ਆਈ ਤਾਜਾ ਵੱਡੀ ਖਬਰ
ਮਾਵਾਂ ਠੰਡੀਆਂ ਛਾਵਾਂ ‘ਕਹਿੰਦੇ ਹਨ ਮਾਂ ਉਸ ਸਮੁੰਦਰ ਦੇ ਵਰਗੀ ਹੁੰਦੀ ਹੈ ਜਿਸਦੀ ਮਾਮਤਾਂ ਦਾ ਦਾਇਰਾ ਅਸੀਂ ਕਦੇ ਨਾਪ ਨਹੀਂ ਸਕਦੇ। ਮਾਂ ਖੁਦ ਆਪਣੇ ਬੱਚਿਆਂ ਖਾਤਿਰ ਦੁੱਖ ਸਹਿ ਲੈਂਦੀ ਹੈ ਪਰ ਬੱਚਿਆਂ ਤੇ ਕਦੇ ਕੋਈ ਮੁਸੀਬਤ ਨਹੀਂ ਆਉਂਦੀ ਦੇਣ ਦੇਂਦੀ । ਮਾਂ ਤੋਂ ਵੱਧ ਪਿਆਰ ਦੁਨੀਆਂ ਦਾ ਕੋਈ ਇਨਸਾਨ ਸਾਨੂੰ ਨਹੀਂ ਕਰ ਸਕਦਾ। ਜੇਕਰ ਅਸੀਂ ਮਾਂ ਦੇ ਪਿਆਰ ਦੇ ਉਪਰ ਕੁਝ ਲਿਖਣਾ ਬੈਠ ਜਾਈਏ ਤਾਂ ਪੂਰੀ ਕਿਤਾਬ ਵੀ ਲਿਖ ਦਿਆਂਗੇ । ਪਰ ਫਿਰ ਵੀ ਮਾਂ ਦੇ ਪਿਆਰ ਨੂੰ ਅਤੇ ਮਾਮਤਾਂ ਵਾਰੇ ਨਹੀਂ ਲਿਖ ਪਵਾਂਗੇ । ਕਿਉਂਕਿ ਮਾਂ ਦਾ ਪਿਆਰ ਹਰ ਮਨੁੱਖ ਨੂੰ ਚਾਹੀਦਾ ਹੁੰਦਾ ਹੈ । ਇਨਸਾਨ ਚਾਹੇ ਕਿੰਨਾ ਵੀ ਵੱਡਾ ਹੋਜੇ ਪਰ ਮਾਂ ਦੀ ਜਰੂਰਤ ਹਮੇਸ਼ਾ ਹੀ ਰਹਿੰਦੀ ਹੈ।
ਜਦੋ ਵੀ ਇਨਸਾਨ ਨੂੰ ਕੋਈ ਦੁੱਖ ਹੋਵੇ ਤਾਂ ਸਭ ਤੋਂ ਪਹਿਲਾ ਉਸਦੇ ਮੂੰਹ ਦੇ ਵਿਚੋਂ ਨਿਕਲਦਾ ਹੈ “ਮਾਂ “। ਪਰ ਜਿਸ ਮਾਂ ਦੀ ਮਮਤਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ । ਉਸਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ ਬਾਲਿਆਂਵਾਲੀ ਦੇ ਨੇੜਲੇ ਪਿੰਡ ਮੰਡੀ ਕਲਾਂ ਦੀ ਰਹਿਣ ਵਾਲੀ ਇੱਕ ਔਰਤ ਨੇ । ਜਿਸਨੇ ਕਿ ਆਪਣੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਹੈ। ਇਸ ਪੱਥਰ ਦਿਲ ਮਾਂ ਨੇ ਗੁੱਸੇ ਵਿਚ ਆ ਕੇ ਆਪਣੇ ਦੋ ਨਿੱਕੇ-ਨਿੱਕੇ ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਫਿਰ ਬਾਅਦ ਵਿਚ ਖੁਦ ਵੀ ਇਸ ਔਰਤ ਨੇ ਜ਼ਹਿਰ ਨਿਗਲ ਲਿਆ । ਜਿਸਦੇ ਚਲੱਦੇ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਦੂਜੇ ਬਚੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ।
