ਪੰਜਾਬ ਚ ਇਥੇ ਇਹਨਾਂ ਵਲੋਂ ਲਗਾਇਆ ਗਿਆ ਮੱਝਾਂ ਦਾ ਲੰਗਰ – ਦਿਤੀਆਂ ਗਈਆਂ ਫ੍ਰੀ ਮੱਝਾਂ

ਆਈ ਤਾਜ਼ਾ ਵੱਡੀ ਖਬਰ

ਸਮਾਜ ਵਿਚ ਬਹੁਤ ਸਾਰੀਆਂ ਅਜਿਹੀਆਂ ਸਮਾਜਸੇਵੀ ਸੰਸਥਾਵਾਂ ਨੇ, ਜਿਨ੍ਹਾਂ ਵਲੋਂ ਪਹਿਲ ਦੇ ਅਧਾਰ ‘ਤੇ ਲੋੜਵੰਦਾਂ ਦੀ ਮਦਦ ਕੀਤੀ ਜਾਂਦੀ ਹੈ। ਮੁਸੀਬਤ ਵਿਚ ਫਸੇ ਲੋਕਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ । ਅਜਿਹੀ ਹੀ ਸੰਸਥਾ ਖਾਲਸਾ ਏਡ ਹੈ, ਜੋ ਪੀੜਤਾਂ ਦੀ ਮੱਦਦ ਕਰਦੀ ਹੈ। ਪਿਛਲੇ ਦਿਨੀਂ ਪਿੰਡ ਬੇਰਕਲਾਂ ‘ਚ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਆਈ, ਜਿਸ ਨਾਲ ਸੈਂਕੜੇ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਮਗਰੋਂ ਅਖਬਾਰਾਂ ਅਤੇ ਚੈਨਲਾਂ ‘ਚ ਮੁੱਦਾ ਉਠਿਆ।

ਉੱਥੇ ਹੀ ਇਸ ਤੋਂ ਬਾਅਦ ਸਰਕਾਰ ਵੱਲੋਂ ਪਸ਼ੂ ਪਾਲਕਾਂ ਦੀ ਸਾਰ ਲਈ ਗਈ। ਇਸਦੇ ਨਾਲ ਹੀ ਡਾਕਟਰਾਂ ਦੀਆਂ ਟੀਮਾਂ ਵਲੋਂ ਦਵਾਈਆਂ ਭੇਜ ਕੇ ਬਿਮਾਰੀ ‘ਤੇ ਕਾਬੂ ਕੀਤਾ ਗਿਆ ਸੀ ਪਰ ਇਸ ਦੌਰਾਨ ਦੁੱਧ ਦੀ ਆਮਦਨ ‘ਤੇ ਨਿਰਭਰ ਗਰੀਬ ਪਰਿਵਾਰਾਂ ਦੇ ਪਸ਼ੂ ਮਰ ਜਾਣ ਉਹਨਾਂ ਦਾ ਗੁਜ਼ਾਰਾ ਅੌਖਾ ਹੋ ਗਿਆ ਸੀ। ਇਸ ਮੁਸ਼ਕਿਲ ਘੜੀ ਵਿੱਚ ਜਿੱਥੇ ਕਈ ਸਮਾਜ ਸੇਵੀ ਸ਼ਖਸੀਅਤਾਂ ਨੇ ਮੁਫਤ ਦਵਾਈ ਦਾ ਪ੍ਰਬੰਧ ਕੀਤਾ ਸੀ, ਉਥੇ ਹੀ ਖਾਲਸਾ ਏਡ ਵੱਲੋਂ ਵੀ ਇਕ ਲੱਖ ਰੁਪਏ ਦੀ ਦਵਾਈ ਭੇਜੀ ਗਈ।

ਹੁਣ ਫਿਰ ਖਾਲਸਾ ਏਡ ਵੱਲੋਂ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਪੀੜਤਾਂ ਦੀ ਮਦਦ ਕੀਤੀ ਗਈ ਹੈ। ਦਰਅਸਲ ਖਾਲਸਾ ਏਡ ਵਲੋਂ ਪੀੜਤਾਂ ਵਧੀਆ ਨਸਲ ਦੀਆਂ ਸੱਜਰ ਸੂਈਆਂ ਮੱਝਾਂ ਦਿੱਤੀਆਂ ਹਨ। ਖਾਲਸਾ ਏਡ ਦੇ ਇਸ ਉੱਦਮ ਲਈ ਪਿੰਡ ਦੀ ਪੰਚਾਇਤ, ਦੁੱਧ ਉਤਪਾਦਕ ਸਹਿਕਾਰੀ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਤੇ ਮੈਂਬਰ ਬਲਾਕ ਸੰਮਤੀ ਗੁਰਮੇਲ ਸਿੰਘ ਬੇਰਕਲਾਂ ਨੇ ਰਵੀ ਸਿੰਘ ਖਾਲਸਾ ਏਡ ਵਾਲਿਆਂ ਦਾ ਧੰਨਵਾਦ ਕੀਤਾ।
ਜ਼ਿਕਰਯੋਗ ਹੈ ਕਿ ਖਾਲਸਾ ਏਡ ਉਹ ਸੰਸਥਾ ਹੈ ਜੋ ਹਮੇਸ਼ਾ ਹੀ ਪੀੜਤਾਂ ਲਈ ਅੱਗੇ ਆਈ ਹੈ।

ਦੁਨੀਆਂ ਭਰ ਵਿੱਚ ਵਸਦੇ ਲੋੜਵੰਦਾਂ ਦੀ ਸਹਾਇਤਾ ਕਰਦੀ ਹੈ । ਉਥੇ ਹੀ ਇਸ ਸੰਸਥਾ ਵਲੋਂ ਕੋਰੋਨਾ ਕਾਲ ਵਿਚ ਆਪਣਾ ਯੋਗਦਾਨ ਪਾਇਆ ਗਿਆ । ਮੁਸੀਬਤ ਵਿਚ ਫਸੇ ਲੋਕਾਂ ਦੀ ਬਾਂਹ ਫੜੀ ਗਈ । ਇਸੇ ਤਰ੍ਹਾਂ ਇਸ ਪਿੰਡ ਵਿੱਚ ਪਸ਼ੂਆਂ ਦੇ ਮਰ ਜਾਣ ਨਾਲ ਗਰੀਬ ਪੀੜਤ ਪਰਿਵਾਰਾਂ ਨੂੰ ਸਹਾਰਾ ਦਿੱਤਾ ਜਾਂਦਾ ਹੈ। ਜਿਸਨੇ ਇਕ ਵਾਰ ਫਿਰ ਲੋਕਾਂ ਦਾ ਦਿਲ ਜਿੱਤ ਲਿਆ ਹੈ । ਇਸਦੇ ਨਾਲ ਹੀ ਖਾਲਸਾ ਏਡ ਦਾ ਪਿੰਡ ਵਾਸੀਆਂ ਵਲੋਂ ਧੰਨਵਾਦ ਕੀਤਾ ਗਿਆ।