ਪੰਜਾਬ ਚ ਇਥੇ ਕਾਰ ਨਹਿਰ ਚ ਡਿਗਣ ਕਾਰਨ ਹੋਈ ਮੌਤ, ਟੋਲ ਪਰਚੀ ਬਚਾਉਣ ਲਈ ਲਿਆ ਸੀ ਸ਼ਾਰਟ ਕੱਟ

ਆਈ ਤਾਜ਼ਾ ਵੱਡੀ ਖਬਰ 

ਆਪਣੇ ਘਰ ਤੋਂ ਦੂਸਰੀ ਜਗ੍ਹਾ ਪਹੁੰਚਣ ਲਈ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਵੱਖ-ਵੱਖ ਰਸਤਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਉਥੇ ਹੀ ਸੜਕ ਹਾਦਸਿਆਂ ਵਿੱਚ ਬਹੁਤ ਸਾਰੇ ਲੋਕ ਇਹਨਾਂ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਜਿੱਥੇ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੇ ਅਜਿਹੇ ਦੁਖਦਾਈ ਹਾਦਸੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੇ ਹਨ ਜਿਨ੍ਹਾਂ ਬਾਰੇ ਕਿਸੇ ਵੀ ਪਰਿਵਾਰਕ ਮੈਂਬਰ ਵੱਲੋਂ ਸੋਚਿਆ ਵੀ ਨਹੀਂ ਚਾਹੁੰਦਾ ਕਿ ਉਨ੍ਹਾਂ ਦੇ ਪਰਿਵਾਰ ਵਿਚ ਇਸ ਤਰਾਂ ਖੁਸ਼ੀ ਗਮ ਵਿੱਚ ਤਬਦੀਲ ਹੋ ਜਾਣਗੀਆਂ। ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਮੰਜ਼ਲ ਤੱਕ ਪਹੁੰਚਣ ਲਈ ਜਿੱਥੇ ਸ਼ੋਟ ਕੱਟ ਰਸਤੇ ਅਪਣਾਏ ਜਾਂਦੇ ਹਨ ਉਹ ਰਸਤੇ ਉਨ੍ਹਾਂ ਲਈ ਮੌਤ ਦਾ ਕਾਰਨ ਬਣਦੇ ਹਨ।

ਹੁਣ ਪੰਜਾਬ ਵਿੱਚ ਇੱਥੇ ਕਾਰ ਨਹਿਰ ਵਿੱਚ ਡਿੱਗਣ ਕਾਰਨ ਮੌਤ ਹੋਈ ਹੈ ਜਿੱਥੇ ਟੋਲ ਪਰਚੀ ਤੋਂ ਬਚਣ ਲਈ ਸ਼ਾਰਟ ਕੱਟ ਰਸਤਾ ਅਪਣਾਇਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਠਿੰਡਾ ਨੈਸ਼ਨਲ ਹਾਈਵੇਅ ਤੇ ਪੈਂਦੇ ਪਿੰਡ ਬਡਬਰ ਦੇ ਨਜ਼ਦੀਕ ਤੋਂ ਸਾਹਮਣੇ ਆਈ ਹੈ। ਜਿੱਥੇ ਇਸ ਜਗਾ ਤੇ ਬਣੇ ਹੋਏ ਟੋਲ ਪਲਾਜ਼ਾ ਤੇ ਆਪਣੀ ਗੱਡੀ ਦੀ ਟੋਲ ਪਰਚੀ ਕਟਾਉਣ ਤੋਂ ਬਚਣ ਵਾਸਤੇ ਮ੍ਰਿਤਕ ਕਰਨੈਲ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਲੌਂਗੋਵਾਲ ਵੱਲੋਂ ਸ਼ਾਰਟ ਕੱਟ ਰਸਤਾ ਅਪਣਾਇਆ ਗਿਆ ਸੀ ਜਿੱਥੇ ਉਹ ਆਪਣੀ ਕਾਰ ਦੇ ਸਮੇਤ ਨਹਿਰ ਦੇ ਵਿੱਚ ਡਿੱਗ ਗਿਆ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਿੰਡ ਭੂਰਿਆਂ ਨੂੰ ਜਾਣ ਵਾਲੀ ਹਰੀਗੜ ਨਹਿਰ ਵਾਲੀ ਸੜਕ ਤੇ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਮੁੜਨ ਲੱਗਿਆਂ ਇਹ ਹਾਦਸਾ ਵਾਪਰ ਗਿਆ ਅਤੇ ਘਰ ਅੱਗੇ ਨਹਿਰ ਵਿਚ ਡਿਗ ਗਈ। ਇਹ ਘਟਨਾ ਬੁੱਧਵਾਰ ਰਾਤ ਕਰੀਬ 10 ਵਜੇ ਦੇ ਕਰੀਬ ਵਾਪਰੀ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਜਿੱਥੇ ਪਿੰਡ ਵਾਸੀਆਂ ਵੱਲੋਂ ਇਕ ਘੰਟੇ ਤੱਕ ਲਗਾਤਾਰ ਜੱਦੋਜਹਿਦ ਕੀਤੀ ਗਈ ਅਤੇ ਕਾਰ ਨੂੰ ਬਾਹਰ ਕੱਢਿਆ ਗਿਆ ਪਰ ਉਸ ਸਮੇਂ ਤੱਕ ਕਾਰ ਵਿੱਚ ਸਵਾਰ ਕਰਨੈਲ ਸਿੰਘ ਦੀ ਮੌਤ ਹੋ ਚੁੱਕੀ ਸੀ। ਦੱਸਿਆ ਗਿਆ ਹੈ ਕਿ ਮ੍ਰਿਤਕ ਆਪਣੇ ਸਹੁਰੇ ਪਿੰਡ ਚੰਗਾਲ ਵਿਖੇ ਰਹਿ ਰਿਹਾ ਸੀ। ਪੁਲਿਸ ਵੱਲੋਂ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਏਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।