ਆਈ ਤਾਜਾ ਵੱਡੀ ਖਬਰ
ਇੱਕ ਪਾਸੇ ਜਿੱਥੇ ਪੰਜਾਬ ਭਰ ਦੇ ਵਿੱਚ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਤਿਆਰੀਆਂ ਚੱਲ ਰਹੀਆਂ ਹਨ l ਇਸ ਚੋਣ ਨੂੰ ਲੈ ਕੇ ਪੰਜਾਬ ਭਰ ਦੀ ਸਿਆਸਤ ਕਾਫੀ ਭਖੀ ਹੋਈ ਦਿਖਾਈ ਦਿੰਦੀ ਪਈ ਹੈ l ਜਲੰਧਰ ਜਿਮਨੀ ਚੋਣ ਨੂੰ ਲੈ ਕੇ ਸਿਆਸੀ ਲੀਡਰ ਇੱਕ ਦੂਜੇ ਦੇ ਉੱਪਰ ਵੱਡੇ ਦੋਸ਼ ਮੜਦੇ ਹੋਏ ਦਿਖਾਈ ਦੇ ਰਹੇ ਹਨ l ਚੋਣ ਪ੍ਰਚਾਰ ਵੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਇਸੇ ਵਿਚਾਲੇ ਹੁਣ ਪੰਜਾਬ ਦੇ ਵਿੱਚ ਮਾਨ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ l ਜਿਸ ਕਰਕੇ ਜਲੰਧਰ ਦੇ ਲੋਕ ਇਸ ਦਿਨ ਆਪਣੀ ਵੋਟ ਦਾ ਇਸਤੇਮਾਲ ਕਰ ਸਕਣ l
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੰਜਾਬ ਸਰਕਾਰ ਨੇ 34-ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਵਿਸ਼ੇਸ਼ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਲੰਧਰ ਪੱਛਮੀ ਹਲਕੇ ਦੇ ਸਾਰੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿਦਿਅਕ ਸੰਸਥਾਵਾਂ ਲਈ ਸਥਾਨਕ ਛੁੱਟੀ ਦਾ ਐਲਾਨ ਕੀਤਾ ਗਿਆ, ਜਿਸ ਦੇ ਚਲਦੇ 10 ਜੁਲਾਈ ਨੂੰ ਇਹ ਸਾਰੇ ਅਦਾਰੇ ਬੰਦ ਰਹਿਣਗੇ ਤੇ ਕਰਮਚਾਰੀਆਂ ਨੂੰ ਛੁੱਟੀ ਹੋਵੇਗੀ ।
ਇਸ ਤੋਂ ਇਲਾਵਾ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ 34 – ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦਾ ਵੋਟਰ ਹੈ ਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਸਰਕਾਰੀ ਵਿਦਿਅਕ ਅਦਾਰਿਆਂ ‘ਚ ਕੰਮ ਕਰ ਰਿਹਾ ਹੈ ਤਾਂ, ਉਹ ਸਮਰੱਥ ਅਧਿਕਾਰੀ ਨੂੰ ਆਪਣਾ ਵੋਟਰ ਪਛਾਣ ਪੱਤਰ ਦਿਖਾ ਕੇ 10 ਜੁਲਾਈ, 2024 ਨੂੰ ਇਸ ਵਿਸ਼ੇਸ਼ ਛੁੱਟੀ ਦਾ ਲਾਭ ਲੈਣ ਦੇ ਯੋਗ ਹੋਵੇਗਾ।
ਇਹ ਛੁੱਟੀ ਅਧਿਕਾਰੀ/ਕਰਮਚਾਰੀ ਦੇ ਛੁੱਟੀ ਖਾਤੇ ‘ਚੋਂ ਨਹੀਂ ਕੱਟੀ ਜਾਵੇਗੀ। ਸੋ ਜਿੱਥੇ ਜਲੰਧਰ ਜਿਮਨੀ ਚੋਣ ਨੂੰ ਲੈ ਕੇ ਚੋਣ ਪ੍ਰਚਾਰ ਦੌਰਾਨ ਸ਼ੋਰਾਂ ਤੇ ਹੈ ਸਿਆਸੀ ਲੀਡਰ ਇਸ ਨੂੰ ਲੈ ਕੇ ਹਰ ਸੰਭਵ ਕੋਸ਼ਿਸ਼ ਕਰਦੇ ਪਏ ਹਨ ਕਿ ਜਲੰਧਰ ਦੀ ਜਿਮਨੀ ਚੋਣ ਨੂੰ ਜਿੱਤਿਆ ਜਾ ਸਕੇ l ਇਸੇ ਵਿਚਾਲੇ ਹੁਣ ਮਾਨ ਸਰਕਾਰ ਦੇ ਵੱਲੋਂ 10 ਜੁਲਾਈ ਵਾਲੇ ਦਿਨ ਯਾਨੀ ਕਿ ਜਿਸ ਦਿਨ ਜਿਮਨੀ ਚੋਣ ਨੂੰ ਲੈ ਕੇ ਵੋਟਾਂ ਪੈਣਗੀਆਂ, ਉਸ ਦਿਨ ਜਲੰਧਰ ਦੇ ਵੈਸਟ ਹਲਕੇ ਦੇ ਵਿੱਚ ਆਉਣ ਵਾਲੇ ਅਦਾਰੇ ਬੰਦ ਰਹਿਣਗੇ l
Previous Postਪੰਜਾਬ : ਭੈਣ ਦੇ ਭੋਗ ਤੇ ਜਾ ਰਹੇ 2 ਭਰਾਵਾਂ ਨਾਲ ਵਾਪਰਿਆ ਭਾਣਾ , ਕਦੇ ਨਹੀਂ ਪਤਾ ਸੀ ਇੰਝ ਆਵੇਗੀ ਮੌਤ
Next Postਵਿਆਹ ਦੇ ਮਹਿਜ 2 ਘੰਟਿਆਂ ਬਾਅਦ ਹੀ ਲਾੜੇ ਨੇ ਕੀਤੀ ਖ਼ੁਦਕੁਸ਼ੀ , ਖੁਸ਼ੀਆਂ ਬਦਲੀਆਂ ਮਾਤਮ ਚ