ਜਿਸਦਾ ਕਿ ਹਸਪਤਾਲ ਦੇ ਵਿੱਚ ਇਲਾਜ਼ ਚਲ ਰਿਹਾ ਹੈਂ। ਓਥੇ ਹੀ ਘਟਨਾ ਦੇ ਵਾਪਰਨ ਤੋਂ ਬਾਅਦ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਦੇ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।ਓਥੇ ਹੀ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਜਗਤਾਰ ਸਿੰਘ ਜਾਣੀ ਇਸ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਹੈ। 4 ਸਾਲ ਪਹਿਲਾਂ ਮਨਪ੍ਰੀਤ ਕੌਰ ਨਾਲ ਉਸਦਾ ਵਿਆਹ ਹੋਇਆ ਸੀ। ਉਸਦੇ 2 ਬੱਚੇ ਹਨ । ਇੱਕ ਬੇਟਾ ਅਤੇ ਇੱਕ ਬੇਟੀ।
ਓਹਨਾ ਕਿਹਾ ਬੀਤੀ ਰਾਤ ਜਦੋਂ ਉਹ ਕੰਮ ਤੋਂ ਵਾਪਸ ਘਰ ਆਇਆ ਤਾਂ ਉਸ ਦੀ ਪਤਨੀ ਬੱਚਿਆਂ ਨੂੰ ਕੁੱਟ ਰਹੀ ਸੀ । ਲੜਾਈ ਝਗੜੇ ਤੋਂ ਬਾਅਦ ਉਹ ਸੋ ਗਏ। ਸਵੇਰੇ ਉਹ ਕੰਮ ਤੇ ਚਲਾ ਗਿਆ । ਫਿਰ ਉਸਨੂੰ ਦੁਪਹਿਰ ਸਮੇਂ ਉਸ ਦੇ ਭਰਾ ਨੇ ਫੋਨ ਕਰਕੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੈ ਅਤੇ ਬੱਚਿਆਂ ਨੂੰ ਵੀ ਖੁਆ ਦਿੱਤੀ ਹੈ। ਜਿਸਦੇ ਚਲੱਦੇ ਓਹਨਾ ਨੂੰ ਹਸਪਤਾਲ ਲਿਜਾਇਆ ਗਿਆ ।ਜਿੱਥੇ ਲਿਜਾਂਦੇ ਹੋਏ ਬੇਟੇ ਦੀ ਮੌਤ ਹੋ ਗਈ ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਓਥੇ ਹੀ ਹੁਣ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Home ਤਾਜਾ ਖ਼ਬਰਾਂ ਪੰਜਾਬ ਚ ਇਥੇ ਕਲਯੁਗੀ ਮਾਂ ਨੂੰ ਛੋਟੇ ਛੋਟੇ ਬੱਚਿਆਂ ਤੇ ਨਹੀਂ ਆਇਆ ਤਰਸ – ਕਰਤਾ ਇਹ ਕਾਂਡ , ਮਚੀ ਹਾਹਾਕਾਰ
Previous Postਹੁਣੇ ਹੁਣੇ ਪੰਜਾਬ ਚ ਇਥੇ ਅੱਗ ਨੇ ਮਚਾਤੀ ਭਾਰੀ ਤਬਾਹੀ – ਬਚਾਅ ਕਾਰਜ ਜੋਰਾਂ ਤੇ ਜਾਰੀ
Next Postਸਾਵਧਾਨ : ਪੰਜਾਬ ਚ ਇਥੇ ਐਤਵਾਰ ਲਈ ਹੋ ਗਿਆ ਇਹ ਐਲਾਨ ਸਵੇਰੇ 7 ਤੋਂ ਸ਼ਾਮ 5 ਵਜੇ ਤੱਕ ਲਈ ਲੱਗੀ ਇਹ ਪਾਬੰਦੀ