ਆਈ ਤਾਜਾ ਵੱਡੀ ਖਬਰ
ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ, ਪਰ ਭਾਜਪਾ ਦੀ ਕੇਂਦਰ ਸਰਕਾਰ ਦੇ ਵੱਲੋਂ ਲਗਾਤਾਰ ਅੜੀਅਲ ਰਵੱਈਆ ਅਪਣਾਇਆ ਜਾ ਰਿਹਾ ਹੈ । ਇਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਵੀ ਸਮੇਂ ਸਮੇਂ ਤੇ ਭਾਜਪਾ ਸਰਕਾਰ ਤੇ ਦਬਾਅ ਬਣਾਉਣ ਦੇ ਲਈ ਪ੍ਰੋਗਰਾਮ ਉਲੀਕੇ ਜਾਂਦੇ ਹਨ । ਤਾਂ ਜੋ ਭਾਜਪਾ ਦੀ ਕੇਂਦਰ ਸਰਕਾਰ ਤੇ ਦਬਾਅ ਬਣਾਇਆ ਜਾ ਸਕੇ ਤੇ ਕੇਂਦਰ ਸਰਕਾਰ ਇਨ੍ਹਾਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰ ਦੇਣ । ਕਿਸਾਨਾਂ ਦੇ ਵੱਲੋਂ ਲਗਾਤਾਰ ਸਿਆਸੀ ਲੀਡਰਾਂ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ । ਕਿਉਂਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਾਲ ਦਿੱਤੀ ਗਈ ਸੀ ਕਿ ਜੇਕਰ ਕੋਈ ਵੀ ਸਿਆਸੀ ਲੀਡਰ ਉਨ੍ਹਾਂ ਦੇ ਪਿੰਡ ਦੇ ਵਿਚ ਵੋਟ ਮੰਗਣ ਦੇ ਲਈ ਆਉਂਦਾ ਹੈ ਤਾਂ ਲੋਕ ਉਨ੍ਹਾਂ ਦਾ ਘਿਰਾਓ ਕਰਨ ਤੇ ਉਨ੍ਹਾਂ ਦੇ ਕੋਲ ਉਨ੍ਹਾਂ ਦੇ ਕੀਤੇ ਕਾਰਜਾਂ ਦੀ ਰਿਪੋਰਟ ਕਾਰਡ ਮੰਗਣ । ਇਸ ਦੇ ਚੱਲਦੇ ਕਿਸਾਨਾਂ ਦੇ ਵੱਲੋਂ ਵੱਖ ਵੱਖ ਸਿਆਸੀ ਲੀਡਰਾਂ ਦਾ ਜੋ ਉਨ੍ਹਾਂ ਦੇ ਪਿੰਡ ਦੇ ਵਿਚ ਪਹੁੰਚ ਰਹੇ ਨੇ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ।
ਇਸੇ ਲੜੀ ਤਹਿਤ ਅੱਜ ਕਿਸਾਨਾਂ ਦੇ ਵੱਲੋਂ ਸ੍ਰੀ ਹਰਗੋਬਿੰਦਪੁਰ ਦੇ ਸ੍ਰੀ ਗੁਰਦੁਆਰਾ ਭਾਈ ਮੰਜ ਸਾਹਿਬ ਵਿਖੇ ਚੱਲ ਰਹੇ ਇਕ ਧਾਰਮਿਕ ਸਮਾਗਮ ‘ਚ ਪਹੁੰਚੇ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਲਾਡੀ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਗਿਆ । ਦਰਅਸਲ ਜਦੋਂ ਇਹ ਵਿਧਾਇਕ ਸਟੇਜ ਤੇ ਉੱਤੇ ਭਾਸ਼ਨ ਦੇਣ ਦੇ ਲਈ ਚੜ੍ਹੇ ਤਾਂ ਉਥੇ ਭਾਰੀ ਗਿਣਤੀ ਚ ਕਿਸਾਨਾਂ ਦਾ ਇਕੱਠ ਮੌਜੂਦ ਸੀ । ਜਿਨ੍ਹਾਂ ਦੇ ਵੱਲੋਂ ਵਿਧਾਇਕ ਨੂੰ ਦੇਖਦੇ ਸਾਰ ਹੀ ਉਸ ਦੇ ਵਿਰੁੱਧ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਗਈ । ਵੇਖਦੇ ਹੀ ਵੇਖਦੇ ਮਾਹੌਲ ਬਹੁਤ ਖ਼ਰਾਬ ਹੋ ਗਿਆ । ਕਿਸਾਨ ਨਾਅਰੇਬਾਜ਼ੀ ਕਰਦੇ ਹੋਏ ਇਸ ਵਿਧਾਇਕ ਦੀ ਸਟੇਜ ਤੇ ਕੋਲ ਪਹੁੰਚ ਗਏ । ਇਸ ਦੌਰਾਨ ਭਾਰੀ ਪੁਲੀਸ ਫੋਰਸ ਵੀ ਮੌਜੂਦ ਸੀ । ਜਿਨ੍ਹਾਂ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ । ਪਰ ਕਿਸਾਨ ਲਗਾਤਾਰ ਨਾਅਰੇਬਾਜ਼ੀ ਕਰਦੇ ਹੋਏ ਅੱਗੇ ਵਧ ਰਹੇ ਸਨ ।
ਸਥਿਤੀ ਜ਼ਿਆਦਾ ਨਾਜ਼ੁਕ ਹੁੰਦੀ ਹੋਈ ਵੇਖ ਕੇ ਇਸ ਵਿਧਾਇਕ ਨੂੰ ਪੁਲੀਸ ਸੁਰੱਖਿਆ ਦੇ ਵਿਚਕਾਰ ਸਟੇਜ ਛੱਡ ਕੇ ਭੱਜਣਾ ਪਿਆ । ਮਿਲੀ ਜਾਣਕਾਰੀ ਤੋਂ ਪਤਾ ਚੱਲਿਆ ਹੈ ਕਿ ਜਦੋਂ ਕਿਸਾਨ ਲਗਾਤਾਰ ਨਾਅਰੇਬਾਜ਼ੀ ਕਰ ਰਹੇ ਸੀ ਤੇ ਪੁਲੀਸ ਫੋਰਸ ਤੇ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਪਰ ਕਿਸਾਨ ਨਹੀਂ ਮੰਨੇ । ਕਿਸਾਨਾਂ ਦੇ ਗੁੱਸੇ ਨੂੰ ਵਧਦਾ ਦੇਖ ਕੇ ਪੁਲੀਸ ਦੇ ਵੱਲੋਂ ਇਸ ਕਾਂਗਰਸੀ ਵਿਧਾਇਕਾਂ ਨੂੰ ਸਟੇਜ ਤੋਂ ਉਤਾਰਿਆ ਗਿਆ ਤੇ ਵਿਧਾਇਕ ਗੁਰਦੁਆਰਾ ਸਾਹਿਬ ਵੱਲ ਭੱਜ ਗਏ ।
ਇੱਥੋਂ ਤੱਕ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਜਦੋਂ ਇਹ ਵਿਧਾਇਕ ਪੁਲਸ ਦੀ ਸੁਰੱਖਿਆ ਹੇਠ ਸਟੇਜ ਤੋਂ ਉਤਰ ਰਹੇ ਸਨ , ਤਾਂ ਕਿਸਾਨਾਂ ਦੇ ਵੱਲੋਂ ਉਨ੍ਹਾਂ ਦੇ ਉੱਪਰ ਭਾਂਡੇ ਅਤੇ ਪੱਥਰ ਵੀ ਸੁੱਟਣੇ ਸ਼ੁਰੂ ਕਰ ਦਿੱਤੇ ਗਏ । ਪਰ ਪੁਲੀਸ ਦੀ ਭਾਰੀ ਸੁਰੱਖਿਆ ਹੋਣ ਦੇ ਚੱਲਦੇ ਇਸ ਵਿਧਾਇਕ ਦਾ ਕਾਫ਼ੀ ਬਚਾਅ ਹੋ ਗਿਆ । ਪਰ ਇਸ ਦੌਰਾਨ ਉੱਥੇ ਸਥਿਤੀ ਕਾਫੀ ਤਣਾਅਪੂਰਨ ਬਣ ਗਈ ਸੀ ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਕਿਸਾਨਾਂ ਨੇ ਇਸ ਕਾਂਗਰਸੀ ਵਿਧਾਇਕ ਦੀ ਲਵਾਤੀ ਦੌੜ, ਅਚਾਨਕ ਸਟੇਜ ਨੂੰ ਛੱਡਕੇ ਪਿਆ ਭੱਜਣਾ
Previous Postਮੌਜੂਦਾ ਹਾਲਾਤਾਂ ਨੂੰ ਦੇਖ ਕੇ ਮਹਾਰਾਣੀ ਪ੍ਰਨੀਤ ਕੌਰ ਵਲੋਂ ਆਇਆ ਅਜਿਹਾ ਬਿਆਨ- ਸਾਰੇ ਪਾਸੇ ਹੋ ਗਈ ਚਰਚਾ
Next Postਪੰਜਾਬ ਚ ਇਥੇ ਗੁਰਸਿੱਖ ਦੇ ਘਰੇ ਵਾਪਰਿਆ ਕਹਿਰ – ਵਿੱਛੀਆਂ ਲਾਸ਼ਾਂ ਇਲਾਕੇ ਚ ਪਿਆ ਮਾਤਮ