ਆਈ ਤਾਜ਼ਾ ਵੱਡੀ ਖਬਰ
ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਿਥੇ ਹਰ ਸਾਲ ਇਸ ਦਿਨ ਨੂੰ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਅਤੇ ਆਜ਼ਾਦੀ ਦੇ ਜਸ਼ਨਾਂ ਨੂੰ ਸਭ ਲੋਕਾਂ ਵੱਲੋਂ ਖੁਸ਼ੀ ਖੁਸ਼ੀ ਇਕ-ਦੂਜੇ ਨਾਲ ਸਾਂਝਾ ਕੀਤਾ ਜਾਂਦਾ ਹੈ। ਉੱਥੇ ਹੀ ਇਸ ਵਾਰ ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ 75 ਮੁਹੱਲਾ ਕਲੀਨਿਕ ਦਾ ਆਗਾਜ਼ ਵੀ ਕਰ ਦਿਤਾ ਗਿਆ ਹੈ। ਹੁਣ ਪੰਜਾਬ ਵਿੱਚ ਇਥੇ ਕੀਤਾ ਗਿਆ ਇਹਨਾਂ ਸਕੂਲਾਂ ਚ ਛੁੱਟੀ ਦਾ ਐਲਾਨ, ਜਿਸ ਬਾਰੇ ਆਈ ਤਾਜਾ ਵੱਡੀ ਖਬਰ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿੱਥੇ ਅੱਜ 75 ਵਾਂ ਆਜ਼ਾਦੀ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ।
ਜਿੱਥੇ ਵੱਖ-ਵੱਖ ਰਾਜਨੀਤਕ ਹਸਤੀਆਂ ਵੱਲੋਂ ਕਈ ਜਗਾ ਤੇ ਪ੍ਰੋਗਰਾਮਾਂ ਵਿਚ ਸ਼ਿਰਕਤ ਕੀਤੀ ਗਈ। ਉੱਥੇ ਹੀ ਵੱਖ ਵੱਖ ਸਕੂਲਾਂ ਦੇ ਵਿੱਚ ਵੀ ਬੱਚਿਆਂ ਵੱਲੋਂ ਆਜ਼ਾਦੀ ਦਿਵਸ ਦੇ ਮੌਕੇ ਤੇ ਰੰਗਾਰੰਗ ਪ੍ਰੋਗਰਾਮ ਪ੍ਰਸਾਰਿਤ ਕੀਤੇ ਗਏ। ਆਜ਼ਾਦੀ ਸਮਾਰੋਹ ਦੇ ਦੌਰਾਨ ਜਿੱਥੇ ਬੱਚਿਆਂ ਵੱਲੋਂ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ ਗਏ ਅਤੇ ਸ਼ਾਮਲ ਹੋਣ ਵਾਲੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਉੱਥੇ ਹੀ ਹੁਣ ਰੋਪੜ ਦੇ ਇਨ੍ਹਾਂ ਸਕੂਲਾਂ ਨੂੰ 16 ਅਗਸਤ ਦੀ ਛੁੱਟੀ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜਿਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਇਹਨਾਂ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ ਹੈ।
ਹੁਣ ਰੋਪੜ ਦੇ ਕੁਝ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰਦੇ ਹੋਏ ਐਸ ਡੀ ਐਮ ਮੁਨੀਸ਼ ਰਾਣਾ ਨੇ ਆਖਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਵੱਲੋਂ ਆਜ਼ਾਦੀ ਸਮਾਰੋਹ ਮੌਕੇ ਪ੍ਰੋਗ੍ਰਾਮ ਪੈਸ਼ ਕੀਤਾ ਹੈ, ਉਥੇ 16 ਅਗਸਤ ਨੂੰ ਉਨ੍ਹਾਂ ਸਕੂਲਾਂ ਵਿਚ ਛੁੱਟੀ ਰਹੇਗੀ। ਕਿਉਂਕਿ ਬੱਚਿਆਂ ਵੱਲੋਂ ਇਸ ਆਜ਼ਾਦੀ ਦਿਵਸ ਦੇ ਮੌਕੇ ਪ੍ਰੋਗਰਾਮ ਤਿਆਰ ਕਰਨ ਵਾਸਤੇ ਬੱਚਿਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਵਿਦਿਆਰਥੀਆਂ ਦੀ ਇਸ ਸਖ਼ਤ ਮਿਹਨਤ ਨੂੰ ਦੇਖਦਿਆਂ ਹੋਇਆਂ ਉਹਨਾਂ ਵਿਦਿਆਰਥੀਆਂ ਦੇ ਸਕੂਲਾਂ ਵਿੱਚ 16 ਅਗਸਤ ਦੀ ਛੁੱਟੀ ਕੀਤੀ ਜਾ ਰਹੀ ਹੈ।
ਤੇ ਰੋਪੜ ਦੇ ਉਹ ਸਕੂਲ 16 ਅਗਸਤ ਦੀ ਛੁੱਟੀ ਦੇ ਹੱਕਦਾਰ ਹਨ ਜਿਨ੍ਹਾਂ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤੇ ਗਏ ਹਨ। ਏਸ ਛੁੱਟੀ ਦਾ ਐਲਾਨ ਹੁੰਦੇ ਹੀ ਬੱਚਿਆਂ ਵਿਚ ਖੁਸ਼ੀ ਦੇਖੀ ਜਾ ਰਹੀ ਹੈ। ਜੋ ਕਿ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਤੋਂ ਬਾਅਦ ਹੁਣ ਬੱਚੇ ਇੱਕ ਦਿਨ ਦੀ ਰੈਸਟ ਕਰ ਸਕਣਗੇ।
Previous Postਪੰਜਾਬ: ਡੇਢ ਸਾਲਾਂ ਬੱਚੇ ਦੀ ਲਾਸ਼ ਕੀਤੀ ਬਰਾਮਦ, ਕੁਝ ਦਿਨ ਪਹਿਲਾ ਡਿਗਿਆ ਸੀ ਗੰਦੇ ਨਾਲੇ ਚ
Next Postਇਥੇ ਪਾਣੀ ਦਾ ਪੱਧਰ ਪਹੁੰਚਿਆ ਖਤਰੇ ਤੇ, ਖੋਲਣੇ ਪਏ ਫਲੱਡ ਗੇਟ