ਆਈ ਤਾਜ਼ਾ ਵੱਡੀ ਖਬਰ
ਪਿਛਲੇ ਦੋ ਸਾਲਾਂ ਤੋਂ ਫੈਲੀ ਕਰੋਨਾ ਦੀ ਲਾਗ ਜਿੱਥੇ ਅਜੇ ਤੱਕ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ ਹੈ ਉਥੇ ਹੀ ਬਹੁਤ ਸਾਰੇ ਲੋਕ ਅਜੇ ਵੀ ਇਸ ਦੀ ਚਪੇਟ ਵਿਚ ਆ ਰਹੇ ਹਨ। ਕਰੋਨਾ ਦੇ ਕਾਰਨ ਜਿੱਥੇ ਵਿਦਿਅਕ ਅਦਾਰਿਆਂ ਨੂੰ ਕਾਫੀ ਲੰਮਾ ਸਮਾਂ ਬੰਦ ਰੱਖਿਆ ਗਿਆ ਸੀ ਅਤੇ ਬੱਚਿਆਂ ਦੀ ਪੜ੍ਹਾਈ ਆਨਲਾਈਨ ਜਾਰੀ ਰੱਖੀ ਗਈ ਸੀ।ਉਥੇ ਹੀ ਕਰੋਨਾ ਪਾਬੰਧੀਆਂ ਅਤੇ ਟੀਕਾਕਰਨ ਤੋਂ ਬਾਅਦ ਕਰੋਨਾ ਕੇਸਾਂ ਵਿਚ ਆਈ ਕਮੀ ਤੋਂ ਬਾਅਦ ਵਿਦਿਅਕ ਅਦਾਰਿਆਂ ਨੂੰ ਮੁੜ ਸਖਤ ਹਦਾਇਤਾਂ ਦੇ ਨਾਲ ਖੋਲ੍ਹ ਦਿੱਤਾ ਗਿਆ ਸੀ। ਉੱਥੇ ਹੀ ਸਕੂਲਾਂ ਵਿੱਚ ਫਿਰ ਤੋਂ ਬੱਚਿਆਂ ਦੇ ਕਰੋਨਾ ਨਾਲ ਪੀੜਤ ਹੋਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਇਥੇ ਹੁਣ ਪੰਜਾਬ ਦੇ ਇਕ ਸਕੂਲ ਦੇ 21 ਵਿਦਿਆਰਥੀ ਕਰੋਨਾ ਦੀ ਚਪੇਟ ਵਿੱਚ ਆਏ ਹਨ ਅਤੇ ਦਸ ਦਿਨਾਂ ਲਈ ਕਲਾਸਾਂ ਨੂੰ ਬੰਦ ਕੀਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੋਹਾਲੀ ਦੇ ਅਧੀਨ ਆਉਣ ਵਾਲੇ ਲਾਲੜੂ ਦੇ ਵਿਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਵਿਚ ਹੁਣ ਉਨ੍ਹਾਂ ਦੀ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ ਹੈ। ਇਸ ਸਕੂਲ ਦੇ ਵਿਚ ਇਕੱਠੇ ਹੀ 21 ਵਿਦਿਆਰਥੀ ਕਰੋਨਾ ਦੀ ਚਪੇਟ ਵਿਚ ਆ ਗਏ ਹਨ। ਜਿੱਥੇ ਪਹਿਲਾਂ ਕੀਤੇ ਗਏ ਕਰੋਨਾ ਟੈਸਟ ਦੇ ਦੌਰਾਨ ਮੰਗਲਵਾਰ ਨੂੰ 5 ਵਿਦਿਆਰਥੀਆਂ ਦੀ ਕਰੋਨਾ ਦੀ ਰਿਪੋਰਟ ਸਕਰਾਤਮਕ ਆਉਣ ਤੇ ਬਾਕੀਆਂ ਦੇ ਟੈਸਟ ਵੀ ਕੀਤੇ ਗਏ ਸਨ।ਜਿਸ ਤੋਂ ਬਾਅਦ ਹੋਰ ਵਿਦਿਆਰਥੀਆਂ ਵੀ ਕਰੋਨਾ ਦੀ ਚਪੇਟ ਚ ਆਏ ਦੱਸੇ ਗਏ ਹਨ ਜਿਸ ਨਾਲ ਇਹ ਗਿਣਤੀ 21 ਹੋ ਗਈ ਹੈ।
ਉਥੇ ਹੀ ਕਲਾਸਾਂ ਨੂੰ 10 ਦਿਨਾਂ ਲਈ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਜਿਸ ਦੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਆਦਰਸ਼ ਪਾਲ ਕੌਰ ਵੱਲੋਂ ਦੱਸਿਆ ਗਿਆ ਹੈ ਕਿ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਦਸ ਦਿਨਾਂ ਲਈ ਕਲਾਸਾਂ ਨੂੰ ਬੰਦ ਕੀਤਾ ਗਿਆ ਹੈ।
ਉਹ ਵੀ ਬਾਕੀ ਸਟਾਫ ਅਤੇ ਵਿਦਿਆਰਥੀਆਂ ਦੇ ਵੀ ਕਰੋਨਾ ਟੈਸਟ ਕੀਤੇ ਜਾਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਜਦੋਂ ਕਿ ਮੋਹਾਲੀ ਦੇ ਵਿਚ ਇਸ ਸਮੇਂ ਬੁੱਧਵਾਰ ਨੂੰ 133 ਕਰੋਨਾ ਤੋਂ ਪੀੜਤ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਇਸ ਸਮੇਂ 521 ਹੋ ਗਈ ਹੈ। ਇਸ ਸਮੇਂ 3 ਮਰੀਜ਼ ਹਸਪਤਾਲ ਵਿਚ ਦਾਖਲ ਹਨ।
Previous Postਸਿੱਧੂ ਮੂਸੇ ਵਾਲਾ ਕਤਲਕਾਂਡ ਮਾਮਲੇ ਚ ਹੋਏ ਸ਼ੂਟਰਾਂ ਦੇ ਐਨਕਾਊਂਟਰ ਤੋਂ ਬਾਅਦ ਪਿਤਾ ਬਲਕੌਰ ਸਿੰਘ ਦਾ ਆਇਆ ਇਹ ਬਿਆਨ
Next Postਸਾਵਧਾਨ : ਪੰਜਾਬ ਦੇ ਇਹਨਾਂ 12 ਜਿਲ੍ਹਿਆਂ ਚ ਪੈ ਸਕਦਾ ਭਾਰੀ ਮੀਂਹ ਜਾਰੀ ਹੋਇਆ ਆਰੇਂਜ ਅਲਰਟ