ ਬੰਬ – ਇਲਾਕੇ ਚ ਪਈ ਦਹਿਸ਼ਤ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆ ਜਾਂਦਾ ਹੈ ਜਿੱਥੇ ਲੋਕਾਂ ਵਿੱਚ ਕਿਸੇ ਨਾ ਕਿਸੇ ਘਟਨਾ ਦੇ ਚਲਦਿਆਂ ਹੋਇਆਂ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਅਜਿਹੀ ਘਟਨਾ ਜਿੱਥੇ ਕਈ ਵਾਰ ਅਚਾਨਕ ਵਾਪਰਦੀਆਂ ਹਨ ਤੇ ਕੁੱਝ ਦਹਿਸ਼ਤਗਰਦਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਹੁਣ ਪੰਜਾਬ ਵਿੱਚ ਇਥੇ ਕੂੜੇ ਦੇ ਢੇਰ ਚੋਂ ਮਿਲਿਆ ਬੰਬ, ਜਿੱਥੇ ਹੁਣ ਇਲਾਕੇ ਵਿਚ ਪਈ ਦਹਿਸ਼ਤ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਠਾਨਕੋਟ ਸ਼ਹਿਰ ਤੋਂ ਸਾਹਮਣੇ ਆਇਆ ਹੈ।

ਜਿੱਥੇ ਅੱਜ ਪਠਾਨਕੋਟ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਪਠਾਨਕੋਟ ਸ਼ਹਿਰ ਦੇ ਤੁੜੀ ਵਾਲਾ ਚੌਕ ਨੇੜੇ ਸਥਿਤ ਕੂੜਾ ਡੰਪ ’ਚੋਂ ਜ਼ਿੰਦਾ ਬੰਬ ਮਿਲਣ ਦੀ ਖਬਰ ਸਾਹਮਣੇ ਆਈ। ਜਿਸ ਨਾਲ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ। ਦੱਸਿਆ ਗਿਆ ਹੈ ਕਿ ਪਠਾਨਕੋਟ ’ਚ ਕੂੜੇ ਦੇ ਢੇਰ ’ਚੋਂ ਇਹ ਜ਼ਿੰਦਾ ਬੰਬ ਉਸ ਸਮੇਂ ਮਿਲਿਆ,ਜਦੋਂ ਪਲਾਸਟਿਕ ਚੁੱਕਣ ਵਾਲੇ ਕੂੜੇ ਦੇ ਢੇਰ ’ਚੋਂ ਕੂੜਾ ਸਾਫ ਕਰ ਰਹੇ ਸਨ। ਉਸ ਸਮੇਂ ਉਨ੍ਹਾਂ ਵੱਲੋਂ ਕੂੜੇ ਦੇ ਢੇਰ ਵਿੱਚ ਇਹ ਜਿੰਦਾ ਬੰਬ ਦੇਖਿਆ ਗਿਆ ਜਿਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ।

ਸੂਚਨਾ ਮਿਲਣ ਤੇ ਥਾਣਾ ਡਵੀਜ਼ਨ ਨੰਬਰ-2 ਦੇ ਥਾਣਾ ਇੰਚਾਰਜ ਵੱਲੋਂ ਮੌਕੇ ਤੇ ਪਹੁੰਚ ਕੀਤੀ ਗਈ। ਇਸ ਉਪਰੰਤ ਉੱਚੀ ਬੱਸੀ ਸਥਿਤ ਫੌਜ ਦੀ 18 ਐੱਫ. ਡੀ. ਦੀ ਆਈ. ਡੀ. ਡਿਸਪੋਜ਼ਲ ਟੀਮ ਨੇ ਬੰਬ ਨੂੰ ਕੂੜੇ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ। ਜਿੱਥੇ ਪੁਲਿਸ ਵੱਲੋਂ ਸੂਚਨਾ ਮਿਲਣ ਤੇ 21 ਸਬ-ਏਰੀਏ ’ਚ ਐਂਟੀ ਬੰਬ ਸਕੁਐਡ ਨਾਲ ਸੰਪਰਕ ਕੀਤਾ ਗਿਆ ਸੀ । ਬੰਬ ਮਿਲਣ ਵਾਲੀ ਜਗ੍ਹਾ ਤੇ ਪਹੁੰਚ ਕੇ ਪੁਲਸ ਟੀਮ ਵੱਲੋਂ ਤੁਰੰਤ ਹੀ ਬੰਬ ਦੇ ਆਲੇ ਦੁਆਲੇ ਰੇਤ ਨਾਲ ਭਰੀਆਂ ਬੋਰੀਆਂ ਰੱਖ ਕੇ ਬੰਬ ਨੂੰ ਸੁਰੱਖਿਅਤ ਕੀਤਾ।

ਉਥੇ ਹੀ ਲੋਕਾਂ ਨੂੰ ਉਸ ਖੇਤਰ ਵਿੱਚ ਆਉਣ ਤੇ ਵੀ ਮਨਾਹੀ ਕਰ ਦਿੱਤੀ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਿਟੀ ਲਖਵਿੰਦਰ ਸਿੰਘ ਵੱਲੋਂ ਦੱਸਿਆ ਗਿਆ ਹੈ ਕਿ ਇਹ ਬੰਬ ਫੌਜ ਦੇ ਤੋਪਖਾਨੇ ਨਾਲ ਜੁੜਿਆ ਹੋਇਆ ਹੈ, ਕਰੀਬ 40 ਸਾਲ ਪੁਰਾਣਾ ਹੈ, ਜਿਸ ਦੀ ਵਰਤੋਂ ਫੌਜ ਕਰਦੀ ਹੈ। ਜਿਸ ਨਾਲ ਲੋਕਾਂ ਵਿਚ ਡਰ ਪੈਦਾ ਹੋਇਆ ਹੈ।